November 28, 2021

Aone Punjabi

Nidar, Nipakh, Nawi Soch

ਕਰੋਨਾ ਪੀੜਤ ਪਾਣੀ ਵਾਲੀ ਟੈਂਕੀ ਤੇ ਚੜ੍ਹਿਆ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਪਈਆਂ ਭਾਜੜਾਂ

1 min read
ਕਰੋਨਾ ਪੀੜਤ ਪਾਣੀ ਵਾਲੀ ਟੈਂਕੀ 'ਤੇ ਚੜ੍ਹਿਆ, ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਪਈਆਂ  ਭਾਜੜਾਂ Corona patient climbed on the water tank causing panic to the health  department staff– News18 Punjab

ਪੰਜਾਬ ਵਿਚ ਕੋਰੋਨਾ ਦਾ ਸੰਕਟ ਜਿਥੇ ਸਰਕਾਰ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ, ਉੱਥੇ ਕੁਝ ਮਰੀਜ਼ ਵੀ ਸਿਹਤ ਵਿਭਾਗ ਅਤੇ ਇਲਾਕਾ ਨਿਵਾਸੀਆਂ ਲਈ ਸਿਰਦਰਦੀ ਬਣੇ ਹੋਏ ਹਨ। ਜਿਸ ਦੀ ਮਿਸਾਲ ਜਿਲ੍ਹੇ ਗੁਰਦਾਸਪੁਰ ਦੇ ਪਿੰਡ ਕਾਲਾ ਬਾਲਾ ਵਿੱਚ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਕੋਰੋਨਾ ਪਾਜੀਟਿਵ ਰਿਪੋਰਟ ਮਿਲਣ ਪਿੱਛੋਂ ਇਕ ਵਿਅਕਤੀ ਪਿੰਡ ਦੀ ਡਿਸਪੈਂਸਰੀ ਵਿੱਚ ਹੀ ਪਾਣੀ ਵਾਲੀ ਟੈਂਕੀ ਉਤੇ ਜਾ ਚੜਿਆ। ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਵਿਭਾਗ ਦੇ ਅਮਲੇ ਨੂੰ ਭਾਜੜਾਂ ਪੈ ਗਈਆਂ।ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪਿੰਡ ਕਾਲਾ ਬਾਲਾ ਦੇ ਵਾਸੀ ਦਾ 6 ਮਈ ਨੂੰ ਕੋਰੋਨਾ ਦਾ ਸੈਂਪਲ ਹੋਇਆ ਸੀ ਜਿਸ ਦਾ ਐਤਵਾਰ ਦੀ ਸ਼ਾਮ ਨੂੰ ਨਤੀਜਾ ਮਿਲਿਆ ਸੀ। ਜਿਸ ਵਿੱਚ ਉਹ ਵਿਅਕਤੀ ਨੂੰ ਕੋਰੋਨਾ ਪੀੜਤ ਪਾਇਆ ਗਿਆ। ਜਦੋਂ ਪੀੜਤ ਹੋਣ ਦੀ ਖ਼ਬਰ ਉਸ ਵਿਅਕਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਲੱਗੀ ਤਾਂ ਉਹ ਵੱਡੇ ਪੱਧਰ ਉਤੇ ਮਾਨਸਿਕ ਦਬਾਅ ਹੇਠ ਆ ਗਏ ਅਤੇ ਇਹ ਵਿਅਕਤੀ ਰਾਤ ਸਮੇਂ ਹੀ ਘਰ ਤੋਂ ਬਾਹਰ ਚਲਿਆ ਗਿਆ।

ਇਸ ਵਿਅਕਤੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਆਪਣੀ ਬੇਟੀ ਸਮੇਤ ਘਰ ਵਿੱਚ ਰਹਿੰਦਾ ਹੈ ਪਰ ਬਿਮਾਰੀ ਕਾਰਨ ਉਹ ਕਾਫੀ ਪਰੇਸ਼ਾਨ ਹੈ। ਉਸ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਕਿ ਉਸ ਦਾ ਸਮੇਂ ਸਿਰ ਢੁਕਵਾਂ ਇਲਾਜ ਕਰਵਾਇਆ ਜਾਵੇ।ਪੀੜਤ ਕਾਲਾਬਾਲਾ ਦੀ ਡਿਸਪੈਂਸਰੀ ਕੋਲ ਪੈਂਦੀ ਪਾਣੀ ਵਾਲੀ ਟੈਂਕੀ ਉੱਤੇ ਜਾ ਚੜ੍ਹਿਆ, ਪਰ ਸਿਹਤ ਵਿਭਾਗ ਦੇ ਕਰਮਚਾਰੀ ਉਸ ਨੂੰ ਘਰ ਅਤੇ ਪਿੰਡ ਕਾਲਾ ਬਾਲਾ ਵਿੱਚ ਲੱਭਦੇ ਰਹੇ। ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਪੀੜਤ ਵਿਅਕਤੀ ਕੋਲ ਆਏ ਜਿੱਥੇ ਉਨ੍ਹਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਇਸ ਵਿਅਕਤੀ ਨੂੰ ਲੱਭ ਰਹੇ ਹਨ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਿਅਕਤੀ ਨੂੰ ਹੁਣ ਘਰ ਵਿੱਚ ਹੀ ਕੁਝ ਦਿਨਾਂ ਲਈ ਇਕਾਂਤਵਾਸ ਕੀਤਾ ਜਾਵੇਗਾ ਪਰ ਦੂਸਰੇ ਪਾਸੇ ਕਰੋਨਾ ਪੀੜਤ ਦਾ ਕਹਿਣਾ ਹੈ ਕੇ ਉਸ ਦਾ ਇਲਾਜ ਜਾਂ ਤਾਂ ਹਸਪਤਾਲ ਵਿਚ ਕੀਤਾ ਜਾਵੇ ਜਾਂ ਫਿਰ ਡਿਸਪੈਂਸਰੀ ਵਿੱਚ ਉਸ ਨੂੰ ਕਮਰਾ ਦਿੱਤਾਂ ਜਾਵੇ।

Leave a Reply

Your email address will not be published. Required fields are marked *