August 2, 2021

Aone Punjabi

Nidar, Nipakh, Nawi Soch

ਦਿੱਲੀ ‘ਚ ਹੁਣ 17 ਮਈ ਤੱਕ ਵਧਾਇਆ ਗਿਆ ਲੌਕਡਾਊਨ, ਇਸ ਵਾਰ ਹੋਵੇਗੀ ਜ਼ਿਆਦਾ ਸਖ਼ਤੀ

1 min read

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਚ ਲੌਕਡਾਊਨ ਇੱਕ ਹਫ਼ਤੇ ਲਈ ਹੋਰ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਦਿੱਲੀ ਵਿਚ ਹੁਣ 17 ਮਈ ਯਾਨੀ ਅਗਲੇ ਸੋਮਵਾਰ ਸਵੇਰੇ 5 ਵਜੇ ਤੱਕ ਲੌਕਡਾਊਨ ਲਾਗੂ ਰਹੇਗਾ।

Delhi lockdown news : Delhi govt Lockdown extended till May 17, metro services to remain shut

ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਤਾਲਾਬੰਦੀ ਜ਼ਿਆਦਾ ਸਖ਼ਤ ਹੋਵੇਗੀ ਤਾਂ ਕਿ ਕੋਰੋਨਾ ਵਾਇਰਸ ਦੀ ਰਫ਼ਤਾਰ ਨੂੰ ਕਾਬੂ ਕੀਤਾ ਜਾ ਸਕੇ। ਦਿੱਲੀ ਵਿਚ ਸੋਮਵਾਰ ਤੋਂ ਅਗਲੇ ਇਕ ਹਫਤੇ ਤੱਕ ਮੈਟਰੋ ਸੇਵਾਵਾਂ ਵੀ ਬੰਦ ਰਹਿਣਗੀਆਂ। ਜਨਤਕ ਥਾਵਾਂ ‘ਤੇ ਵਿਆਹ ਸਮਾਰੋਹਾਂ ਦੀ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਘਰਾਂ ‘ਚ ਹੀ ਵਿਆਹ ਦੀ ਇਜਾਜ਼ਤ ਹੋਵੇਗੀ, ਇਸ ‘ਚ 20 ਤੋਂ ਵੱਧ ਲੋਕ ਇਕੱਠੇ ਨਹੀਂ ਹੋਣਗੇ।

Delhi lockdown news : Delhi govt Lockdown extended till May 17, metro services to remain shut

ਕੇਜਰੀਵਾਲ ਨੇਕਿਹਾ ਕਿ ਕੋਰੋਨਾ ਦੇ ਕੇਸ ਘੱਟ ਹੋਏ ਹਨ ਪਰ ਅਜੇ ਤੱਕ ਢਿੱਲ ਨਹੀਂ ਵਰਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਲੌਕਡਾਊਨ ਦਾ ਚੰਗਾ ਅਸਰ ਵੇਖਣ ਨੂੰ ਮਿਲ ਰਿਹਾ ਹੈ। 26 ਅਪ੍ਰੈਲ ਤੋਂ ਬਾਅਦ ਨਵੇਂ ਮਾਮਲਿਆਂ ‘ਚ ਹੌਲੀ-ਹੌਲੀ ਕਮੀ ਵੀ ਆਉਣ ਲੱਗੀ ਹੈ। ਪਿਛਲੇ 2-3 ਦਿਨਾਂ ਵਿਚ ਕੋਰੋਨਾ ਦੀ ਦਰ 35 ਫ਼ੀਸਦੀ ਘਟ ਕੇ 23 ਫ਼ੀਸਦੀ ‘ਤੇ ਆ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਲੌਕਡਾਊਨਦਾ ਪੂਰੀ ਤਰ੍ਹਾਂ ਪਾਲਣ ਕੀਤਾ ਹੈ।

Delhi lockdown news : Delhi govt Lockdown extended till May 17, metro services to remain shut

ਕੇਜਰੀਵਾਲ ਨੇ ਕਿਹਾ ਦਿੱਲੀ ‘ਚ ਸਭ ਤੋਂ ਵੱਡੀ ਦਿੱਕਤ ਆਕਸੀਜਨ ‘ਚ ਆਈ ਸੀ। ਆਮ ਦਿਨਾਂ ‘ਚ ਜਿੰਨੀ ਆਕਸੀਜਨ ਦੀ ਲੋੜ ਪੈਂਦੀ ਹੈ। ਉਸ ਤੋਂ ਕਈ ਗੁਣਾਂ ਜ਼ਿਆਦਾ ਆਕਸੀਜਨ ਦੀ ਲੋੜ ਪੈਣ ਲੱਗੀ। ਹਾਈਕੋਰਟ, ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਕੇਂਦਰ ਦੇ ਸਹਿਯੋਗ ਨਾਲ ਦਿੱਲੀ ਦੀ ਆਕਸੀਜਨ ਦੀ ਸਥਿਤੀ ਸੰਭਲੀ ਹੈ। ਦੱਸ ਦੇਈਏ ਕਿਇਹ ਚੌਥੀ ਵਾਰ ਹੈ, ਜਦੋਂ ਦਿੱਲੀ ’ਚ ਲੌਕਡਾਊਨ ਵਧਾਇਆ ਗਿਆ ਹੈ।

Delhi lockdown news : Delhi govt Lockdown extended till May 17, metro services to remain shut

ਦਿੱਲੀ ’ਚ 19 ਅਪ੍ਰੈਲ ਤੋਂ ਲੌਕਡਾਊਨ ਚੱਲ ਰਿਹਾ ਹੈ।ਕੋਰੋਨਾ ਕੇਸਾਂ ਦੇ ਵਾਧੇ ਨੂੰ ਵੇਖਦਿਆਂ ਨੂੰ ਸਰਕਾਰ ਨੇ ਇਹ ਫ਼ੈਸਲਾ ਲਿਆ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਹੈ, ਜਾਨ ਹੈ ਤਾਂ ਜਹਾਨ ਹੈ। ਇਸ ਲਈ ਦਿੱਲੀ ਸਰਕਾਰ ਨੇ ਤਾਲਾਬੰਦੀ ਲੈ ਕੇ ਸਖ਼ਤੀ ਕੀਤੀ ਹੈ।

Leave a Reply

Your email address will not be published. Required fields are marked *

You may have missed