August 18, 2022

Aone Punjabi

Nidar, Nipakh, Nawi Soch

ਅੱਧੀ ਰਾਤ ਨੂੰ ਕਣਕ ਗੱਡੀ ਤੋਂ ਚੱਕੀ ਤੇ ਉਤਾਰੀ ਜਾ ਰਹੀ ਸੀ ਜਿਸ ਨੂੰ ਲੈ ਕੇ ਬਲਵੀਰ ਡਿਪੂ ਸਸਪੈਂਡ ਕਰ ਦਿੱਤਾ ਗਿਆ ,

1 min read

ਬੀਤੇ ਦਿਨੀਂ ਕਣਕ ਦੀ ਧਾਂਦਲੀ ਨੂੰ ਲੈ ਕੇ ਦੋ ਔਰਤਾਂ ਵੱਲੋਂ ਚੁੱਕੇ ਮੁੱਦੇ ਨੂੰ ਲੈ ਕੇ ਇਲਾਕਾ ਨਿਵਾਸੀਆਂ ਦੇ ਵਿਚ ਫੈਲੀ ਸਨਸਨੀ ,ਇਲਾਕਾ ਨਿਵਾਸੀਆਂ ਵੱਲੋਂ ਬਲਵੀਰ ਡਿਪੂ ਅਤੇ ਚੱਕੀ ਵਾਲੇ ਦੀ ਮਿਲੀਭੁਗਤ ਨਾਲ ਕਣਕ ਵਿੱਚ ਹੋ ਰਹੀ ਧਾਂਦਲੀ ਨੂੰ ਲੈ ਕੇ ਚੁੱਕੇ ਸਵਾਲ ਨਿਵਾਸੀਆਂ ਦਾ ਕਹਿਣਾ ਹੈ ਕਿ ਅੱਧੀ ਰਾਤ ਨੂੰ ਕਣਕ ਗੱਡੀ ਤੋਂ ਚੱਕੀ ਤੇ ਉਤਾਰੀ ਜਾ ਰਹੀ ਸੀ ਪਰ ਇਸ ਦੇ ਸਬੂਤ ਵੀ ਇਲਾਕਾ ਨਿਵਾਸੀਆਂ ਨੇ ਦਿੱਤੇ ਇਲਾਕਾ ਨਿਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਦੋ ਔਰਤਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਧੱਕਾ ਮੁੱਕੀ ਅਤੇ ਉਨ੍ਹਾਂ ਦੇ ਕੱਪੜੇ ਵੀ ਫਾੜੇ ਗਏ ਜਦੋਂ ਇਹ ਮਾਮਲਾ ਸੀ.ਆਰ.ਉ ਪੰਜਾਬ ਪ੍ਰਧਾਨ ਪੰਕਜ ਸੂਦ ਨਿਗ੍ਹਾ ਵਿੱਚ ਮਾਮਲਾ ਆਇਆ ਤਾਂ ਉਨ੍ਹਾਂ ਨੇ ਪ੍ਰਸ਼ਾਸਨ ਤੇ ਖੁਰਾਕ ਵਿਭਾਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕੀਤੀ , ਜਾਂਚ ਵਿਚ ਸਾਹਮਣੇ ਆਇਆ ਕਿ ਡਿਪੂ ਮਾਲਕ ਬਲਵੀਰ ਦੋਸ਼ੀ ਪਾਇਆ ਗਿਆ , ਜਿਸ ਨੂੰ ਲੈ ਕੇ ਬਲਵੀਰ ਡਿਪੂ ਸਸਪੈਂਡ ਕਰ ਦਿੱਤਾ ਗਿਆ , ਅਤੇ ਉਸ ਤੋਂ ਅਗਲੇ ਦਿਨ ਡਿਪੂ ਮਾਲਕ ਬਲਵੀਰ ਦੁਨੇਕੇ ਧਰਮਸ਼ਾਲਾ ਵਿੱਚ ਇਲਾਕਾ ਨਿਵਾਸੀਆਂ ਨੂੰ ਇਕੱਠਾ ਕਰਕੇ ਉਨ੍ਹਾਂ ਉਨ੍ਹਾਂ ਵੱਲੋਂ ਸੰਤੁਸ਼ਟੀ ਪੱਤਰ ਲਿਖਵਾ ਰਿਹਾ ਸੀ ਜਦੋਂ ਡਿਪੂ ਮਾਲਕ ਬਲਬੀਰ ਨਾਂ ਮੀਡੀਆ ਨੇ ਸਵਾਲ ਪੁੱਛਿਆ ਕਿ ਤੁਹਾਡਾ ਡਿੱਪੂ ਤਾਂ ਸਸਪੈਂਡ ਹੋ ਚੁੱਕਾ ਹੈ ਤਾਂ ਡਿਪੂ ਮਾਲਕ ਬਲਬੀਰ ਨੇ ਕਿਹਾ ਕਿ ਸਾਨੂੰ ਅਫ਼ਸਰਾਂ ਵੱਲੋਂ ਹਦਾਇਤ ਦਿੱਤੀ ਗਈ ਹੈ ਕੀ ਤੁਸੀਂ ਆਪਣੇ ਇਲਾਕੇ ਦੇ ਵਾਸੀਆਂ ਨੂੰ ਇਕ ਸੰਤੁਸ਼ਟੀ ਪੱਤਰ ਲਿਖਵਾ ਕੇ ਦਿਓ ਜਿਸ ਦੇ ਰਾਹੀਂ ਤੁਸੀਂ ਬੇਕਸੂਰ ਸਾਬਤ ਹੋ ਜਾਵੋਗੇ ,ਜਿਸ ਵਿੱਚ ਉਨ੍ਹਾਂ ਦੇ ਸਹਿਯੋਗ ਲਈ ਖੁਰਾਕ ਵਿਭਾਗ ਦੇ ਕੁਝ ਕਰਮਚਾਰੀ ਸੰਤੁਸ਼ਟੀ ਪੱਤਰ ਲਿਖਵਾਉਣ ਵਿੱਚ ਵੀ ਸ਼ਾਮਲ ਸਨ । ਜਦੋਂ ਇਲਾਕੇ ਦੇ ਕੁਝ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਬੀਤੇ ਸਮੇਂ ਵਿਚ ਘੱਟ ਕਣਕ ਦੇਣ ਦੇ ਵੀ ਦੋਸ਼ ਲਗਾਏ ਗਏ ,ਜਦੋਂ ਬੀਤੇ ਕੁਝ ਦਿਨ ਬਾਅਦ  ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਗਈ ਤਾਂ ਸੀ.ਆਰ.ਉ ਪੰਜਾਬ ਪ੍ਰਧਾਨ ਪੰਕਜ ਸੂਦ ਨੇ ਕਾਰਵਾਈ ਨੂੰ ਸਖ਼ਤੀ ਚ ਅਮਲ ਨਾਲ ਅਮਲ ਚ ਲਿਆਉਣ ਲਈ ਆਪਣੀ ਸੰਸਥਾ ਵੱਲੋਂ ਇਕ ਮੰਗ ਪੱਤਰ ਪਹਿਲਾਂ ਵੀ ਐੱਸ.ਐੱਸ.ਪੀ ਚਰਨਜੀਤ ਸਿੰਘ ਸੋਹਲ ਨੂੰ ਦਿੱਤਾ ਸੀ ,ਕਿਉਂਕਿ ਬੀਤੇ ਦਿਨੀਂ ਉਨ੍ਹਾਂ ਦੀ ਬਦਲੀ ਹੋਈ ,ਤਾਂ ਉਨ੍ਹਾਂ ਦੀ ਜਗ੍ਹਾ ਤੇ ਨਵੇਂ ਐਸ.ਐਸ.ਪੀ  ਗੁਲਨੀਤ ਸਿੰਘ ਖੁਰਾਣਾ ਨੂੰ ਮਿਲ ਕੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ , ਅਤੇ ਨਿਰਪੱਖ ਜਾਂਚ ਕਰਨ ਦੀ ਵੀ ਗੱਲ ਕੀਤੀ ,ਅਤੇ ਪੰਕਜ ਸੂਦ ਨੇ ਇਹ ਵੀ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਣਕ ਵਿੱਚ ਹੋ ਰਹੀ ਧਾਂਦਲੀ ਨੂੰ ਲੈ ਕੇ ਸਖਤ ਤੋਂ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਕਿਉਂਕਿ ਸਾਡਾ ਇਹ ਦਾਵਾ ਹੈ ਕਿ ਇਨ੍ਹਾਂ ਨਾਲ ਕੁਝ ਮਹਿਕਮੇ ਦੇ ਬਾਬੂ ਵੀ ਰਲੇ ਹਨ ਜਿਸ ਕਰਕੇ ਹਰ ਵਾਰ ਕਾਰਵਾਈ ਦੇ ਵਿਚ ਵਾਧਾ ਨਹੀਂ ਹੁੰਦਾ ਕਾਰਵਾਈ ਅੱਧ ਰਸਤੇ ਰੁਕ ਜਾਂਦੀ ਹੈ ਸ਼ਰ੍ਹੇਆਮ ਧਾਂਧਲੀ ਹੋਣਾ ਅਤੇ ਕਸੂਰਵਾਰ ਡਿਪੂਆਂ ਤੇ ਸਖ਼ਤ ਕਾਰਵਾਈ ਨਾ ਹੋਣਾ ਕਿਸੇ ਵੱਡੇ ਘੁਟਾਲੇ ਦੇ ਸੰਕੇਤ ਦੇ ਰਹੇ ਹਨ । 

Leave a Reply

Your email address will not be published. Required fields are marked *