November 28, 2021

Aone Punjabi

Nidar, Nipakh, Nawi Soch

ਕੰਗਨਾ ਰਣੌਤ ਨੂੰ ਹੋਇਆ ਕੋਰੋਨਾ, ਖੁਦ ਨੂੰ ਘਰ ਵਿਚ ਕੀਤਾ ਕੁਆਰੰਟੀਨ

1 min read

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਵੀ ਕੋਰੋਨਾ ਹੋ ਗਿਆ ਹੈ। ਉਸ ਦਾ ਕੋਰੋਨਾ ਟੈਸਟ ਪਾਜੀਟਿਵ ਆਇਆ ਹੈ। ਉਸ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਰਿਪੋਰਟ ਪਾਜੀਟਿਵ ਆਉਣ ਪਿੱਛੋਂ ਉਸ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ। ਅਦਾਕਾਰਾ ਨੇ ਦੱਸਿਆ ਕਿ ਉਹ ਡਾਕਟਰਾਂ ਦੀ ਸਲਾਹ ਲੈ ਰਹੀ ਹੈ।

ਕੰਗਨਾ ਰਣੌਤ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਉਸ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਧਿਆਨ ਕਰ ਰਹੀ ਹੈ।

ਉਸ ਨੇ ਆਪਣੀ ਪੋਸਟ ਵਿੱਚ ਲਿਖਿਆ- “ਪਿਛਲੇ ਕੁੱਝ ਦਿਨਾਂ ਤੋਂ ਮੈਂ ਥੱਕਿਆ ਹੋਇਆ ਮਹਿਸੂਸ ਕਰ ਰਹੀ ਸੀ ਅਤੇ ਕਮਜ਼ੋਰ ਵੀ ਅਤੇ ਮੇਰੀਆਂ ਅੱਖਾਂ ਵਿਚ ਹਲਕੀ ਜਲਨ ਸੀ। ਮੈਂ ਕੱਲ੍ਹ ਆਪਣਾ ਟੈਸਟ ਹਿਮਾਚਲ ਜਾਣ ਦੀ ਉਮੀਦ ਵਿੱਚ ਕਰਵਾਇਆ ਸੀ ਅਤੇ ਅੱਜ ਇਸ ਦਾ ਨਤੀਜਾ ਆ ਗਿਆ ਹੈ। ਮੈਂ ਕੋਵਿਡ ਪਾਜੀਟਿਵ ਹਾਂ। ਮੈਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ।

ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਇਹ ਵਾਇਰਸ ਮੇਰੇ ਸਰੀਰ ਵਿੱਚ ਹੈ।

Leave a Reply

Your email address will not be published. Required fields are marked *