ਆਖ਼ਰ ਜਿਸ ਦਾ ਡਰ ਸੀ ਉਹੀ ਹੋਇਆ ! ਸਿੱਧੂ ਗਏ ਪਾਕਿਸਤਾਨ ਤਾਂ ਫਿਰ ਮਚਿਆ ਹੰਗਾਮਾ, BJP ਨੇ ਲਿਆ ਨਿਸ਼ਾਨੇ ‘ਤੇ
1 min read
ਨਵਜੋਤ ਸਿੰਘ ਸਿੱਧੂ ਜਦੋਂ ਵੀ ਪਾਕਿਸਤਾਨ ਜਾਂਦੇ ਹਨ, ਹੰਗਾਮਾ ਜ਼ਰੂਰ ਹੁੰਦਾ ਹੈ। ਇਸ ਵਾਰ ਵੀ ਇੰਝ ਹੀ ਹੋਇਆ। ਕਰਤਾਪੁਰ ਸਾਹਿਬ ਮੱਥਾ ਟੇਕਣ ਲਈ Navjot Singh Sidhu ਜਦੋਂ ਪਾਕਿਸਤਾਨ ਪਹੁੰਚੇ ਤਾਂ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਆਪਣਾ ਵੱਡਾ ਭਰਾ ਦੱਸ ਬੈਠੇ। ਭਾਜਪਾ ਨੇ ਇਸ ਨੂੰ ਮੁੜ ਮੁੱਦਾ ਬਣਾਉਂਦੇ ਹੋਏ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਅਸਲ ਵਿਚ Navjot Singh Sidhu ਜਿਵੇਂ ਹੀ ਪਾਕਿਸਤਾਨ ਸਰਹੱਦ ‘ਤੇ ਪੁੱਜੇ, ਇਮਰਾਨ ਖ਼ਾਨ ਵੱਲੋਂ ਭੇਜੇ ਗਏ ਅਧਿਕਾਰੀਆਂ ਦੀ ਇਕ ਟੀਮ ਨੇ ਉਨ੍ਹਾਂ ਦਾ ਸਵਾਗਤ ਕੀਤਾ। ਅਧਿਕਾਰੀਆਂ ਨੇ Navjot Singh Sidhu ਦਾ ਸਵਾਗਤ ਕਰਦੇ ਹੋਏ ਅਤੇ ਹਾਰ ਪਹਿਨਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਪੀਐੱਮ ਨੇ ਭੇਜਿਆ ਹੈ। ਇਸ ‘ਤੇ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਮਰਾਨ ਖ਼ਾਨ ਉਨ੍ਹਾਂ ਦੇ ਵੱਡੇ ਭਰਾ ਹਨ। Navjot Singh Sidhu ਦੇ ਇਸ ਬਿਆਨ ‘ਤੇ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਕੀਤਾ। ਉਨ੍ਹਾਂ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਰਾਹੁਲ ਗਾਂਧੀ ਦੇ ਚਹੇਤੇ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਆਪਣਾ ‘ਵੱਡਾ ਭਰਾ’ ਕਹਿੰਦੇ ਹਨ। ਪਿਛਲੀ ਵਾਰ ਉਨ੍ਹਾਂ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਬਾਜਵਾ ਨੂੰ ਗਲੇ ਲਗਾਇਆ ਸੀ, ਉਨ੍ਹਾਂ ਦੀ ਤਾਰੀਫ ਕੀਤੀ ਸੀ। ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਗਾਂਧੀ ਭਰਾ-ਭੈਣਾਂ ਦੇ ਅਨੁਭਵੀ ਅਮਰਿੰਦਰ ਸਿੰਘ ਦੀ ਜਗ੍ਹਾਂ ਪਾਕਿਸਤਾਨ ਪ੍ਰੇਮੀ ਸਿੱਧੂ ਨੂੰ ਚੁਣਿਆ?ਜ਼ਿਕਰਯੋਗ ਹੈ ਕਿ Navjot Singh Sidhu ਪਿਛਲੀ ਵਾਰ ਪਾਕਿਸਤਾਨ ਗਏ ਸਨ, ਉਦੋਂ ਉਨ੍ਹਾਂ ਉੱਥੋਂ ਦੇ ਫ਼ੌਜ ਮੁਖੀ ਬਾਜਵਾ ਨੂੰ ਆਪਣਾ ਦੋਸਤ ਦੱਸਿਆ ਸੀ ਤੇ ਗਲ਼ੇ ਲਗਾਇਆ ਸੀ। ਉਦੋਂ ਕਾਂਗਰਸ ਨੇ ਹੀ ਸਿੱਧੂ ਦਾ ਵਿਰੋਧ ਕੀਤਾ ਸੀ।
