October 7, 2022

Aone Punjabi

Nidar, Nipakh, Nawi Soch

ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਲਗਾਏ ਦੋਸ਼ ਢਕੋਲੀ ਪੁਲਸ ਵਲੋਂ ਕਾਰਵਾਈ ਨਾ ਕੀਤੇ ਜਾਣ ਕਾਰਨ ਐਸ ਐਸ ਪੀ ਮੋਹਾਲੀ ਨੂੰ ਲਗਾਈ ਗੁਹਾਰ

1 min read

ਸਥਾਨਕ ਢਕੋਲੀ ਦੀ ਵਸਨੀਕ ਇਕ ਮਹਿਲਾ ਨੇ ਰਾਜਪੁਰਾ ਨਿਵਾਸੀ ਵਿਸ਼ਾਲ ਕੁਮਾਰ ਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਆਰੋਪ ਲਗਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀਡ਼ਤ ਮਹਿਲਾ ਨੇ ਦੱਸਿਆ ਕਿ ਉਸ ਨੇ ਅਤੇ ਵਿਸ਼ਾਲ ਪੁੱਤਰ ਹਰੀਸ਼ ਕੁਮਾਰ ਉਹ ਵਾਸੀ ਮਕਾਨ ਨੰਬਰ 2757-B ਰਾਜਪੁਰਾ ਨਾਲ ਮਿਲ ਕੇ ਇਕ ਸਪਾ ਸੈਂਟਰ ਚਲਾਉਣ ਲਈ ਸਾਲ 2018 ਵਿਚ ਪਾਰਟਨਰਸ਼ਿਪ ਕੀਤੀ ਸੀ। ਜਿਸ ਕਾਰਨ ਵਿਸ਼ਾਲ ਦਾ ਉਸਦੇ ਘਰ ਆਉਣਾ ਜਾਣਾ ਬਣ ਗਿਆ ਇਸੇ ਦੌਰਾਨ ਇਕ ਦਿਨ ਉਸ ਵੱਲੋਂ ਕੋਈ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਅਸ਼ਲੀਲ ਵੀਡੀਓ ਅਤੇ ਫੋਟੋਆਂ ਬਣਾ ਲਈਆਂ। ਮਹਿਲਾ ਨੇ ਆਰੋਪ ਲਗਾਇਆ ਕਿ ਇਸ ਤੋਂ ਬਾਅਦ ਬਲੈਕਮੇਲ ਕਰ ਕੇ ਵਿਸ਼ਾਲ ਨੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ ਜਿਸ ਕਾਰਨ ਉਸਦੇ ਘਰ ਇੱਕ ਬੱਚੇ ਨੇ ਜਨਮ ਲਿਆ। ਇਸੇ ਦੌਰਾਨ ਉਸ ਨੂੰ ਪਤਾ ਲੱਗਾ ਕਿ ਵਿਸ਼ਾਲ ਸ਼ਾਦੀਸ਼ੁਦਾ ਹੈ।
ਮਹਿਲਾ ਨੇ ਆਰੋਪ ਲਗਾਇਆ ਕਿ ਉਸ ਵੱਲੋਂ ਕਾਫੀ ਸਮਾਂ ਪਹਿਲਾਂ ਢਕੋਲੀ ਥਾਣੇ ਵਿਚ ਕੰਪਲੇਟ ਕੀਤੀ ਸੀ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਕਿਸੇ ਪੰਜਾਬੀ ਲਿਖੀ ਹੋਏ ਰਾਜ਼ੀਨਾਮੇ ਤੇ ਉਹਦੇ ਸਾਈਨ ਕਰਵਾਏ ਗਏ ਹਨ ਜਿਸ ਕਾਰਨ ਕਾਰਨ ਉਸ ਨੂੰ ਐੱਸ ਐੱਸ ਪੀ ਮੁਹਾਲੀ ਵਿਖੇ ਗੁਹਾਰ ਲਗਾਉਣੀ ਪਈ ਹੈ ।
ਮਾਮਲੇ ਸਬੰਧੀ ਸੰਪਰਕ ਕਰਨ ਤੇ ਢਕੋਲੀ ਥਾਣੇ ਦੇ ਤਫਤੀਸ਼ੀ ਅਫਸਰ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਮਹਿਲਾ ਦੀ ਸ਼ਿਕਾਇਤ ਤੇ ਦੋਹਾਂ ਪਾਰਟੀਆਂ ਨੂੰ ਬੁਲਾਇਆ ਗਿਆ ਸੀ, ਪਰ ਇਸ ਮਹਿਲਾ ਨੇ ਇਹ ਲਿਖ ਕੇ ਰਾਜ਼ੀਨਾਮਾ ਕੀਤਾ ਸੀ ਕਿ ਉਹ ਕਿਸੇ ਉੱਪਰ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਹੁਣ ਇਸ ਮਹਿਲਾ ਵੱਲੋਂ ਦੁਬਾਰਾ ਸ਼ਿਕਾਇਤ ਕੀਤੀ ਗਈ ਹੈ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।
ਇਸ ਸੰਬੰਧੀ ਵਿਸ਼ਾਲ ਨਾਲ ਗੱਲਬਾਤ ਕੀਤੇ ਜਾਣ ਤੇ ਉਸ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ ਉਸ ਨੇ ਦੱਸਿਆ ਕਿ ਉਸ ਨੂੰ ਤਫ਼ਤੀਸ਼ ਲਈ ਐੱਸ ਐੱਸ ਪੀ ਦਫ਼ਤਰ ਮੁਹਾਲੀ ਬੁਲਾਇਆ ਗਿਆ ਹੈ ਜਿਥੇ ਉਹ ਆਪਣੇ ਬਿਆਨ ਦਰਜ ਕਰਵਾ ਰਿਹਾ ਹੈ।

Leave a Reply

Your email address will not be published. Required fields are marked *