ਅਧਆਿਪਕਾਂ ਨੇ ਸਾਂਝੇ ਤੌਰ ਤੇ ਮੰਗਾ ਨੂੰ ਲੈਕੇ ਡੀ.ਓ ਐਲੀਮੈਂਟਰੀ ਦੇ ਦਫਤਰ ਦੇ ਬਾਹਰ ਕੀਤਾ ਪ੍ਰਦਰਸ਼ਨ
1 min read
ਆਪਣੀਆਂ ਮੰਗਾਂ ਨੂੰ ਲੈ ਅਧਆਿਪਕਾਂ ਨੇ ਸਾਂਝੇ ਤੌਰ ਤੇ ਡੀ ਈ ਓ ਐਲੀਮੈਂਟਰੀ ਦੇ ਦਫ਼ਤਰ ਮੂਹਰੇ ਪਛਿਲੇ ਸਮਆਿਂ ਤੋਂ ਆਪਣੀਆਂ ਰੁਕੀਆਂ ਹੋਈਆਂ ਤਰੱਕੀਆਂ ਨੂੰ ਲੈ ਧਰਨਾ ਪ੍ਰਦਰਸ਼ਨ ਕੀਤਾ।

ਅਧਿਆਪਕਾਂ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਪਹਿਲਾਂ ਵੀ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪੇ ਗਏ ਹਨ ਅਤੇ ਕਈ ਵਾਰ ਸਰਕਾਰ ਦੇ ਖਿਲਾਫ ਧਰਨੇ ਲਗਾ ਕੇ ਪੁਤਲੇ ਫੂਕੇ ਗਏ ਸਨ ਪਰ ਸਰਕਾਰ ਵੱਲੋਂ ਜਾਣ-ਬੁੱਝ ਕੇ ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕਿਹਾ ਕਿ ਪਿਛਲੇ ਸਮਿਆਂ ਤੋਂ ਸਾਡੀਆਂ ਪ੍ਰਮੋਸ਼ਨਾਂ ਰੁਕੀਆਂ ਹੋਈਆਂ ਹਨ। ਇਸ ਸੰਬੰਧੀ ਅਸੀਂ ਡੀਈਓ ਐਲੀਮੈਂਟਰੀ ਨੂੰ ਵੀ ਕਈ ਵਾਰ ਜਾਨੂੰ ਕਰਵਾਇਆ ਹੈ ਪਰ ਉਹਨਾਂ ਵੱਲੋਂ ਸਾਡੀਆਂ ਪਰਮੋਸ਼ਨਾਂ ਨੂੰ ਅਨਦੇਖਾ ਕੀਤਾ ਜਾ ਰਿਹਾ ਹੈ।ਪਿਛਲੀ ਬੈਠਕ ਵਿਚ ਮੌਜੂਦ ਅਧਿਕਾਰੀ ਨੇ ਮੀਟਿੰਗ ਦੌਰਾਨ ਕਿਹਾ ਸੀ ਕਿ ਰੋਸਟਰ ਰਜਿਸਟਰ ਅਤੇ ਇਸ ਨਾਲ ਸੰਬੰਧਿਤ ਸਾਰਾ ਕੰਮ ਮੁਕੰਮਲ ਹੋ ਚੁੱਕਿਆ ਹੈ। ਦੋ ਦਿਨਾਂ ਵਿੱਚ ਪ੍ਰਮੋਸ਼ਨਾਂ ਦੀ ਲਿਸਟ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹਫ਼ਤਿਆਂ ਦਾ ਸਮਾਂ

ਬੀਤਣ ਤੋਂ ਬਾਅਦ ਲਿਸਟ ਜਾਰੀ ਨਹੀਂ ਕੀਤੀ ਗਈ। ਲਗਾਤਾਰ ਲਾਰੇ ਲੱਪੇ ਦੀ ਨੀਤੀ ਅਪਣਾਈ ਰੱਖਣ ਦਾ ਮਨ ਬਣਾਇਆ ਲੱਗ ਰਿਹਾ ਹੈ। ਇਸ ਸਮੇਂ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਹੁਣ ਲਾਰਿਆਂ ਤੋਂ ਅੱਕੇ ਅਧਿਆਪਕਾਂ ਦੀਆਂ ਮੰਗਾਂ ਦੀ ਪੂਰਤੀ ਤੱਕ ਲਗਾਤਾਰ ਲੜੀਵਾਰ ਧਰਨਾ ਜਾਰੀ ਰੱਖਣਗੇ