ਆਗਰਾ ’ਚ ਹੋਣ ਵਾਲਾ ਤਾਜ ਉਤਸਵ
1 min read
ਇਹ ਤਿਉਹਾਰ ਕਿੱਥੇ ਆਯੋਜਿਤ ਕੀਤਾ ਜਾਂਦਾ ਹੈ?
ਤਾਜ ਮਹਿਲ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਸ਼ਿਲਪਗ੍ਰਾਮ ’ਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਜਿਸ ਦਾ ਆਯੋਜਨ ਉੱਤਰ ਪ੍ਰਦੇਸ਼ ਸੈਰ ਸਪਾਟਾ ਵਿਭਾਗ ਵੱਲੋਂ ਕੀਤਾ ਗਿਆ ਹੈ।

ਤਾਜ ਮਹਾ-ਉਤਸਵ ਦੀ ਸ਼ੁਰੂਆਤ ਹੋਈ
ਤਾਜ ਮਹਾ ਉਤਸਵ ਦੀ ਸ਼ੁਰੂਆਤ 1992 ’ਚ ਹੋਈ ਸੀ। ਉਦੋਂ ਤੋਂ ਇਹ ਲਗਪਗ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ। ਇਸ ਤਿਉਹਾਰ ਨੂੰ ਦੇਖਣ ਲਈ ਵੱਡੀ ਗਿਣਤੀ ’ਚ ਵਿਦੇਸ਼ੀ ਸੈਲਾਨੀ ਤੇ ਭਾਰਤੀ ਸੈਲਾਨੀ ਆਉਂਦੇ ਹਨ। ਤਾਜ ਮਹਿਲ ਭਾਰਤ ਦਾ ਸਭ ਤੋਂ ਖ਼ੂਬਸੂਰਤ ਇਤਿਹਾਸਕ ਸਥਾਨ ਹੈ ਜੋ ਭਾਰਤ ਦੀ ਵਿਲੱਖਣਤਾ ਬਾਰੇ ਦੱਸਦਾ ਹੈ। ਕਲਾ, ਸ਼ਿਲਪਕਾਰੀ, ਸੱਭਿਆਚਾਰ ਤੇ ਪਕਵਾਨਾਂ ਦੇ ਸ਼ੌਕੀਨਾਂ ’ਚ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ।
ਤਿਉਹਾਰਾਂ ’ਚੋਂ ਇੱਕ ਹੈ। ਜੋ ਪੂਰੇ 10 ਦਿਨਾਂ ਤਕ ਰਹਿੰਦਾ ਹੈ। ਜਿਸ ਦਾ ਆਯੋਜਨ ਹਰ ਸਾਲ ਫਰਵਰੀ ਮਹੀਨੇ ਕੀਤਾ ਜਾਂਦਾ ਹੈ। ਇਸ ਤਿਉਹਾਰ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਇਕੱਠੇ ਹੁੰਦੇ ਹਨ।
ਤਾਜ ਮਹਾ ਉਤਸਵ 18 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਜੋ 10 ਦਿਨਾਂ ਤਕ ਚੱਲੇਗਾ ਮਤਲਬ ਕਿ ਤੁਸੀਂ 27 ਫਰਵਰੀ ਤਕ ਕਿਸੇ ਵੀ ਦਿਨ ਇੱਥੇ ਆਉਣ ਦੀ ਯੋਜਨਾ ਬਣਾ ਸਕਦੇ ਹੋ। ਜੇਕਰ ਤੁਸੀਂ ਪਰਿਵਾਰ ਦੇ ਨਾਲ ਛੋਟੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਗ੍ਹਾ ਬਿਲਕੁਲ ਵਧੀਆ ਹੈ।
ਫ਼ੀਸ
ਤਾਜ ਫੈਸਟੀਵਲ ਦੀ ਐਂਟਰੀ ਫ਼ੀਸ 50 ਰੁਪਏ ਰੱਖੀ ਗਈ ਹੈ। 12 ਸਾਲ ਤਕ ਦੇ ਬੱਚਿਆਂ ਤੇ ਵਿਦੇਸ਼ੀ ਸੈਲਾਨੀਆਂ ਲਈ ਕੋਈ ਫ਼ੀਸ ਨਹੀਂ ਹੈ। ਜੋ ਸੈਲਾਨੀ ਪੂਰੇ 10 ਦਿਨ ਇਸ ਮੇਲੇ ’ਚ ਹਿੱਸਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ 300 ਰੁਪਏ ਦੇਣੇ ਹੋਣਗੇ। ਇੰਨੇ ਘੱਟ ਪੈਸੇ ਦੇ ਕੇ, ਤੁਸੀਂ ਇੱਥੇ ਮੌਜੂਦ ਹਰ ਇੱਕ ਗਤੀਵਿਧੀ ਦਾ ਆਨੰਦ ਲੈ ਸਕਦੇ ਹੋ।

ਥੀਮ
ਇਸ ਸਾਲ ਦੇ ਤਾਜ ਮਹਾ ਉਤਸਵ ਦਾ ਥੀਮ ’ਜਸ਼ਨ-ਏ-ਵਿਰਾਸਤ’ ਹੈ।
ਤਾਜ ਮਹੋਤਸਵ ’ਚ ਭਾਰਤ ਦੀਆਂ ਵੱਖ-ਵੱਖ ਥਾਵਾਂ ਦੀ ਕਾਰੀਗਰੀ ਨੂੰ ਦੇਖਣ ਦਾ ਮੌਕਾ ਮਿਲਦਾ ਹੈ। ਫਿਰੋਜ਼ਾਬਾਦ ਤੋਂ ਕੱਚ ਦਾ ਕੰਮ, ਖੁਰਜਾ ਤੋਂ ਮਿੱਟੀ ਦੇ ਬਰਤਨ, ਆਗਰਾ ਤੋਂ ਜ਼ਰਦੋਜੀ ਤੇ ਸੰਗਮਰਮਰ ਦਾ ਕੰਮ ਤੇ ਲਖਨਊ ਦਾ ਮਸ਼ਹੂਰ ਚਿਕਨਕਾਰੀ ਕੰਮ।
ਨਾਚ ਤੇ ਸੰਗੀਤ
ਤਾਜ ਮਹਾ ਉਤਸਵ ’ਚ ਆ ਕੇ ਦੁਨੀਆ ਦੇ ਮੰਨੇ-ਪ੍ਰਮੰਨੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦੇਖਣ ਦਾ ਮੌਕਾ ਮਿਲਦਾ ਹੈ। ਲੋਕ ਨਾਚ, ਗਾਉਣ ਦੇ ਨਾਲ-ਨਾਲ ਪੱਛਮੀ ਸੰਗੀਤ ਦਾ ਵੀ ਆਨੰਦ ਲੈ ਸਕਦੇ ਹਨ।
ਸੁਆਦ ਦੀ ਕਿਸਮ

ਤਾਜ ਮਹਾ ਉਤਸਵ ’ਚ ਆ ਕੇ ਤੁਸੀਂ ਕਈ ਤਰ੍ਹਾਂ ਦੇ ਫਲੇਵਰ ਦਾ ਸਵਾਦ ਲੈ ਸਕਦੇ ਹੋ। ਇਸ ਤਿਉਹਾਰ ’ਚ ਯੂਪੀ, ਬਿਹਾਰ, ਪੰਜਾਬ, ਕੇਰਲਾ ਦੇ ਲਗਪਗ ਹਰ ਸੂਬੇ ਦੇ ਵਿਸ਼ੇਸ਼ ਪਕਵਾਨ ਪਰੋਸੇ ਜਾਂਦੇ ਹਨ।
ਮਜ਼ੇਦਾਰ ਗਤੀਵਿਧੀਆਂ
ਜੇਕਰ ਤੁਸੀਂ ਪਰਿਵਾਰ ਨਾਲ ਆਉਂਦੇ ਹੋ ਤਾਂ ਤੁਸੀਂ ਇੱਥੇ ਬਹੁਤ ਆਨੰਦ ਲੈ ਸਕਦੇ ਹੋ। ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਉਪਲਬਧ ਹਨ ਜੋ ਇਸ ਤਿਉਹਾਰ ਦਾ ਵਿਸ਼ੇਸ਼ ਆਕਰਸ਼ਣ ਹਨ। ਬੱਚਿਆਂ ਲਈ ਬਹੁਤ ਸਾਰੇ ਵਿਕਲਪ ਹਨ ਜਿਵੇਂ ਕਿ ਟ੍ਰੇਨ ਦੀ ਸਵਾਰੀ ਹਾਥੀ ਤੇ ਊਠ ਦੀ ਸਵਾਰੀ, ਰੋਲਰ-ਕੋਸਟਰ ਤੇ ਫੇਰਿਸ ਵ੍ਹੀਲ।
