January 31, 2023

Aone Punjabi

Nidar, Nipakh, Nawi Soch

ਅੱਜ ਫੇਰ ਤੇਲ ਕੀਮਤਾਂ ‘ਚ ਇਜ਼ਾਫ਼ਾ ਹੋਇਆ ਹੈ। 8 ਦਿਨਾਂ ‘ਚ ਸਤਵੀਂ ਵਾਰ ਤੇਲ ਕੀਮਤਾਂ ਚ ਵਾਧਾ ਹੋਇਆ ਹੈ।

1 min read

ਅੱਜ ਫੇਰ ਤੇਲ ਕੀਮਤਾਂ ‘ਚ ਇਜ਼ਾਫ਼ਾ ਹੋਇਆ ਹੈ। ਪੰਜਾਬ ਚ ਅੱਜ ਵਧੀਆ ਪੈਟਰੋਲ ਤੇ ਡੀਜ਼ਲ ਦੀਆ ਕੀਮਤਾ।

ਪੰਜਾਬ ‘ਚ ਪੈਟਰੋਲ 100 ਤੋਂ ਪਾਰ ਪੁੱਜ ਗਿਆ ਹੈ। ਪੈਟਰੋਲ 80 ਪੈਸੇ ਪ੍ਰਤੀ ਲੀਟਰ ਮਹਿੰਗਾ, ਡੀਜ਼ਲ 70 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ। 8 ਦਿਨਾਂ ‘ਚ ਸਤਵੀਂ ਵਾਰ ਤੇਲ ਕੀਮਤਾਂ ਚ ਵਾਧਾ ਹੋਇਆ ਹੈ।

 ਇਸ ਤਰ੍ਹਾਂ ਅੱਜ ਦੇ ਰੇਟਾਂ ਨਾਲ ਪੰਜਾਬ ‘ਚ ਪੈਟਰੋਲ 100 ਤੋਂ ਪਾਰ ਹੋ ਗਿਆ ਹੈ। ਸਮਾਣਾ ‘ਚ ਆਮ ਪੈਟਰੋਲ 99-75 ਰੁਪਏ ਅਤੇ  ਡੀਜ਼ਲ 88-50 ਪੈਸੇ ਹੋ ਗਿਆ ਹੈ। ਪਾਵਰ ਪੈਟਰੋਲ 104-22 ਪੈਸੇ ਹੋ ਗਿਆ ਹੈ।

ਸਰਕਾਰੀ ਤੇਲ ਕੰਪਨੀਆਂ ਨੇ ਵੀ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਸਭ ਤੋਂ ਵੱਧ ਵਾਧਾ ਮੁੰਬਈ ਵਿੱਚ ਹੋਇਆ ਜਿੱਥੇ ਪੈਟਰੋਲ ਦੀ ਕੀਮਤ ਵੀ 115 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ। ਪੋਰਟ ਬਲੇਅਰ ਵਿੱਚ ਸਭ ਤੋਂ ਸਸਤਾ ਪੈਟਰੋਲ 87 ਰੁਪਏ ਪ੍ਰਤੀ ਲੀਟਰ ਹੈ।

ਦਿੱਲੀ ਪੈਟਰੋਲ 100.21 ਰੁਪਏ ਅਤੇ ਡੀਜ਼ਲ 91.47 ਰੁਪਏ ਪ੍ਰਤੀ ਲੀਟਰ

ਮੁੰਬਈ ਪੈਟਰੋਲ 115.04 ਰੁਪਏ ਅਤੇ ਡੀਜ਼ਲ 99.25 ਰੁਪਏ ਪ੍ਰਤੀ ਲੀਟਰ

ਇਸ਼ਤਿਹਾਰ

– ਚੇਨਈ ਪੈਟਰੋਲ 105.94 ਰੁਪਏ ਅਤੇ ਡੀਜ਼ਲ 96.00 ਰੁਪਏ ਪ੍ਰਤੀ ਲੀਟਰ

ਕੋਲਕਾਤਾ ਪੈਟਰੋਲ 109.68 ਰੁਪਏ ਅਤੇ ਡੀਜ਼ਲ 94.62 ਰੁਪਏ ਪ੍ਰਤੀ ਲੀਟਰ

ਨੋਇਡਾ ਵਿੱਚ ਪੈਟਰੋਲ 100.28 ਰੁਪਏ ਅਤੇ ਡੀਜ਼ਲ 91.82 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਲਖਨਊ ‘ਚ ਪੈਟਰੋਲ 100.06 ਰੁਪਏ ਅਤੇ ਡੀਜ਼ਲ 91.62 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਪੋਰਟ ਬਲੇਅਰ ‘ਚ ਪੈਟਰੋਲ 87.00 ਰੁਪਏ ਅਤੇ ਡੀਜ਼ਲ 81.29 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਪਟਨਾ ‘ਚ ਪੈਟਰੋਲ 110.85 ਰੁਪਏ ਅਤੇ ਡੀਜ਼ਲ 95.88 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ। ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ, ਵੈਟ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਅਸਲ ਕੀਮਤ ਤੋਂ ਲਗਭਗ ਦੁੱਗਣੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਦਿਖਾਈ ਦਿੰਦੀਆਂ ਹਨ।

Leave a Reply

Your email address will not be published. Required fields are marked *