October 5, 2022

Aone Punjabi

Nidar, Nipakh, Nawi Soch

ਚੋਰੀ ਦੇ ਦੋਸ਼ ਵਿਚ 2ਕਾਬੂ

1 min read

 ਸ੍ਰੀ ਮੁਕਤਸਰ ਸਾਹਿਬ -ਡਾ ਸਚਿਨ ਗੁਪਤਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਲੋਟ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਦਾ ਸਾਮਾਨ ਬਰਾਮਦ ਕੀਤਾ ।ਇਸ ਸਬੰਧੀ ਅੱਜ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡਾ ਸਚਿਨ ਗੁਪਤਾ ਨੇ ਦੱਸਿਆ ਕਿ 25 ਜੁਲਾਈ ਨੂੰ 457,380ipc ਥਾਣਾ ਸਿਟੀ ਮਲੋਟ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਸ ਵੱਲੋਂ 2 ਅਗਸਤ ਨੂੰ ਸ਼ੇਰਾ ਸਿੰਘ ਪੁੱਤਰ ਬਲਕਾਰ ਸਿੰਘ ਉਰਫ਼ ਬਲਕਰਨ ਵਾਸੀ ਕਰਾਈਵਾਲਾ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ।ਉਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ।ਪੁੱਛਗਿੱਛ ਵਿਚ ਉਕਤ ਦੋਸ਼ੀ ਨੇ ਮੰਨਿਆ ਕਿ ਉਸ ਨੇ ਮੁਦਈ ਮੁਕੱਦਮਾਂ ਦੇ ਘਰੋਂ ਰਾਤ ਨੂੰ ਚੋਰੀ ਕਰ ਕੇ ਬਾਅਦ ਵਿੱਚ ਮੌਨੀ ਕਬਾੜੀਆਂ ਨੂੰ ਮੁਕੱਦਮਾ ਹਜ਼‍ਾ ਵਿਚ ਨਾਮਜ਼ਦ ਕਰ ਕੇ ਉਸ ਦੇ ਘਰ ਰੇਡ ਕੀਤੀ ਤੋ ਉਸ ਪਾਸੋਂ ਕਰੀਬ 7ਤੋਲੇ ਸੋਨਾ,1 ਕਿੱਲੋ ਚਾਂਦੀ ,66000ਭਾਰਤੀ ਕਰੰਸੀ ,2 ਮੋਟਰਸਾਈਕਲ ,4 ਗੈਸ ਸਿਲੰਡਰ ਅਤੇ 3 ਐਲ ਸੀਡੀ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।ਦੋਸ਼ੀ ਮੋਨੀ ਕਬਾੜੀਆ ਅਤੇ ਸ਼ੇਰਾ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹਨਾਂ ਉੱਪਰ ਚੋਰੀ ਦੇ ਪਹਿਲਾਂ ਵੀ ਮੁਕੱਦਮੇ ਦਰਜ ਹਨ ।ਜਿਸ ਤੇ ਦੋਸ਼ੀਆਂ ਖਿਲਾਫ ਮੁਕੱਦਮਾ ਉਕਤ ਵਿੱਚ ਵਾਧਾ 411,413 ਦ ਕੀਤਾ ਗਿਆ ।ਮੁਕੱਦਮੇ ਦੀ ਤਫਤੀਸ਼ ਜਾਰੀ ਹੈ ।

Leave a Reply

Your email address will not be published. Required fields are marked *