ਅੱਜ ਵਿਧਾਨ ਸਭਾ ‘ਚ ਆਮ ਆਦਮੀ ਪਾਰਟੀ ਰੂਬੀ ਖਿਲਾਫ਼ ਲਿਆ ਸਕਦੀ ਹੈ ਦਲ ਬਦਲੂ ਐਕਟ ਤਹਿਤ ਪ੍ਰਸਤਾਵ
1 min read
ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕਾਂਗਰਸ ‘ਚ ਸ਼ਾਮਲ ਹੋਣ ਵਾਲੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਖ਼ਿਲਾਫ਼ ਦਲ ਬਦਲੂ ਐਕਟ ਤਹਿਤ ਕਾਰਵਾਈ ਕਰਨ ਲਈ ਆਮ ਆਦਮੀ ਪਾਰਟੀ ਅੱਜ ਵਿਧਾਨ ਸਭਾ ਚ ਪ੍ਰਸਤਾਵ ਲਿਆ ਸਕਦੀ ਹੈ। ਸੂਤਰਾਂ ਅਨੁਸਾਰ ਜੇਕਰ ਪ੍ਰਸਤਾਵ ਲਿਆਉਣ ਵਿੱਚ ਕੋਈ ਕਾਨੂੰਨੀ ਜਾਂ ਤਕਨੀਕੀ ਕਾਰਨ ਹੁੰਦਾ ਹੈ ਤਾਂ ਸਪੀਕਰ ਨੂੰ ਆਪ ਸ਼ਿਕਾਇਤ ਕਰ ਸਕਦੀ ਹੈ ।
ਵਰਨਣਯੋਗ ਹੈ ਕਿ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਪਿਛਲੇ ਦਿਨ ਦਲ ਬਦਲੂ ਐਕਟ ਤਹਿਤ ਪਾਰਟੀ ਦੇ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਸੀ।
