September 27, 2022

Aone Punjabi

Nidar, Nipakh, Nawi Soch

ਸ਼ਰਮਨਾਕ : ਪਹਿਲਾਂ ਕੋਰੋਨਾ ਪੀੜਤ ਨੂੰ ਮਕਾਨ ਮਾਲਕ ਨੇ ਘਰੋਂ ਕੱਢਿਆ,ਫਿਰ ਸਿਵਲ ਹਸਪਤਾਲ ਨੇ ਵੀ ਦਾਖਿਲ ਕਰਨ ਤੋਂ ਕੀਤਾ ਇਨਕਾਰ

1 min read

ਕੋਰੋਨਾ ਦੀ ਦੂਜੀ ਖ਼ਤਰਨਾਕ ਲਹਿਰ ਜਿੱਥੇ ਰੋਜ਼ਾਨਾ ਭਾਰੀ ਗਿਣਤੀ ਵਿਚ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ ।ਇਸ ਮਹਾਮਾਰੀ ਨਾਲ ਜੂਝ ਰਹੇ ਹਨ ਅਤੇ ਇਨਸਾਨੀਅਤ ਦਿਖਾਉਂਦੇ ਹੋਏ ਇਕ ਦੂਜੇ ਦੀ ਮਦਦ ਨੂੰ ਅੱਗੇ ਆ ਰਹੇ ਹਨ , ਉਥੇ ਹੀ ਇਸ ਦੌਰਾਨ ਕੁਝ ਲੋਕ ਇਨਸਾਨੀਅਤ ਸ਼ਰਮਸਾਰ ਕਰਦੇ ਹੋਏ ਨਜ਼ਰ ਆ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ , ਜਲੰਧਰ ਦੇ ਲਾਂਬੜਾ ‘ਚੋਂ ਜਿਥੇ ਕੋਰੋਨਾ ਪੀੜਤ ਨੂੰ ਪਹਿਲਾਂ ਤਾਂ ਮਕਾਨ ਮਲਿਕ ਨੇ ਘਰੋਂ ਕੱਢ ਦਿੱਤਾ ਅਤੇ ਦੂਜੇ ਪਾਸੇ ਉਸ ਨੂੰ ਸਿਵਿਲ ਹਸਪਤਾਲ ਵਾਲਿਆਂ ਨੇ ਐਡਮਿਤ ਕਰਨ ਤੋਂ ਹੀ ਇਨਕਾਰ ਕਰ ਦਿੱਤਾ।ਇਸ ਸਬੰਧੀ ਕੋਰੋਨਾ ਪੀੜਤ ਸਾਹਿਲ ਵਾਸੀ ਸ਼ਾਹਕੋਟ ਹਾਲ ਵਾਸੀ ਪਿੰਡ ਲੁਹਾਰਾਂ ਨੇ ਦੱਸਿਆ ਕਿ ਉਹ ਪਿੰਡ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਸ਼ੁੱਕਰਵਾਰ ਵਡਾਲਾ ਚੌਂਕ ਵਿਖੇ ਉਸ ਦਾ ਕੋਰੋਨਾ ਰੈਪਿਡ ਟੈਸਟ ਹੋਇਆ ਸੀ, ਜਿਸ ਵਿਚ ਉਹ ਪਾਜ਼ੇਟਿਵ ਪਾਇਆ ਗਿਆ। ਸ਼ਨੀਵਾਰ ਉਸ ਨੂੰ ਕੋਰੋਨਾ ਹੋਣ ਦਾ ਮਕਾਨ ਮਾਲਕ ਨੂੰ ਪਤਾ ਲੱਗ ਗਿਆ ਤਾਂ ਉਸ ਨੇ ਉਸ ਨੂੰ ਮਕਾਨ ਵਿਚੋਂ ਚਲੇ ਜਾਣ ਦਾ ਆਖ ਦਿੱਤਾ।

ਕਿਸੇ ਗੰਭੀਰ ਮਜਬੂਰੀਵੱਸ ਉਹ ਆਪਣੇ ਘਰ ਵੀ ਨਹੀਂ ਜਾ ਸਕਦਾ, ਜਿਸ ‘ਤੇ ਉਹ ਪ੍ਰੇਸ਼ਾਨੀ ਦੀ ਹਾਲਤ ਵਿਚ ਲਾਂਬੜਾ ਪਹੁੰਚ ਕੇ ਬੰਦ ਬਾਜ਼ਾਰ ਵਿਚ ਇਕੱਲਾ ਹੀ ਕਈ ਘੰਟੇ ਬੈਠਾ ਰਿਹਾ ਅਤੇ ਮਦਦ ਲਈ ਫੋਨ ਲਗਾਉਂਦਾ ਰਿਹਾ। ਤਹਿਸੀਲਦਾਰ ਕੁਲਵੰਤ ਸਿੰਘ ਅਤੇ ਹੈਲਥ ਟੀਮ ਮੌਕੇ ‘ਤੇ ਪਹੁੰਚੀ ਅਤੇ ਕੋਰੋਨਾ ਮਰੀਜ਼ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ।Coronavirus India: DCGI granted permission for emergency use of therapeutic application of drug 2-deoxy-D-glucose (2-DG) against COVID-19 by DRDO.

ਸਿਵਲ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਵੱਲੋਂ ਕੋਰੋਨਾ ਮਰੀਜ਼ ਨੂੰ ਦੱਸਿਆ ਗਿਆ ਕਿ ਉਸ ਦੀ ਬੀਮਾਰੀ ਦੇ ਲੱਛਣ ਅਜੇ ਗੰਭੀਰ ਨਹੀਂ ਹਨ, ਇਸ ਲਈ ਉਸ ਨੂੰ ਦਾਖ਼ਲ ਨਹੀਂ ਕਰ ਸਕਦੇ। ਉਹ ਘਰ ਵਿਚ ਹੀ ਇਕਾਂਤਵਾਸ ਹੋ ਕੇ ਠੀਕ ਹੋ ਸਕਦਾ ਹੈ ਪਰ ਦੇਰ ਸ਼ਾਮ ਤੱਕ ਸਿਵਲ ਹਸਪਤਾਲ ਵਿਚ ਮੌਜੂਦ ਕੋਰੋਨਾ ਮਰੀਜ਼ ਦੀ ਫਰਿਆਦ ਸੀ ਕਿ ਉਸ ਨੇ ਸਵੇਰ ਦਾ ਕੁਝ ਵੀ ਨਹੀਂ ਖਾਧਾ ਅਤੇ ਉਸ ਕੋਲ ਰਹਿਣ ਲਈ ਹੁਣ ਕੋਈ ਵੀ ਟਿਕਾਣਾ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਨਾ ਆ ਸਕਣ, ਇਸ ਲਈ ਪ੍ਰਸ਼ਾਸਨ ਵੱਲੋਂ ਕੋਈ ਠੋਸ ਪ੍ਰਬੰਧ ਜ਼ਰੂਰ ਕਰਨੇ ਚਾਹੀਦੇ ਹਨ।

Leave a Reply

Your email address will not be published. Required fields are marked *