October 5, 2022

Aone Punjabi

Nidar, Nipakh, Nawi Soch

ਅੰਮ੍ਰਿਤਸਰ ਦੇ ਰਣਜੀਤ ਐਵਨਿਊ ਚੋਂ ਮਿਲੇ RDX ਮਾਮਲੇ ਚ ਪੁਲਸ ਅਧਿਕਾਰੀ ਦੇ ਪੁੱਤਰ ਨੇ ਕੀਤੇ ਖੁਲਾਸੇ

1 min read

Sub inspector ਦੀ ਗੱਡੀ ਦੇ ਥੱਲੇ ਲਗਾਇਆ ਗਿਆ ਸੀ ਆਰਡੀਐਕਸ   ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਇਕ ਤਸਵੀਰ ਸਾਹਮਣੇ ਆ ਰਹੀ ਸੀ ਜਿਸ ਵਿਚ ਕਿ ਦੋ ਕੁੜਤੇ ਪਜਾਮੇ ਦੇ ਵਿੱਚ ਵਿਅਕਤੀ ਇਕ ਕਾਰ ਦੇ ਟਾਇਰ ਹੇਠਾਂ ਕੋਈ ਵਿਸਫੋਟਕ  ਸਮੱਗਰੀ ਲਗਾਉਂਦੇ ਦਿਖਾਈ ਦੇ ਰਹੇ ਸੀ  ਇਸ ਤੋਂ ਬਾਅਦ ਪਤਾ ਲੱਗਾ ਕਿ ਇਹ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੀ ਵੀਡੀਓ ਹੈ ਅਤੇ ਇਹ ਦੋਵੇਂ ਨੌਜਵਾਨ ਪੁਲਸ ਮੁਲਾਜ਼ਮ ਦੀ ਕਾਰ ਦੇ ਹੇਠਾਂ ਗਰਨੇਡ ਲਗਾ ਰਹੇ ਹਨ ਜਦੋਂ ਇਸ ਸੰਬੰਧੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਤੜਕੇ ਸਬ ਇੰਸਪੈਕਟਰ ਤੈਨਾਤ ਪੁਲਸ ਅਧਿਕਾਰੀ ਦਿਲਬਾਗ ਸਿੰਘ ਦੀ ਗੱਡੀ ਦੇ ਨਜ਼ਦੀਕ ਆਰਡੀਐਕਸ ਲਗਾਇਆ ਜਾ ਰਿਹਾ ਹੈ

3D model C4 Bomb VR / AR / low-poly | CGTrader

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀ ਦਿਲਬਾਗ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਧੋਣ ਵਾਲੇ ਵਿਅਕਤੀ ਨੇ ਆ ਕੇ ਦੇਖਿਆ ਕਿ ਕਾਰ ਦੇ ਹੇਠਾਂ ਕੁਝ ਲੱਗਿਆ ਹੈ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਉਸ ਸਮੱਗਰੀ ਨੂੰ ਕੱਢ ਕੇ ਸਾਈਡ ਤੇ ਰੱਖਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਬਾਅਦ ਵਿੱਚ ਸੀਸੀਟੀਵੀ ਦੇਖੀ ਤਾਂ ਸੀਸੀਟੀਵੀ ਵਿਚ ਦੋ ਨੌਜਵਾਨ ਕਾਰ ਦੇ ਹੇਠਾਂ ਵਿਸਫੋਟਕ ਸਮੱਗਰੀ ਲਗਾਉਂਦੇ ਦਿਖਾਈ ਦਿੱਤੇ  ਉਨ੍ਹਾਂ ਕਿਹਾ ਕਿ ਇਸ ਬਾਬਤ ਜਦੋਂ ਪੁਲਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਸ ਨੇ ਅੱਗੇ ਜਾਂਚ ਕੀਤੀ ਤਾਂ ਇਹ ਸਮੱਗਰੀ ਆਰਡੀਐਕਸ ਪਾਈ ਗਈ  ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

India: Muslim police officer dismissed for keeping a beard | The Independent

ਇਸ ਸੰਬੰਧੀ  ਪੁਲਸ ਅਧਿਕਾਰੀ ਡੀ ਸੀ ਪੀ ਭੰਡਾਲ ਨੇ ਦੱਸਿਆ ਕਿ ਮੌਕੇ ਤੇ ਪੁਲਸ ਦੀਆਂ ਟੀਮਾਂ ਪਹੁੰਚੀਆਂ ਅਤੇ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਤੇ ਜਾਂਚ ਕਰਨ ਤੋਂ ਬਾਅਦ ਹੀ ਤੱਥ ਸਾਹਮਣੇ ਆਉਣਗੇ   ਦੂਜੇ ਪਾਸੇ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸੈਂਟਰਲ ਦੇ ਵਿਧਾਇਕ ਡਾ ਅਜੈ ਗੁਪਤਾ ਨੇ ਦੱਸਿਆ ਕਿ ਪੰਜਾਬ ਵਿੱਚ ਕਿਸੇ ਵੀ ਤਰੀਕੇ ਨਾਲ ਲਾਈਨ ਆਰਡਰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਗਰ ਅਜਿਹੀ ਹਰਕਤ ਕਰਦਾ ਕੋਈ ਵੀ ਵਿਅਕਤੀ ਪਾਇਆ ਗਿਆ  ਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ

Funny Indian Cops - Police. - YouTube

 

Leave a Reply

Your email address will not be published. Required fields are marked *