ਅੱਜ ਤੋਂ ‘ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ’ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ
1 min read

ਉਸ ਪ੍ਰੋਗਰਾਮ ‘ਚ ਬ੍ਰਹਮ ਕੁਮਾਰੀਆਂ ਰਾਹੀਂ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮੱਰਪਿਤ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਵੇਗੀ। ਪੀਐੱਮਓ ਅਨੁਸਾਰ ਇਸ ‘ਚ 30 ਜੋਂ ਜਿਆਦਾ ਅਭਿਆਨ ਤੇ 1500 ਤੋਂ ਵੱਧ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਬ੍ਰਹਮ ਕੁਮਾਰੀ ਇਕ ਵਿਸ਼ਵਵਿਆਪੀ ਅਧਿਆਤਮਕ ਅੰਦੋਲਨ ਹੈ। ਇਹ ਅੰਦੋਲਨ ਨਿੱਜੀ ਪਰਿਵਰਤਨ ਤੇ ਵਿਸ਼ਵ ਨਵੀਨੀਕਰਨ ਨੂੰ ਸਮਰਪਿਤ ਹੈ। ਭਾਰਤ ‘ਚ ਇਸ ਦੀ ਸਥਾਪਨਾ ਸਾਲ 1937 ‘ਚ ਹੋਈ ਸੀ। ਇਹ ਅੰਦੋਲਨ 130 ਤੋਂ ਵੱਧ ਦੇਸ਼ਾਂ ‘ਚ ਫੈਲ ਚੁੱਕਾ ਹੈ।
ਪ੍ਰੋਗਰਾਮ ਦੌਰਾਨ ਪ੍ਰਧਾਨਮੰਤਰੀ ਬ੍ਰਹਮ ਕੁਮਾਰੀਆਂ ਦੇ ਸੱਤ ਪਹਿਲੂਆਂ ਨੂੰ ਹਰੀ ਝੰਡੀ ਦਿਖਾਉਣਗੇ। ਇਸ ‘ਚ ਮੇਰਾ ਭਾਰਤ ਸਵਸਥ ਭਾਰਤ, ਆਤਮਨਿਰਭਰ ਭਾਰਤ:ਆਤਮ ਨਿਰਭਰ ਕਿਸਾਨ, ਔਰਤਾਂ:ਭਾਰਤ ਦੀ ਧਵਜਵਾਹਕ, ਅਣਦੇਖਿਆ ਭਾਰਤ ਸਾਈਕਲ ਰੈਲੀ, ਇਕਜੁੱਟ ਭਾਰਤ ਮੋਟਰ ਬਾਈਕ ਅਭਿਆਨ ਤੇ ਸਵੱਚ ਭਾਰਤ ਅਭਿਆਨ ਸ਼ਾਮਲ ਹੈ। ਇਸ ਪ੍ਰੋਗਰਾਮ ਦੌਰਾਨ ਗ੍ਰੈਮੀ ਐਵਾਰਡ ਵਿਜੇਤਾ ਰਿਕੀ ਰੇਜ ਵੱਲੋਂ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮੱਰਪਿਤ ਇਕ ਗਾਣਾ ਵੀ ਜਾਰੀ ਕੀਤਾ ਜਾਵੇਗਾ।
