ਅਦਾਕਾਰਾ ਤਾਪਸੀ ਪੰਨੂ ਆਪਣੇ ਬੇਬਾਕ ਅੰਦਾਜ਼ ਕਾਰਨ ਸੁਰਖ਼ੀਆਂ ’ਚ ਬਣੀ
1 min read
ਤਾਪਸੀ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ’ਤੇ ਬਲੈਕ ਐਂਡ ਵ੍ਹਾਈਟ ਬੀਟੀਐੱਸ ਤਸਵੀਰਾਂ ਸ਼ੇਅਰ ਕੀਤੀਆਂ। ਜਿਨ੍ਹਾਂ ’ਚ ਉਹ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ ’ਤੇ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, ‘ਤੇ ਹੁਣ ਇਹ ਇਕ ਹੋਰ ਰੈਪ।’ ਮੈਂ ਬਿਆਨ ਨਹੀਂ ਕਰ ਸਕਦੀ ਕਿ ਇਹ ਫਿਲਮ ਮੇਰੇ ਤੇ ਮੇਰੀ ਫਿਲਮੋਗ੍ਰਾਫੀ ਲਈ ਕਿੰਨੀ ਮਹੱਤਵਪੂਰਨ ਸੀ। ਅਰਸ਼ਦ ਸਈਅਦ ਨੂੰ ਟੈਗ ਕਰਦੇ ਹੋਏ ਤਾਪਸੀ ਨੇ ਲਿਖਿਆ, ‘ਸਾਡੀ ਤਿਆਰੀ ਮੀਟਿੰਗ ਦੌਰਾਨ ਤੁਹਾਡੇ ਤੋਂ ਮਿਲਿਆ ਇੱਕੋ ਇੱਕ ਸਥਾਈ ਨਿਰਦੇਸ਼ਨ…ਮੈਨੂੰ ਹਮੇਸ਼ਾ ਯਾਦ ਰਹੇਗਾ।
ਉਸਨੇ ਅੱਗੇ ਲਿਖਿਆ, ਕਈ ਸਾਲਾਂ ਦੀ ਸਰੀਰਕ ਤੇ ਮਾਨਸਿਕ ਤੌਰ ’ਤੇ ਥਕਾਵਟ ਵਾਲੀਆਂ ਫਿਲਮਾਂ ਤੋਂ ਬਾਅਦ ‘ਮੈਂ ਵੋਹ ਲੜਕੀ ਹੈ ਕਹਾਂ’ ਦੀ ਟੀਮ ਨਾਲ ਤੁਹਾਨੂੰ ਹਸਾਉਣ ਲਈ ਬਹੁਤ ਉਤਸ਼ਾਹਿਤ ਹਾਂ। ਇਹ ਇੱਕ ਉਪਚਾਰਕ ਅਨੁਭਵ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਕਾਮੇਡੀ ਡਰਾਮਾ ਫਿਲਮ ’ਚ ਤਾਪਸੀ ਇੱਕ ਪੁਲਿਸ ਅਫਸਰ ਦੀ ਭੂਮਿਕਾ ’ਚ ਨਜ਼ਰ ਆਵੇਗੀ।
ਅਦਾਕਾਰ ਆਪਣੇ ਹੱਥਾਂ ’ਚ ਇੱਕ ਨਕਸ਼ੇ ਨੂੰ ਦੇਖ ਰਿਹਾ ਹੈ। ਜਦਕਿ ਪ੍ਰਤੀਕ ਹੱਥ ’ਚ ਟੈਲੀਸਕੋਪ ਲੈ ਕੇ ਨਕਸ਼ੇ ਨੂੰ ਦੇਖ ਰਿਹਾ ਹੈ। ਜਾਣਕਾਰੀ ਮੁਤਾਬਕ ਫਿਲਮ ਦੀ ਸ਼ੂਟਿੰਗ ਪਿਛਲੇ ਮਹੀਨੇ ਰਾਜਸਥਾਨ ਦੇ ਜੈਪੁਰ ’ਚ ਸ਼ੁਰੂ ਹੋਈ ਸੀ।
ਜੰਗਲੀ ਪਿਕਚਰਜ਼ ਦੇ ਬੈਨਰ ਹੇਠ ਬਣੀ ਇਸ ਕਾਮੇਡੀ-ਡਰਾਮਾ ਫ਼ਿਲਮ ਦਾ ਐਲਾਨ ਸਾਲ ਦੇ ਸ਼ੁਰੂ ’ਚ ਫਰਵਰੀ ’ਚ ਕੀਤਾ ਗਿਆ ਸੀ। ਰਾਏ ਕਪੂਰ ਦੀ ਇਹ ਫਿਲਮ ਸਿਧਾਰਥ ਅਰਸ਼ਦ ਸਈਦ ਦੇ ਨਿਰਦੇਸ਼ਨ ਹੇਠ ਬਣੀ ਹੈ।