September 21, 2021

Aone Punjabi

Nidar, Nipakh, Nawi Soch

ਆਕਸੀਜਨ ਲੱਗਣ ਦੇ ਬਾਵਜੂਦ ਸੀ ਜ਼ਿੰਦਾਦਿਲੀ ਦੀ ਮਿਸਾਲ, ਕੋਰੋਨਾ ਨੇ ਖੋਹ ਲਈ ਜ਼ਿੰਦਗੀ

1 min read

ਇਨ੍ਹੀਂ ਦਿਨੀਂ ਕੋਰੋਨਾਵਾਇਰਸ ਨੇ ਸਾਰੇ ਦੇਸ਼ ਵਿਚ ਤਬਾਹੀ ਮਚਾਈ ਹੈ। ਹਰ ਰੋਜ਼ ਲੱਖਾਂ ਮਰੀਜ਼ ਕੋਰੋਨਾ ਨਾਲ ਸੰਕਰਮਿਤ ਹੋ ਰਹੇ ਹਨ। ਜਦੋਂਕਿ ਹਜ਼ਾਰਾਂ ਲੋਕ ਮਰ ਰਹੇ ਹਨ। ਬਹੁਤ ਸਾਰੇ ਲੋਕ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਇਸ ਦੌਰਾਨ ਇੱਕ 30 ਸਾਲਾ ਲੜਕੀ ਦਾ ਵੀਡੀਓ ਹਾਲ ਹੀ ਵਿੱਚ ਵਾਇਰਲ ਹੋਇਆ ਹੈ, ਜਿਸ ਵਿਚ ਉਹ ਆਪਣੇ ਲਵ ਯੂ ਜ਼ਿੰਦਗੀ ਦੇ ਗਾਣੇ ‘ਤੇ ਆਕਸੀਜਨ ਦਾ ਮਾਸਕ ਪਾ ਕੇ ਦਿਖਾਈ ਦਿੱਤੀ ਸੀ। ਪਰ ਹੁਣ ਇਹ ਮਰੀਜ਼ ਕੋਰੋਨਾ ਨਾਲ ਲੜਾਈ ਹਾਰ ਗਈ ਹੈ। ਇਸ ਮਰੀਜ਼ ਨੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ।
ਪਿਛਲੇ ਹਫ਼ਤੇ ਇਸ ਮਰੀਜ਼ ਦੀ ਵੀਡੀਓ ਨੂੰ ਡਾਕਟਰ ਮੋਨਿਕਾ ਲੰਗੇਹ ਨੇ ਟਵਿੱਟਰ ‘ਤੇ ਸਾਂਝਾ ਕੀਤਾ ਸੀ। ਡਾਕਟਰ ਅਨੁਸਾਰ, ਇਸ ਨੂੰ ਹਸਪਤਾਲ ਵਿੱਚ ਆਈਸੀਯੂ ਬੈਡ ਨਹੀਂ ਮਿਲਿਆ ਸੀ। ਇਸ ਲਈ ਉਸਨੂੰ ਕੋਵਿਡ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਉਸ ਨੂੰ NIV (on Invasive Ventilation) ‘ਤੇ ਰੱਖਿਆ ਗਿਆ ਸੀ।

Leave a Reply

Your email address will not be published. Required fields are marked *