ਆਪ ਚ ਮਹਿਲਾਵਾਂ ਨੇ ਮਾਰੀ ਬਾਜੀ।
1 min read
ਵਿਧਾਨ ਸਭਾ ਚੋਣਾ ਦੇ ਨਤੀਜਿਆ ਨੇ ਇਸ ਵਾਰ ਕਈ ਵੱਡੇ ਦਿੱਗਜ਼ਾ ਨੂੰ ਡੇਰ ਕਰ ਛੱਡਿਆ ਹੈ।ਤੇ ਆਪ ਨੇ ਇਸ ਵਾਰ ਪੰਜਾਬ ਚ ਬਾਜ਼ੀ ਮਾਰੀ ਹੈ। ਇਸ ਵਾਰ ਜਨਤਾ ਨੇ ਪਹਿਲੀ ਵਾਰ ਨਵੀ ਸਰਕਾਰ ਬਣਾਈ ਹੈ।ਆਪ ਦੇ ਵਿੱਚ ਕਈ ਵੱਡੇ ਚਹਿਰੇ ਜਿੱਤ ਕੇ ਸਾਹਮਣੇ ਆਏ ਹਨ। ਜਿੰਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਿਲ ਹਨ।ਮਹਿਲਾ ਸ਼ਕਤੀ ਨੇ ਬਾਜ਼ੀ ਮਾਰੀ ਹੈ;ਤੁਹਾਨੂੰ ਦੱਸਦੇ ਹਾ ਕਿ ਉਹ ਕਿਹੜੀਆ ਮਹਿਲਾਵਾਂ ਹਨ।ਵਿਧਾਨ ਸਭਾ ਚੋਣਾ ਵਿੱਚ 13 ਮਹਿਲਾਵਾਂ ਪਹੁੰਚੀਆ ਸਨ।ਜਿੰਨ੍ਹਾਂ ਵਿੱਚੋ 11 ਆਪ ਦੀਆ ਸਨ। ਇਸਦੇ ਨਾਲ ਹੀ ਕਾਂਗਰਸ ਤੇ ਅਕਾਲੀ ਦਲ ਚ ਇੱਕ ਇੱਕ ਮਹਿਲਾਵਾਂ ਸਨ।ਇਹਨਾ ਵਿੱਚ ਸਭ ਤੋ ਉੱਪਰ ਨਾਮ ਜੀਵਨਜੋਤ ਕੌਰ ਜੋ ਕਿ ਅੰਮ੍ਰਿਤਸਰ ਤੋ ਚੋਣ ਮੈਦਾਨ ਵਿੱਚ ਖੜੇ ਸਨ ਜਿਨਾਂ ਦਾ ਮੁਕਾਬਲਾ ਮਜੀਠੀਆਂ ਤੇ ਨਵਜੋਤ ਸਿੱਧੂ ਨਾਲ ਸੀ।ਇੰਨ੍ਹਾਂ ਨੇ ਦੋ ਵੱਡੇ ਦਿੱਗਜ਼ਾ ਨੂੰ ਮਾਤ ਦਿੱਤੀ ਹੈ। ਨਵਜੋਤ ਸਿੱਧੂ ਨੂੰ ਕਰੀਬ 7000 ਵੋਟ ਨਾਲ ਹਰਾਇਆ ਇਸਦੇ ਨਾਲ ਹੀ ਮਜੀਠੀਆ ਨੂੰ ਕਰੀਬ 1400 ਵੋਟਾਂ ਨਾਲ ਹਰਾਇਆ ਹੈ।
ਅਨਮੋਲ ਗਗਨ ਮਾਨ ਜਲਕਾ ਖਰੜ ਤੋ ਚੋਣ ਲੜ ਰਹੇ ਸਨ ਜਦ ਕਿ ਇਹ ਇੱਕ ਗਾਇਕਾ ਹੋਣ ਦੇ ਨਾਲ ਨਾਲ ਆਪ ਵਿਧਾਇਕ ਹਨ।ਇੱਕਲੀ ਮਾਨ ਨੂੰ 78000 ਤੋ ਵੱਧ ਵੋਟਾਂ ਮਿਲੀਆ ਹਨ।
ਸੰਗਰੂਰ ਤੋ ਨਰਿੰਦਰ ਕੌਰ ਭਰਾਜ ਨੇ ਕਾਂਗਰਸ ਸਰਕਾਰ ਦੇ ਵਜਿੰਦਰ ਸਿੰਗਲਾ ਨੂੰ ਮਾਤ ਦਿੱਤੀ।
ਇਸੇ ਤਰ੍ਹਾ ਤਲਵੰਡੀਿ ਸਾਬੋ ਤੋ ਪ੍ਰ:ਬਲਜਿੰਦਰ ਕੌਰ ਲਗਾਤਾਰ ਦੋ ਵਾਰ ਜਿੱਤ ਕੇ ਵਿਧਾਨ ਸਭਾ ਚੋਣਾ ਚ ਖੜੇ ਹਨ। ਪ੍ਰ:ਬਲਜਿੰਦਰ ਕੌਰ ਦਾ ਮੁਕਾਬਲਾ ਅਕਾਲੀ ਦਲ ਦੇ ਜੀਤ ਮਹਿੰਦਰ ਸਿੱਧੁ ਦੇ ਨਾਲ ਸੀ ਜੋ ਕਿ ਉਸਨੂੰ ਹਰਾ ਕੇ ਜਿੱਤ ਪ੍ਰਾਪਤ ਕਰੀ।
ਮਲੋਟ ਤੋ ਬਲਜੀਤ ਕੌਰ ਜੇਤੂ ਰਹੇ। ਬਲਜੀਤ ਕੌਰ ਨੇ ਆਪ ਛੱਡ ਕੇ ਕਾਂਗਰਸ ਚ ਜਾਣ ਵਾਲੀ ਰੁਪਿੰਦਰ ਕੌਰ ਰੂਬੀ ਨੂੰ ਕਰੀਬ 50000 ਵੋਟਾਂ ਨਾਲ ਮਾਤ ਦਿੱਤੀ ਹੈ।
ਰਾਜਪੁਰਾ ਤੋ ਨੀਨਾ ਮਿੱਤਲ ਦਾ ਬੀਜੇਪੀ ਦੇ ਜਗਦੀਸ਼ ਕੁਮਾਰ ਜੱਗਾ ਨਾਲ ਕਰੜਾ ਮੁਕਾਬਲਾ ਸੀ।ਪਰ ਇਸ ਜਗਾ ਵੀ ਨਾਰੀ ਸ਼ਕਤੀ ਮਸ਼ਹੂਰ ਰਹੀ।ਤੇ ਜਗਦੀਸ਼ ਕੁਮਾਰ ਜੱਗਾ ਨੂੰ ਕਰੀਬ 22000 ਵੋਟਾ ਦੇ ਮੁਕਾਬਲੇ ਹਾਰ ਗਏ।
ਮੋਗਾ ਚ ਆਪ ਦੇ ਉਮੀਦਵਾਰ ਅਮਨਦੀਪ ਕੌਰ ਦੇ ਸਾਹਮਣੇ ਦੋ ਵੱਡੇ ਚਹਿਰੇ ਕਾਗਰਸ ਦੀ ਮਾਲਵਿਕਾ ਸੂਦ ਤੇ ਭਾਜਪਾ ਦੇ ਹਰਜੋਤ ਕਮਲ ਸਨ।ਪਰ ਦੋਵੇ ਹੀ ਡਾ:ਅਮਨਦੀਪ ਕੌਰ ਤੋ ਵੱਡੇ ਮਾਰਟਨ ਨਾਲ ਹਾਰ ਗਏ।
ਲੁਧਿਆਣਾ ਦੱੱਖਣੀ ਤੋ ਰਜਿੰਦਰ ਪਾਲ ਕੌਰ ਨੇ ਅਕਾਲੀ ਦਲ ਦੇ ਹੀਰਾ ਸਿੰਘ ਗਾਵੜੀਆ ਨੂੰ ਮਾਤ ਦਿੱਤੀ ਹੈ।
ਨਕੋਦਰ ਤੋ ਇੰਦਰਜੀਤ ਕੌਰ ਮਾਨ ਨੂੰ ਕਰੀਬ 43000 ਵੋਟਾਂ ਮਿਲੀਆ ਹਨ।ਤੇ ਉਨ੍ਹਾਂ ਕਾਂਗਰਸ ਤੇ ਅਕਾਲੀ ਦਲ ਦੇ ਦੋ ਵੱਡੇ ਚਹਿਰੀਆ ਨੂੰ ਵਿਧਾਨ ਸਭਾ ਚੋਣਾ ਚ ਮਾਤ ਦਿੱਤੀ ਹੈ।
ਬਲਾਚੌਰ ਚ ਸੰਤੋਸ਼ ਕਟਾਰੀਆ ਵਰੋਧੀਆ ਨੂੰ ਹਰਾ ਕੇ ਵਿਧਾਨ ਸਭਾ ਪਹੁੰਚੇ ਹਨ।
