ਅਸੀਂ ਵੀ ਕਰਤਾਰਪੁਰ ਗਏ ਪਰ ਸਾਡੇ ਲਈ ਕੋਈ ਨਹੀਂ ਆਇਆ ਤੇ ਸਿੱਧੂ ਦਾ ਨਿੱਘਾ ਸਵਾਗਤ ਹੋਇਆ: ਗਰੇਵਾਲ
1 min read
ਜਾਬ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਵਿਚ ਹੋਏ ਨਿੱਘੇ ਸਵਾਗਤ ਤੇ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਇਨਰਾਨ ਖਾਨ ਨੂੰ ਵੱਡਾ ਭਰਾ ਕਹਿਣ ਉਤੇ ਸਵਾਲ ਖੜੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਵੀ ਇਕ ਦਿਨ ਪਹਿਲਾਂ ਕਰਤਾਰਪੁਰ ਸਾਹਿਬ ਗਏ ਸੀ, ਸਾਡੇ ਲਈ ਕੋਈ ਉਥੇ ਨਹੀਂ ਆਇਆ। ਸਿੱਧੂ ਦਾ ਪਰੋਟੋਕੋਲ ਮੁਤਾਬਕ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪਾਕਿਸਤਾਨ ਨਾਲ ਰਿਸ਼ਤੇ ਸਾਫ ਹੁੰਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਇਸ ਸਮਝ ਆਉਂਦਾ ਹੈ ਕਿ ਇਨ੍ਹਾਂ ਦੇ ਦੁਹਰੇ ਚਿਹਰੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਤੋਂ ਮੁਆਫੀ ਮੰਗ ਲਈ ਹੈ ਤੇ ਕਾਨੂੰਨ ਵੀ ਵਾਪਸ ਲੈ ਲਏ ਹਨ, ਪ੍ਰਧਾਨ ਮੰਤਰੀ ਨੇ ਵੀ ਆਖ ਦਿੱਤੀ ਹੈ। ਹੁਣ ਸਿੱਧੂ ਸਣੇ ਕਾਂਗਰਸੀ ਅਕਾਲ ਤਖਤ ਨੂੰ ਢਹਿ ਢੇਰੀ ਕਰਨ ਬਾਰੇ ਮੁਆਫੀ ਮੰਗਣਗੇ?
ਉਨ੍ਹਾਂ ਕਿਹਾ ਕਿ ਜਦੋਂ ਮੈਂ ਕਰਤਾਰਪੁਰ ਸਾਹਿਬ ਗਿਆ ਤਾਂ ISI ਦੇ ਏਜੰਟ ਬਹੁਤ ਖੁਸ਼ ਸੀ ਤੇ ਪੁੱਛ ਰਹੇ ਸੀ ਕਿ ਸਿੱਧੂ ਸਾਬ ਆ ਰਹੇ ਨੇ, ਸਾਨੂੰ ਸਮਝ ਨਹੀਂ ਆਇਆ ਕਿ ਇਹ ਖੁਸ਼ੀ ਕਿਉਂ ਹੋ ਰਹੀ ਸੀ।
