January 31, 2023

Aone Punjabi

Nidar, Nipakh, Nawi Soch

ਅੱਜ ਚੰਡੀਗੜ ਵਿਖੇ ਪੀਜੀਆਈ ਤੇ ਓਪੀਡੀ ਰਹਿਣ ਗਿਆ ਬੰਦ ਠੇਕਾ ਮੁਲਾਜ਼ਮਾਂ ਨੇ ਜ਼ਾਰੀ ਕਰਿਆ ਹੜਤਾਲ।

1 min read

ਜਿਸ ਦੋਰਾਨ ਅੱਜ ਆਮ ਲੋਕਾ ਨੂੰ ਸਮੱਸਿਆ ਬਹੁਤ ਵੱਡੀ ਆ ਸਕਦੀ ਹੈ ਕਿਉਕਿ ਅੱਜ ਚੰਡੀਗੜ ਵਿਖੇ ਪੀਜੀਆਈ ਤੇ ਓਪੀਡੀ ਰਹਿਣ ਗਿਆ ਬੰਦ ਠੇਕਾ ਮੁਲਾਜ਼ਮਾਂ ਨੇ ਜ਼ਾਰੀ ਕਰਿਆ ਹੜਤਾਲ।ਪਤਾ ਨੀ ਠੇਕਾ ਮੁਲਾਜ਼ਮਾਂ ਵੱਲੋ ਇਹ ਹੜਤਾਲ ਕਿੰਨੇ ਦਿਨ ਤੱਕ ਜਾਰੀ ਰਹਿੰਦੀ ਹੈ।ਪੀਜੀਆਈ ਦੇ ਵਿੱਚ ਓਪਰੇਸ਼ਨ ਤੇ ਸਰਜਰੀ ਵੀ ਨਹੀ ਕੀਤੇ ਜਾਣਗੇ।ਇਸ ਰੋਕ ਤੇ ਹਾਈ ਕੋਰਟ ਵੱਲੋ ਰੋਕ ਲਗਾ ਦਿੱਤੀ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਉਹਨਾ ਮੁਲਾਜ਼ਮਾ ਤੇ ਕਾੲਵਾਈ ਵੀ ਹੋ ਸਕਦੀ ਹੈ ਜੋ ਕਿ ਪਰਦਰਸ਼ਨ ਤੇ ਹਨ।ਪਰ ਫਿਰ ਵੀ ਕਰਮਚਾਰੀਆ ਵੱਲੋ ਹੜਤਾਲ ਕੀਤੀ ਹੋਈ ਹੈ।

ਪੀਜੀਆਈ ਚੰਡੀਗੜ੍ਹ ਵਿੱਚ ਅੱਜ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ। ਕਿਉਂਕਿ ਪੀਜੀਆਈ ਦੇ ਤਿੰਨ ਹਜ਼ਾਰ ਤੋਂ ਵੱਧ ਠੇਕਾ ਮੁਲਾਜ਼ਮਾਂ ਨੇ ਅੱਜ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ। ਇਸ ਕਾਰਨ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਪੀਜੀਆਈ ਪ੍ਰਸ਼ਾਸਨ ਨੇ ਵੀਰਵਾਰ ਦੇਰ ਸ਼ਾਮ ਇਸ ਦਾ ਐਲਾਨ ਕੀਤਾ। ਹਾਲਾਂਕਿ, ਪੀਜੀਆਈ ਵਿੱਚ ਐਮਰਜੈਂਸੀ ਅਤੇ ਆਈਸੀਯੂ ਸੇਵਾਵਾਂ ਚਲਾਈਆਂ ਜਾਣਗੀਆਂ। ਪਰ ਪੀਜੀਆਈ ਨੇ ਸ਼ਹਿਰ ਦੇ ਆਮ ਲੋਕਾਂ ਅਤੇ ਹੋਰ ਮੈਡੀਕਲ ਸੰਸਥਾਵਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।

ਪੀਜੀਆਈ ਨੇ ਸੂਬਾ ਸਰਕਾਰਾਂ ਤੇ ਹਸਪਤਾਲ ਪ੍ਰਸ਼ਾਸਨ ਨੂੰ ਗੁਆਂਢੀ ਰਾਜਾਂ ਦੇ ਮਰੀਜ਼ਾਂ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰਨ ਦੀ ਅਪੀਲ ਕੀਤੀ ਹੈ ਕਿ ਠੇਕਾ ਮੁਲਾਜ਼ਮਾਂ ਦੇ ਹੜਤਾਲ ’ਤੇ ਜਾਣ ਕਾਰਨ ਸਿਹਤ ਸੇਵਾਵਾਂ ਵਿੱਚ ਵਿਘਨ ਪਵੇਗਾ। ਅਜਿਹੇ ‘ਚ ਅੱਜ ਮਰੀਜ਼ਾਂ ਨੂੰ ਰੈਫਰ ਨਾ ਕਰੋ। ਇਸ ਦੇ ਨਾਲ ਹੀ ਐਮਰਜੈਂਸੀ ਵਿੱਚ ਮਰੀਜ਼ ਨੂੰ ਰੈਫਰ ਕਰਨ ਤੋਂ ਪਹਿਲਾਂ ਪੀਜੀਆਈ ਪ੍ਰਸ਼ਾਸਨ ਨਾਲ ਜ਼ਰੂਰ ਸੰਪਰਕ ਕਰਨਾ ਚਾਹੀਦਾ ਹੈ। ਪੀਜੀਆਈ ਨੇ ਸ਼ੁੱਕਰਵਾਰ, 25 ਮਾਰਚ ਨੂੰ ਚੰਡੀਗੜ੍ਹ, ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਸਰਕਾਰੀ ਹਸਪਤਾਲਾਂ ਤੋਂ ਕਿਸੇ ਵੀ ਮਰੀਜ਼ ਨੂੰ ਰੈਫਰ ਨਾ ਕਰਨ ਲਈ ਕਿਹਾ ਹੈ।

ਓਪੀਡੀ ਬੰਦ ਰਹਿਣ ਕਾਰਨ ਟੈਸਟ ਨਹੀਂ ਹੋਣਗੇ ਅਤੇ ਨਵੇਂ ਕੇਸ ਵੀ ਨਹੀਂ ਲਏ ਜਾਣਗੇ। ਇਸ ਤੋਂ ਇਲਾਵਾ ਓਟੀ, ਪੇਟ ਸੈਂਟਰ, ਲੈਬ ਸਭ ਬੰਦ ਰਹੇਗਾ। ਇਸ ਜਿਹੜੇ ਮਰੀਜ਼ਾਂ ਨੇ ਸ਼ੁੱਕਰਵਾਰ ਨੂੰ ਪੀਜੀਆਈ ਵਿੱਚ ਚੈਕਅੱਪ ਲਈ ਆਉਣਾ ਹੈ, ਉਨ੍ਹਾਂ ਦਾ ਇਲਾਜ ਜਾਂ ਟੈਸਟ ਨਹੀਂ ਕੀਤੇ ਜਾ ਸਕਣਗੇ।ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਤੇ ਐਮਰਜੈਂਸੀ ਟੈਸਟ ਹੀ ਹੋਣਗੇ। ਜੋ ਮਰੀਜ਼ ਪੀਜਆਈ ਵਿੱਚ ਪਹਿਲਾਂ ਹੀ ਦਾਖਲ ਹਨ ਉਨ੍ਹਾਂ ਦਾ ਇਲਾਜ ਹੋਵੇਗਾ।

ਲੋੜ ਪੈਣ ‘ਤੇ ਮਰੀਜ਼ ਸਵੇਰੇ 8 ਵਜੇ ਤੋਂ 10 ਵਜੇ ਤਕ ਟੈਲੀਕੰਸਲਟੇਸ਼ਨ ਨੰਬਰ ‘ਤੇ ਸੰਪਰਕ ਕਰ ਸਕਦੇ ਹਨ

ਵਿਭਾਗ ਦਾ ਟੈਲੀਫੋਨ ਨੰਬਰ

ਓਪੀਡੀ————–ਟੈਲੀਫੋਨ ਨੰਬਰ

ਨਵੀਂ ਓਪੀਡੀ————–0172-2755991

ਐਡਵਾਂਸ ਆਈ ਸੈਂਟਰ————–0172-2755992

ਐਡਵਾਂਸ ਕਾਰਡਿਕ ਸੈਂਟਰ————–0172-2755993

ਐਡਵਾਂਸ ਪੀਡੀਆਟ੍ਰਿਕ ਸੈਂਟਰ———–0172-2755994

OHSC ਡੈਂਟਲ———–0172-2755995

ਓਬਸਟੈਟ੍ਰਿਕਸ———–7087003434

Leave a Reply

Your email address will not be published. Required fields are marked *