June 15, 2021

Aone Punjabi

Nidar, Nipakh, Nawi Soch

ਅਮਰੀਕਾ ‘ਚ ਹੁਣ ਕੋਰੋਨਾ ਟੀਕਾ ਲਗਵਾ ਚੁੱਕੇ ਲੋਕ ਬਿਨ੍ਹਾਂ ਮਾਸਕ ਨਿਕਲ ਸਕਦੇ ਹਨ ਬਾਹਰ : CDC

1 min read

ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਜਿੱਥੇ ਕਈ ਦੇਸ਼ਾਂ ‘ਚ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਉੱਥੇ ਹੀ ਅਮਰੀਕਾ ਤੋਂ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਥੇ ਡਿਜ਼ੀਜ਼ ਕੰਟੋਰਲ ਐਂਡ ਪ੍ਰੀਵੈਂਸ਼ਨ ਸੈਂਟਰ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਕੋਰੋਨਾ ਖੁਰਾਕ ਲੈ ਚੁੱਕੇ ਲੋਕ ਸੁਰੱਖਿਅਤ ਹਨ।

US : Fully Vaccinated Individuals Can Resume Activities Without wearing mask or social distence

ਯੂ.ਐੱਸ. ਸੀ.ਡੀ.ਸੀ.(ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਡੋਜ਼ ਲੈ ਚੁੱਕੇ ਲੋਕ ਹੁਣ ਬਿਨ੍ਹਾਂ ਮਾਸਕ ਪਾਏ ਜਾਂ 6 ਫੁੱਟ ਦੀ ਦੂਰੀ ਨਾਲ ਆਪਣੀਆਂ ਗਤੀਵਿਧੀਆਂ ਕਰ ਸਕਦੇ ਹਨ। ਅਮਰੀਕਾ ਵਿਚ ਇੰਡੋਰ ਤੇ ਆਊਟਡੋਰ ਮਾਸਕ ਦੇ ਨਿਯਮ ਨੂੰ ਉਹਨਾਂ ਵਾਸਤੇ ਖ਼ਤਮ ਕਰ ਦਿੱਤਾ ਹੈ, ਜਿਹਨਾਂ ਨੇ ਵੈਕਸੀਨ ਲਗਵਾ ਲਈ ਹੈ।

US : Fully Vaccinated Individuals Can Resume Activities Without wearing mask or social distence

ਸੀਡੀਸੀ ਦੇ ਡਾਇਰੈਕਟਰ ਰੋਸ਼ੇਲ ਵਾਲੈਂਸਕੀ ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਨੇ ਦੋਵੇਂ ਡੋਜ਼ ਲਈ ਹੈ, ਉਹ ਕੋਈ ਵੀ ਮਾਸਕ ਜਾਂ ਸਰੀਰਕ ਦੂਰੀ ਬਗੈਰ, ਵੱਡੀਆਂ ਜਾਂ ਛੋਟੀਆਂ, ਅੰਦਰੂਨੀ ਅਤੇ ਬਾਹਰੀ ਗਤੀਵਿਧੀਆਂ ਵਿਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਕਿਹਾ ਜਿਹਨਾਂ ਨੇ ਵੈਕਸੀਨ ਲਗਵਾ ਲਈ ਹੈ ,ਉਹ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ ,ਜੋ ਮਹਾਂਮਾਰੀ ਕਾਰਨ ਕਰਨਾ ਬੰਦ ਕਰ ਦਿੱਤਾ ਸੀ।

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਟੀਕੇ ਲਗਾਏ ਗਏ ਲੋਕਾਂ ਲਈ ਮਾਸਕ ਦੀ ਵਰਤੋਂ ਨਾ ਕਰਨ ਬਾਰੇ ਯੂਐਸ ਸੀ.ਡੀ.ਸੀ. ਦੇ ਨਵੇਂ ਦਿਸ਼ਾ ਨਿਰਦੇਸ਼ਾਂ ਦੀ ਪ੍ਰਸ਼ੰਸਾ ਕੀਤੀ ਹੈ।ਉਨ੍ਹਾਂ ਨੇ ਇਸ ਦਿਨ ਨੂੰ ‘ਮਹਾਨ ਦਿਨ’ ਕਰਾਰ ਦਿੱਤਾ ਹੈ। ਜਿਹਨਾਂ ਨਾਗਰਿਕਾਂ ਨੇ ਵੈਕਸੀਨ ਲਗਵਾ ਲਈ ਹੈ, ਉਹਨਾਂ ਵਾਸਤੇ ਮਾਸਕ ਦੀ ਸ਼ਰਤ ਖਤਮ ਹੋ ਰਹੀ ਹੈ।

US : Fully Vaccinated Individuals Can Resume Activities Without wearing mask or social distence

ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਉਨ੍ਹਾਂ ਨੂੰ ਅਜੇ ਵੀ ਮਾਸਕ ਪਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਤੁਸੀਂ ਵੈਕਸੀਨੇਸ਼ਨ ਤਕ ਆਪਣੀ ਸੁਰੱਖਿਆ ਨੂੰ ਬਣਾਈ ਰੱਖੋ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਬਹੁਤ ਖ਼ਾਸ ਦਿਨ ਹੈ ਅਤੇ ਇਹ ਪ੍ਰਾਪਤੀ ਸ਼ਾਨਦਾਰ ਹੈ। ਦੇਸ਼ ਲਈ ਸਭ ਤੋਂ ਸੁਰੱਖਿਅਤ ਚੀਜ਼ ਹਰ ਇਕ ਨੂੰ ਟੀਕਾ ਲਗਵਾਉਣਾ ਹੈ।

Leave a Reply

Your email address will not be published. Required fields are marked *