October 18, 2021

Aone Punjabi

Nidar, Nipakh, Nawi Soch

ਆਂਧਰਾ ਪ੍ਰਦੇਸ਼ ‘ਚ ਆਕਸੀਜਨ ਦੀ ਸਪਲਾਈ ਰੁਕਣ ਨਾਲ 11 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ

1 min read

ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਸਰਕਾਰੀ ਰੁਈਆ ਹਸਪਤਾਲ ਵਿਖੇ ਸੋਮਵਾਰ ਦੇਰ ਰਾਤ ਆਕਸੀਜਨ ਦੀ ਕਮੀ ਨਾਲ ਘੱਟੋ -ਘੱਟ 11 ਕੋਵਿਡ -19 ਮਰੀਜ਼ਾਂ ਦੀ ਮੌਤ ਹੋ ਗਈ ਹੈ। ਚਿਤੁਰ ਦੇ ਜ਼ਿਲ੍ਹਾ ਕਲੈਕਟਰ ਐਮ ਹਰਿ ਨਾਰਾਇਣਨ ਨੇ ਇਹ ਜਾਣਕਾਰੀ ਦਿੱਤੀ ਹੈ।ਉਨ੍ਹਾਂ ਕਿਹਾ ਕਿ ਆਕਸੀਜਨ ਸਿਲੰਡਰ ਨੂੰ ਮੁੜ ਲੋਡ ਕਰਨ ‘ਚ ਪੰਜ ਮਿੰਟ ਲੱਗ ਗਏ, ਜਿਸ ਕਾਰਨ ਆਕਸੀਜਨ ਸਪਲਾਈ ਨਾ ਹੋਣ ਕਾਰਨ 11 ਮਰੀਜ਼ਾਂ ਦੀ ਮੌਤ ਹੋ ਗਈ। ਹਰੀ ਨਰਾਇਣਨ ਨੇ ਕਿਹਾ, “ਪੰਜ ਮਿੰਟਾਂ ਦੇ ਅੰਦਰ ਆਕਸੀਜਨ ਦੀ ਸਪਲਾਈ ਬਹਾਲ ਹੋ ਗਈ ਸੀ ਅਤੇ ਹੁਣ ਸਭ ਕੁਝ ਆਮ ਵਾਂਗ ਹੋ ਗਿਆ ਹੈ।ਉਨ੍ਹਾਂ ਮੁਤਾਬਕ ਸਾਰੇ ਮਰੀਜ਼ ਆਈਸੀਯੂ ਵਾਰਡ ਵਿੱਚ ਭਰਤੀ ਸਨ।

Coronavirus COVID-19 medical test vaccine research and development concept. Scientist in laboratory study and analyze scientific sample of Coronavirus antibody to produce drug treatment for COVID-19.

ਉਨ੍ਹਾਂ ਨੇ ਦੱਸਿਆ ਕਿ ਆਕਸੀਜਨ ਖਤਮ ਹੋਣ ‘ਤੇ ਸਿਲੰਡਰ ਦੁਬਾਰਾ ਭਰਨ ਵਿੱਚ ਪੰਜ ਮਿੰਟ ਦੀ ਦੇਰੀ ਹੋ ਗਈ ਸੀ। ਸਿਲੰਡਰ ਦਾ ਦਬਾਅ ਘੱਟ ਹੋਣ ਕਾਰਨ ਮਰੀਜ਼ਾਂ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਜ਼ਿਲ੍ਹਾ ਕੁਲੈਕਟਰ ਨਾਲ ਗੱਲ ਕੀਤੀ ਅਤੇ ਹਦਾਇਤ ਕੀਤੀ ਕਿ ਇਸ ਘਟਨਾ ਦੀ ਵਿਸਥਾਰਤ ਜਾਂਚ ਹੋਣੀ ਚਾਹੀਦੀ ਹੈ। ਜਗਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।

Leave a Reply

Your email address will not be published. Required fields are marked *