ਧੀ ਨਾਲ ਸੰਬੰਧਿਤ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਆਈ ਸਾਹਮਣੇ
1 min read
ਧੀਆਂ ਸਾਡੇ ਘਰ ਦਾ ਮਾਣ ਹਨ।ਧੀਆਂ ਬਾਰੇ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਹੈ ਕਿ :
“ਸੋ ਕਿਉਂ ਮੰਦਾ ਆਖੀਏ, ਜਿਤ ਜੰਮੇ ਰਾਜਾਨ”
ਧੀਆਂ ਨੂੰ ਕਦੇ ਵੀ ਮੰਦਾ ਨੀ ਆਖਣਾ ਚਾਹੀਦਾ।ਉਹਨਾਂ ਨੂੰ ਕੁੱਖਾਂ ਵਿੱਚ ਨਹੀਂ ਮਾਰਨਾ ਚਾਹੀਦਾ।ਹਰ ਧੀ ਦੇ ਭਾਗਾਂ ਵਿੱਚ ਪਿਤਾ ਹੁੰਦਾ ਹੈ,ਪਰ ਹਰ ਪਿਤਾ ਦੇ ਭਾਗ ਵਿੱਚ ਧੀ ਨਹੀਂ ਹੰਦੀ।ਜੇ ਕਿਸੇ ਘਰ ਵਿੱਚ ਮੁੰਡਾ ਜੰਮ ਜਾਂਦਾ ਹੈ ਤਾਂ ਜਸ਼ਨ ਮਨਾਏ ਜਾਂਦੇ ਹਨ,ਪਰ ਜੇ ਧੀ ਹੋ ਜਾਂਦੀ ਹੈ ਤਾਂ ਸੋਗ ਮਨਾਏ ਜਾਂਦੇ ਹਨ।ਕਿਉਂਕਿ ਧੀ ਨੂੰ ਬੋਝ ਸਮਝਿਆ ਜਾਂਦਾ ਹੈ। ਉਹਨਾਂ ਨੂੰ ਇਹ ਨੀ ਪਤਾ ਕਿ ਆਉਣ ਵਾਲੇ ਸਮੇਂ ਵਿੱਚ ਇਹੀ ਧੀਆਂ ਨੇ ਬੁਢਾਪੇ ਵਿੱਚ ਤੁਹਾਡਾ ਸਹਾਰਾ ਬਣਨਾ ਹੈ ਨਾ ਕਿ ਪੁੱਤ ਨੇ।

ਜਿਹੜੇ ਘਰ ਰੱਬ ਨੂੰ ਪਿਆਰਾ ਹੁੰਦਾ ਹੈ ਧੀਆਂ ਦਾ ਜਨਮ ਵੀ ਉਸੇ ਘਰ ਹੁੰਦਾ ਹੈ।ਧੀਆਂ ਨੂੰ ਕਦੇ ਕੂੜੇ ਵਿੱਚ ਸੁੱਟਿਆ ਜਾਂਦਾ ਹੈ,ਮਾਰ ਦਿੱਤਾ ਜਾਂਦਾ ਹੈ ਜਾਂ ਕੀਤੇ ਛੱਡ ਦਿੱਤਾ ਜਾਂਦਾ ਹੈ। ਲੇਕਿਨ ਜੋ ਅਜਿਹਾ ਕੰਮ ਕਰਦੇ ਹਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਧੀ ਨੇ ਹੀ ਨੂੰਹ ਅਤੇ ਮਾਂ ਬਣਨਾ ਹੈ।ਧੀਆਂ ਤਾਂ ਸਿਰ ਦਾ ਤਾਜ ਹਨ।ਇਹਨਾਂ ਨੂੰ ਸੰਭਾਲਣਾਂ ਚਾਹੀਦਾ ਹੈ। ਪਰ ਕੁੱਝ ਲੋਕ ਅਜਿਹੇ ਹਨ ਜੋ ਧੀਆਂ ਨੂੰ ਅੱਜ ਵੀ ਬੋਝ ਸਮਝਦੇ ਹਨ ਅਜਿਹਾ ਹੀ ਮਾਮਲਾ ਲੁਧਿਆਣਾ ਦੇ ਲੋਧੀ ਕਲੱਬ ਦੇ ਨਾਲ ਲੱਗਦੀ ਇਕ ਪਾਰਕ ‘ਚੋਂ ਕੁਝ ਦਿਨਾਂ ਦੀ ਨਵੀਂ ਜੰਮੀ ਬੱਚੀ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਿੰਦਾਂ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੜਕੰਪ ਮਚ ਗਿਆ ਹੈ ਅਤੇ ਦੋਸ਼ੀ ਮਾਤਾ ਪਿਤਾ ਦੀ ਭਾਲ ਕੀਤੀ ਜਾ ਰਹੀ ਹੈ ।ਸੈਰ ਕਰਨ ਲਈ ਆਏ ਇੱਕ ਵਿਅਕਤੀ ਨੇ ਅਚਾਨਕ ਬੱਚੀ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਨੇੜੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕ ਝਾੜੀਆਂ ਵਿੱਚ ਕਾਲੇ ਰੰਗ ਦੇ ਥੈਲੇ ਚ ਕੁਝ ਦਿਨਾਂ ਦੀ ਮਾਸੂਮ ਲੜਕੀ ਪਈ ਹੋਈ ਸੀ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਤੇ ਬੱਚੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਬੱਚੀ ਨੂੰ ਇਲਾਕੇ ਦੇ ਹੀ ਇਕ ਪਰਵਿਾਰ ਨੂੰ ਦੇਦਿੱਤਾ ਗਿਆ ਹੈ। ਇਸ ਮੌਕੇ ਜਾਂਚ ਅਧਕਿਾਰੀ ਏਐਸਆਈ ਨੇ ਦੱਸਆਿ ਜਲਦੀ ਹੀ ਬੱਚੀ ਨੂੰ ਸੁੱਟਣ ਵਾਲੇ ਮੁਲਜ਼ਮ ਨੂੰ ਗ਼ਿਰਫਤਾਰ ਕਰ ਲਿਆ ਜਾਵੇਗਾ। ਪੁਲਸਿ ਦੇ ਮੁਤਾਬਕ ਮੁਲਜ਼ਮ ਨੂੰ ਤਲਾਸ਼ਣ ਲਈ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਆਿਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਇਤਿਹਾਸ ਗਵਾਹ ਹੈ ਜੋ ਇਸ ਸਮਾਜ ਨੂੰ ਬੁੰਲਦੀਆਂ ਤੇ ਲਿਜਾਣ ਵਿੱਚ ਔਰਤਾਂ ਨੇ ਯੋਗਦਾਨ ਦਿੱਤਾ ਹੈ।ਉਸਨੂੰ ਆਪਾ ਕਿਸ ਤਰ੍ਹਾਂ ਨਜ਼ਰ ਅੰਦਾਜ਼ ਕਰ ਸਕਦੇ ਹਾਂ।