ਫਿਲਮ ਇੰਡਸਟਰੀ ਚ ਵਿਛੇ ਸੱਥਰ ਹੋਈ ਇਹਨਾਂ 4 ਮਸ਼ਹੂਰ ਹਸਤੀਆਂ ਦੀ ਮੌਤ , ਛਾਈ ਸੋਗ ਦੀ ਲਹਿਰ
1 min read
ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਕਰੋਨਾ ਵਾਇਰਸ ਦੇ ਕਾਰਨ ਫਿਲਮੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ। ਜਿਸ ਦੇ ਚਲਦਿਆਂ ਕਈ ਸਾਰੇ ਫਿਲਮੀ ਅਦਾਕਾਰ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਜਿਨ੍ਹਾਂ ਦਾ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਸੀ। ਪਰ ਕਰੋਣਾ ਦੀ ਦੂਜੀ ਲਹਿਰ ਵੀ ਤੇਜ਼ੀ ਨਾਲ ਫੈਲੀ ਅਤੇ ਇਸ ਦਾ ਪ੍ਰਭਾਵ ਬਹੁਤ ਸਾਰੇ ਆਮ ਲੋਕਾਂ ਅਤੇ ਵੱਡੇ ਸਿਤਾਰਿਆਂ ਤੇ ਹੋਇਆ। ਜਿਸ ਦੇ ਚਲਦਿਆਂ ਦੱਖਣੀ ਫਿਲਮ ਇੰਡਸਟਰੀ ਨੂੰ ਬਹੁਤ ਘਾਟਾ ਝੱਲਣਾ ਪੈ ਰਿਹਾ ਹੈ। ਦਰਅਸਲ ਹੁਣ ਦੱਖਣੀ ਫ਼ਿਲਮੀ ਜਗਤ ਸਬੰਧੀ ਪਿਛਲੇ ਕੁਝ ਦਿਨਾਂ ਤੋ ਮੰਦਭਾਗੀਆ ਖਬਰਾਂ ਸਾਹਮਣੇ ਆ ਰਹੀਆ ਹਨ। ਇਨ੍ਹਾਂ ਖਬਰਾਂ ਦੇ ਕਾਰਨ ਦੱਖਣੀ ਫਿਲਮੀ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ।
ਦਰਅਸਲ ਦੱਖਣੀ ਫ਼ਿਲਮੀ ਜਗਤ ਦੇ ਪ੍ਰਸਿੱਧ ਚਾਰ ਅਦਾਕਾਰਾ ਨਾਲ ਸੰਬੰਧਿਤ ਇਕ ਮੰ-ਦ-ਭਾ-ਗੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਪਿਛਲੇ ਕੁਝ ਦਿਨਾਂ ਤੋਂ ਮਸ਼ਹੂਰ ਚਾਰ ਅਦਾਕਾਰ ਪਾਂਡੂ, ਸ੍ਰੀਪ੍ਰਦਾ, ਅਭਿਲਾਸ਼ਾ ਅਤੇ ਅਜੇ ਸ਼ਰਮਾ ਕਰੋਨਾ ਸਕਰਾਤਮਕ ਪਾਏ ਸੀ। ਦੱਸ ਦਈਏ ਕਿ ਅਦਾਕਾਰ ਪਾਂਡੂ 74 ਸਾਲਾਂ ਦੀ ਉਮਰ ਵਿਚ ਜ਼ਿੰਦਗੀ ਅਤੇ ਮੌਤ ਦੀ ਜੰਗ ਵਿਚ ਹਾਰ ਗਏ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਖ਼ਬਰ ਸੰਬੰਧੀ ਜਾਣਕਾਰੀ ਅਦਾਕਾਰ ਮਨੋਬਾਲਾ ਵੱਲੋਂ ਦਿੱਤੀ ਗਈ। ਇਸ ਤੋਂ ਇਲਾਵਾ ਅਦਾਕਾਰ ਸ੍ਰੀਪ੍ਰਦਾ ਦੇ ਦੇਹਾਂਤ ਸਬੰਧੀ ਜਾਣਕਾਰੀ ਸਿਨਮੇ ਅਤੇ ਟੀ.ਵੀ. ਅਦਾਕਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਿਤ ਬਹਿਲ ਵੱਲੋਂ ਦਿੱਤੀ ਗਈ।
ਉਨ੍ਹਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਸ੍ਰੀਪ੍ਰਦਾ ਪਿਛਲੇ ਸਮੇਂ ਤੋਂ ਕਰੋਣਾ ਸਕਰਾਤਮਕ ਸਨ। ਦੱਸ ਦਈਏ ਕਿ ਉਨ੍ਹਾਂ ਦੇ ਵੱਲੋਂ ਵਿਨੋਦ ਖੰਨਾ, ਗੁਲਸ਼ਨ ਗਰੋਵਰ ਅਤੇ ਗੋਵਿੰਦਾ ਵਰਗੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ਸ਼ੀਸ਼ੇ ਦੇ ਵਿਚ ਸਹਿ ਕਲਾਕਾਰ ਦੇ ਵਲੋ ਭੂਮਿਕਾ ਨਿਭਾਅ ਚੁੱਕੇ ਅਭਿਲੇਖ ਪਾਟਿਲ ਵੀ ਕਰੋਨਾ ਸਕਰਾਤਮਕ ਤੋਂ ਬਾਅਦ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।
ਇਸ ਤੋਂ ਇਲਾਵਾ ਫ਼ਿਲਮੀ ਐਡੀਟਰ ਅਜੇ ਸ਼ਰਮਾਂ ਵੀ ਕਰੋਨਾ ਸਕਰਾਤਮਕ ਤੇ ਚਲਦਿਆਂ ਜ਼ਿੰਦਗੀ ਦੀ ਲ-ੜਾ-ਈ ਵਿਚ ਹਾਰ ਗਏ। ਜਿਸ ਦੇ ਚਲਦਿਆਂ ਸਥਾਨਕ ਸਰਕਾਰਾਂ ਵੱਲੋਂ ਲੋਕਾਂ ਨੂੰ ਇਸ ਬਿਮਾਰੀਆਂ ਤੋਂ ਬਚਣ ਲਈ ਕਿਹਾ ਜਾ ਰਿਹਾ ਹੈ।