September 21, 2021

Aone Punjabi

Nidar, Nipakh, Nawi Soch

ਇਕਨਾਮਿਕਸ ਲੈਕਚਰਾਰ ਦੀ ਭਰਤੀ ਲਈ ਟੀਚਿੰਗ ਆਫ ਸੋਸ਼ਲ ਸਾਇੰਸ ਨੂੰ ਯੋਗ ਮੰਨਦਿਆਂ ਸਿੱਖਿਆ ਵਿਭਾਗ ਨੇ ਸੋਧ ਪੱਤਰ ਕੀਤਾ ਜਾਰੀ

1 min read

ਸਿੱਖਿਆ ਵਿਭਾਗ ਵੱਲੋਂ ਇਕਨਾਮਿਕਸ ਲੈਕਚਰਾਰ ਦੀ ਭਰਤੀ ਲਈ ਟੀਚਿੰਗ ਆਫ ਸੋਸ਼ਲ ਸਾਇੰਸ ਨੂੰ ਯੋਗ ਮੰਨਣ ਅਤੇ ਸਿਰਫ ਰਿਜ਼ਰਵ ਕੈਟਾਗਰੀ ਲਈ ਪੋਸਟ ਗ੍ਰੈਜੂਏਸ਼ਨ ਵਿੱਚੋਂ 55% ਵਾਲੀ ਸ਼ਰਤ ਹਟਾ ਕੇ 50% ਕਰਨ ਦਾ ਸੋਧ ਪੱਤਰ ਜਾਰੀ ਕੀਤਾ ਗਿਆ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਪੋਸਟ ਗ੍ਰੈਜੂਏਸ਼ਨ ਵਿੱਚੋਂ 55% ਵਾਲੀ ਸ਼ਰਤ ਹਟਾ ਕੇ 50% ਸਿਰਫ਼ ਰਿਜ਼ਰਵ ਕੈਟਾਗਰੀ ਵਾਲੇ ਉਮੀਦਵਾਰਾਂ ਲਈ ਹੀ ਕੀਤੀ ਗਈ ਹੈ, ਜਦਕਿ ਜਨਰਲ ਕੈਟਾਗਿਰੀ ਲਈ ਵਿਭਾਗ ਨੇ 55% ਵਾਲੀ ਸ਼ਰਤ ਨੂੰ ਬਰਕਰਾਰ ਰੱਖਿਆ ਹੈ ਜੋ ਕਿ ਜਨਰਲ ਕੈਟਾਗਿਰੀ ਦੇ ਉਮੀਦਵਾਰਾਂ ਨਾਲ ਸਰਾਸਰ ਧੱਕਾ ਹੈ।

ਇਕਨਾਮਿਕਸ ਲੈਕਚਰਾਰ ਦੀ ਭਰਤੀ ਲਈ ਟੀਚਿੰਗ ਆਫ ਸੋਸ਼ਲ ਸਾਇੰਸ ਨੂੰ ਯੋਗ ਮੰਨਦਿਆਂ ਸਿੱਖਿਆ ਵਿਭਾਗ ਨੇ ਸੋਧ ਪੱਤਰ ਕੀਤਾ ਜਾਰੀ

ਉਨ੍ਹਾਂ ਪੰਜਾਬ ਸਰਕਾਰ ਤੇ ਸਿੱੱਖਿਆ ਵਿਭਾਗ ਤੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਜਨਰਲ ਕੈਟਾਗਿਰੀ ਦੇ ਬੇਰੁਜ਼ਗਾਰਾਂ ਲਈ ਵੀ ਸਾਰੇ ਵਿਸ਼ਿਆਂ ਦੀਆਂ ਭਰਤੀਆਂ ਲਈ ਪੋਸਟ ਗ੍ਰੈਜੂਏਸ਼ਨ ਵਿੱਚੋਂ 55% ਵਾਲੀ ਗ਼ੈਰਵਾਜਬ ਸ਼ਰਤ ਖ਼ਤਮ ਕਰਕੇ ਜਨਰਲ ਕੈਟਾਗਰੀ ਲਈ 50% ਅਤੇ ਰਿਜ਼ਰਵ ਕੈਟਾਗਰੀ ਲਈ 45% ਦਾ ਸ਼ੋਧ ਪੱਤਰ ਜਾਰੀ ਕੀਤਾ ਜਾਵੇ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲੈਕਚਰਾਰਾਂ/ਅਧਿਆਪਕਾਂ ਸਮੇਤ ਵੱਖ-ਵੱਖ ਵੱਡੀ ਗਿਣਤੀ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕੀਤੇ ਜਾਣ।

Leave a Reply

Your email address will not be published. Required fields are marked *