December 1, 2022

Aone Punjabi

Nidar, Nipakh, Nawi Soch

ਅਚਾਨਕ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸਕੂਲਾਂ ਲਈ ਇਥੇ ਹੋ ਗਿਆ ਇਹ ਐਲਾਨ – ਤਾਜਾ ਵੱਡੀ ਖਬਰ

1 min read

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਦੇਸ਼ ਵਿੱਚ ਸ਼ੁਰੂ ਹੋਈ ਕਰੋਨਾ ਨੇ ਜਿੱਥੇ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ ਹੈ,ਉਥੇ ਹੀ ਕਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਦੀ ਪੜ੍ਹਾਈ ਉਪਰ ਪਿਆ ਹੈ। ਪਿਛਲੇ ਸਾਲ ਵਿੱਚ ਕਰੋਨਾ ਦੇ ਵੱਧ ਰਹੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਮਾਰਚ ਵਿੱਚ ਹੀ ਵਿੱਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਸਾਰੇ ਬੱਚਿਆਂ ਦੀ ਪੜਾਈ ਆਨਲਾਈਨ ਜਾਰੀ ਰੱਖਣ ਦੇ ਆਦੇਸ਼ ਸਾਰੇ ਸਕੂਲਾਂ ਨੂੰ ਦਿੱਤੇ ਗਏ ਸਨ, ਉਥੇ ਹੀ ਬੱਚਿਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਈ ਤਰਾਂ ਦੇ ਐਲਾਨ ਕੀਤੇ ਗਏ ਅਤੇ ਬੱਚਿਆਂ ਦੇ ਸਿਲੇਬਸ ਵਿੱਚ ਵੀ ਕਾਫੀ ਕਟੌਤੀ ਕੀਤੀ ਗਈ ਅਤੇ ਕਈ ਵਿਦਿਆਰਥੀਆਂ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਵੀ ਕਰੋਨਾ ਦੇ ਵਾਧੇ ਕਾਰਨ ਰੱਦ ਕੀਤਾ ਗਿਆ ਸੀ, ਇਸ ਦੇ ਨਾਲ ਹੀ ਬਹੁਤ ਸਾਰੇ ਬੱਚੇ ਬਿਨਾਂ ਪ੍ਰੀਖਿਆਵਾਂ ਤੋਂ ਅਗਲੀਆਂ ਕਲਾਸਾਂ ਵਿੱਚ ਪਾਸ ਕਰ ਦਿੱਤੇ ਗਏ।

ਬੱਚਿਆ ਦੇ ਭਵਿਖ ਨੂੰ ਧਿਆਨ ਵਿਚ ਰੱਖਦਿਆਂ ਇਹ ਫੈਸਲਾ ਸਰਕਾਰ ਵੱਲੋਂ ਕੀਤਾ ਗਿਆ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹਾਂ ਪਿਛਲੇ ਸਾਲ ਅਕਤੂਬਰ ਵਿਚ ਵਿਦਿਅਕ ਅਦਾਰਿਆਂ ਨੂੰ ਖੋਲ੍ਹਿਆ ਹੀ ਗਿਆ ਸੀ ਕਿ ਕਰੋਨਾ ਕੇਸਾਂ ਵਿਚ ਮੁੜ ਵਾਧੇ ਨੂੰ ਦੇਖ ਕੇ ਸਕੂਲਾਂ ਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਸੀ। ਹੁਣ ਅਚਾਨਕ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਇਥੇ ਸਕੂਲਾਂ ਲਈ ਇਹ ਐਲਾਨ ਹੋ ਗਿਆ ਹੈ ਜਿਸ ਬਾਰੇ ਹੁਣ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਵੱਲੋਂ ਸਕੂਲਾਂ ਨੂੰ 30 ਜੂਨ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਦੌਰਾਨ ਬੱਚਿਆਂ ਨੂੰ ਨਵੀਆਂ ਕਲਾਸਾਂ ਲਈ ਕਿਤਾਬਾਂ ਸਰਕਾਰ ਵੱਲੋਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਬੱਚਿਆਂ ਦਾ ਕਿਤਾਬਾਂ ਖਰੀਦਣ ਲਈ ਟੈਂਡਰ ਪ੍ਰਕਿਰਿਆ ਵਿੱਚ ਸਮਾਂ ਬਰਬਾਦ ਨਾ ਹੋਵੇ ਅਤੇ ਇਸ ਲਈ ਸਰਕਾਰ ਨੇ ਤਹਿ ਰਾਸ਼ੀ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਉੱਚ ਕਲਾਸ ਦੇ ਵਿਦਿਆਰਥੀਆਂ ਨੂੰ ਆਪਣੀਆਂ ਕਿਤਾਬਾਂ ਹੇਠਲੀ ਜਮਾਤ ਦੇ ਬੱਚਿਆਂ ਨੂੰ ਦੇਣ ਲਈ ਅਪੀਲ ਕੀਤੀ ਹੈ। ਇਸਦੇ ਨਾਲ ਹੀ ਸਿੱਖਿਆ ਮੰਤਰੀ ਨੇ ਇਹ ਵੀ ਦੱਸਿਆ ਹੈ ਬਾਰਵੀਂ ਜ਼ਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ।

ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਟਵਿੱਟਰ ਦੇ ਰਾਹੀ ਸਕੂਲਾਂ ਨੂੰ ਬੰਦ ਰੱਖਣ ਦੀ ਇਹ ਜਾਣਕਾਰੀ ਨੂੰ ਸਾਂਝਾ ਕੀਤਾ ਅਤੇ ਉਨ੍ਹਾਂ ਨੇ ਅਧਿਆਪਕਾਂ ਨੂੰ ਰੋਸਟਰ ਪ੍ਰਣਾਲੀ ਦੇ ਅਧੀਨ ਸਕੂਲਾਂ ਵਿੱਚ ਆਉਣ ਦੀ ਹਦਾਇਤ ਦਿੱਤੀ। ਇਹ ਫ਼ੈਸਲਾ ਹਰਿਆਣਾ ਸਰਕਾਰ ਨੇ ਬੱਚਿਆਂ ਦੀ ਕਰੋਨਾ ਤੋਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਹੈ।

Leave a Reply

Your email address will not be published. Required fields are marked *