ਅਕਾਲੀ ਸਰਕਾਰ ਪੰਜਾਬ ‘ਚ ਟਰਾਂਸਪੋਰਟਰਾਂ ਨੂੰ ਦੇਵੇਗੀ ਵਿਸ਼ੇਸ਼ ਸਹੂਲਤਾਂ- ਸੁਖਬੀਰ ਬਾਦਲ
1 min read
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਟਰਾਂਸਪੋਰਟਰਾਂ ਤੇ ਪਰਿਵਾਰਾਂ ਨੂੰ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਆਉਣ ‘ਤੇ ਵਿਸ਼ੇਸ਼ ਸਹੂਲਤਾਂ ਦੇਵੇਗੀ। ਉਨ੍ਹਾਂ ਕਿਹਾ ਕਿ ਹੈਵੀ ਲਾਇਸੈਂਸ ਦੇ ਲਈ ਹਰ ਜ਼ਿਲ੍ਹੇ ਵਿੱਚ ਸੈਂਟਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰਾਂ ਦੀਆਂ ਯੂਨੀਅਨਾਂ ਹੋਣਗੀਆਂ ਅਤੇ ਇਹ ਯੂਨੀਅਨਾਂ ਜ਼ਿਲ੍ਹਾ ਐੱਸਡੀਐੱਮ ਦੇ ਹੇਠਾਂ ਕੰਮ ਕਰਨਗੀਆਂ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਹਰ ਸ਼ਹਿਰਾਂ ਵਿਚ ਈ ਰਿਕਸ਼ਾ ਬਿਨਾਂ ਵਿਆਜ ਤੋਂ ਦਿੱਤੇ ਜਾਣਗੇ। ਟਰਾਂਸਪੋਰਟਰਾਂ ਦੇ ਨਾਲ ਸਬੰਧਤ ਹਰੇਕ ਓਪਰੇਟਰ ਦੀ ਇੰਸ਼ੋਰੈਂਸ ਵੀ ਪੰਜਾਬ ਸਰਕਾਰ ਵੱਲੋਂ ਕਰਵਾਈ ਜਾਏਗੀ। ਉਨ੍ਹਾਂ ਕਿਹਾ ਕਿ ਵਸੂਲ ਕੀਤੀ ਜਾਂਦੀ ਗੁੰਡਾ ਪਰਚੀ ਨੂੰ ਬੰਦ ਕੀਤਾ ਜਾਵੇਗਾ।
