ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਲਗੇ ਗੰਦਗੀ ਦੇ ਢੇਰ, ਬਿਮਾਰੀ ਫੈਲਣ ਦਾ ਵੀ ਖਤਰਾ ਬਣਿਆ, ਪਰ ਕਮਿਸ਼ਨਰ ਆਖ ਰਹੇ ਕੀ ਸਰਕਾਰ ਕੋਲੋਂ ਮੰਗੇ ਗਏ ਹਨ ਫੰਡ
1 min read
DJH·¤ç×àæÙÚU àææØÚUè Ö¢ÇUæÚUè ,ÇUèÂè¥æÚU¥ô
ਪਿਛਲੇ 3 ਦਿਨ ਤੋਂ ਬਟਾਲਾ ਦੇ ਕੱਚੇ ਅਤੇ ਪੱਕੇ ਸਫਾਈ ਸੇਵਕਾਂ ਵਲੋਂ ਹੜਤਾਲ ਕੀਤੀ ਗਈ ਹੈ ਸਫਾਈ ਸੇਵਕਾਂ ਦੀ ਮੰਗ ਹੈ ਕੀ ਠੇਕੇਦਾਰੀ ਪ੍ਰਣਾਲੀ ਖਤਮ ਕਰਕੇ dc ਰੇਟ ਕੀਤਾ ਜਾਵੇ ਤਾਂਕਿ ਜਦੋ ਸਰਕਾਰ ਮੁਲਾਜਮਾਂ ਨੂੰ ਪੱਕਾ ਕਰੇ ਤੇ ਸਾਰੇ ਮੁਲਾਜਮ ਪਕੇ ਹੋ ਸਕਣ ਇਸ ਹੜਤਾਲ ਨਾਲ ਬਟਾਲਾ ਸ਼ਹਿਰ ਵਿਚ ਗੰਦਗੀ ਦੀ ਭਰਮਾਰ ਹੈ ਬਰਸਾਤ ਦਾ ਮੋਸਮ ਹੋਣ ਕਰਕੇ ਜਿਥੇ ਬਿਮਾਰੀ ਫੈਲਣ ਦਾ ਖਤਰਾ ਹੈ ਓਥੇ ਹੀ ਪੂਰੇ ਸ਼ਹਰ ਵਿਚ ਗੰਦੀ ਬਦਬੂ ਫੇਲ ਰਹੀ ਹੈ |
ਪ੍ਰਦਰਸ਼ਨਕਾਰੀ ਸਫਾਈ ਸੇਵਕਾਂ ਨੇ ਕਿਹਾ ਕੀ ਸਾਡੀ ਪਿਛਲੇ 3 ਦਿਨਾ ਤੋਂ ਹੜਤਾਲ ਹੈ ਉਸਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੈ ਅਸੀਂ ਪ੍ਰਸ਼ਾਸਨ ਨੂੰ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਸੀ ਪਰ ਪ੍ਰਸ਼ਾਸਨ ਨੇ ਸਾਡੀ ਕਿਸੇ ਮੁਸ਼ਕਲ ਵਲ ਖਿਆਲ ਨਹੀਂ ਕੀਤਾ ਹੁਣ ਸ਼ਹਿਰ ਦੇ ਜੋ ਹਾਲਾਤ ਉਸ ਲਈ ਸਾਡਾ ਕੋਈ ਦੋਸ਼ ਨਹੀਂ ਹੈ| ਇਸ ਸੰਬੰਧ ਵਿੱਚ ਸ਼ਹਿਰ ਵਾਸੀਆਂ ਦਾ ਕਹਣਾ ਹੈ ਕੀ ਸਫਾਈ ਸੇਵਕਾਂ ਦੀ ਹੜਤਾਲ ਕਰਕੇ ਸ਼ਹਰ ਵਿਚ ਜਗ੍ਹਾ ਜਗ੍ਹਾ ਗੰਦਗੀ ਹੈ ਜਿਸ ਨਾਲ ਬਿਮਾਰੀ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ ਬਦਬੂ ਬਹੁਤ ਜਿਆਦਾ ਆਉਂਦੀ ਹੈ |
ਬਟਾਲਾ ਕਾਰਪੋਰੇਸ਼ਨ ਦੀ ਕਮਿਸ਼ਨਰ ਸ਼ਾਇਰੀ ਭੰਡਾਰੀ ਨੇ ਕਹਾ ਕੀ ਜੋ ਸਫਾਈ ਸੇਵਕਾਂ ਦੀ ਹੜਤਾਲ ਚਲ ਰਹੀ ਹੈ ਉਸ ਦਾ ਹੱਲ ਕਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਹਊਸ ਵਿਚ ਮਤਾ ਪਾਕੇ ਜਲਦ ਮਸਲਾ ਹਲ ਕਰਾਂਗੇ ਜੋ ਸਫਾਈ ਦਾ ਹਾਲਾਤ ਹੈ ਉਸ ਨਾਲ ਨਜਿੱਠਣ ਲਈ ਵੀ ਅਸੀਂ ਸਰਕਾਰ ਕੋਲੋਂ ਫੰਡਾ ਦੀ ਮੰਗ ਕੀਤੀ ਹੈ ਸਮੇ ਸਮੇ ਨਾਲ ਸਾਰੇ ਕੰਮ ਹੋਣਗੇ |