ਅਗਲਾ ਪਤਾ ਸਿਰਫ਼ ਜੇਲ੍ਹ ਬਿਕਰਮ ਸਿੰਘ ਮਜੀਠੀਆ ਦਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ
1 min read
ਡਰੱਗ ਮਾਮਲੇ ਵਿੱਚ ਬਿਕਰਮ ਮਜੀਠੀਆ ਬੀਤੇ ਦਿਨ ਸਿਟ ਅੱਗੇ ਪੇਸ਼ ਹੋਏ। ਮਜੀਠੀਆ ਤੋਂ ਕਰੀਬ 2 ਘੰਟੇ ਪੁੱਛਗਿੱਛ ਹੋਈ। ਬਿਕਰਮ ਮਜੀਠੀਆ ਨੇ ਸੀਐਮ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨਾਂ ਦੀ ਜਾਂਚ ਦੀ ਮੰਗ ਕੀਤੀ ਤਾਂ ਰੰਧਾਵਾ ਨੇ ਮਜੀਠੀਆ ਦੇ ਇਲਜ਼ਾਮਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਸਿਆਸਤਾਨਾਂ ਅਤੇ ਅਫ਼ਸਰਾਂ ਦੇ ਨੈਕਸਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਆਪਣੀ ਡਿਜੀਟਲ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਪੱਸ਼ਟ ਹੋ ਗਿਆ ਹੈ ਕਿ ਮਜੀਠੀਆ ਨੂੰ ਭਾਜਪਾ(BJP.) ਦੀ ਸੁਰੱਖਿਆ ਹਾਸਲ ਹੈ। ਜੇਕਰ ਮਜੀਠੀਆ ਇੰਨਾ ਹੀ ਸੁਹਿਰਦ ਸੀ ਤਾਂ ਉਹ ਪਿਛਲੇ ਵੀਹ ਦਿਨਾਂ ਤੋਂ ਅਪਰਾਧੀਆਂ ਵਾਂਗ ਫਰਾਰ ਕਿਉਂ ਸੀ।
ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਵਿੱਚ ਗੈਂਗਸਟਰ( gangsters)ਅਤੇ ਅਪਰਾਧ (gangsters )ਵਧੇ ਤਾਂ ਲੋਕ ਡਰ ਵਿੱਚ ਸਨ, ਅੱਜ ਕਾਂਗਰਸ ਸਰਕਾਰ ਨੇ ਇਸ ਨੂੰ ਖਤਮ ਕਰ ਦਿੱਤਾ ਹੈ। ਰੰਧਾਵਾ ਨੇ ਸਪੱਸ਼ਟ ਕਿਹਾ ਕਿ ਕਾਂਗਰਸ ਸਰਕਾਰ ਨੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਠੇਸ ਪਹੁੰਚਾਉਣ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਹਨ, ਅੱਜ ਪੰਜਾਬ ਵਿਚ ਅੱਤਵਾਦ ਦੀ ਕਮਰ ਟੁੱਟ ਗਈ ਹੈ।
20 ਦਸੰਬਰ 2021 ਨੂੰ ਬਿਕਰਮ ਸਿੰਘ ਮਜੀਠੀਆ ਖਿਲਾਫ਼ ਡਰੱਗ ਮਾਮਲੇ ਵਿੱਚ ਐਫਆਈਆਰ ਦਰਜ ਹੋਈ ਸੀ, 10 ਜਨਵਰੀ ਨੂੰ ਹਾਈਕੋਰਟ ਨੇ ਮੁਹਾਲੀ ਕੋਰਟ ਦੇ ਫੈਸਲੇ ਨੂੰ ਪਲਟ ਦੇ ਹੋਏ ਮਜੀਠੀਆ ਨੂੰ ਸਿਟ ਦੇ ਸਾਹਮਣੇ ਪੇਸ਼ ਹੋਣ ਦੀ ਸ਼ਰਤ ਦੇ ਨਾਲ ਜ਼ਮਾਨਤ ਦੇ ਦਿੱਤੀ ਸੀ ਅਤੇ ਹੁਣ 12 ਜਨਵਰੀ ਨੂੰ ਮਜੀਠੀਆ ਸਿਟ ਦੇ ਸਾਹਮਣੇ ਪੇਸ਼ ਹੋਏ ਅਤੇ ਸਵਾਲਾਂ ਦੇ ਜਵਾਬ ਦਿੱਤੇ।
