July 2, 2022

Aone Punjabi

Nidar, Nipakh, Nawi Soch

ਆਪ ਜਲਦ ਹੀ ਐਲਾਨ ਕਰੇਗੀ ਮੁੱਖ ਮੰਤਰੀ ਚਿਹਰਾ – ਆਪ ਵਿਧਾਇਕ ਮੀਤ ਹੇਅਰ

1 min read

ਕਸਬਾ ਝਬਾਲ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਤਰਨ ਤਾਰਨ ਦੇ ਇੰਚਾਰਜ ਕਸ਼ਮੀਰ ਸਿੰਘ ਸੋਹ ਵੱਲੋ ਜਨ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪੰਜਾਬ ਪ੍ਰਧਾਨ ਅਤੇ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਵਿਸ਼ੇਸ਼ ਤੌਰ ਤੇ ਪੁੱਜੇ । ਇੱਥੇ ਆਮ ਆਦਮੀ ਪਾਰਟੀ ਸਰਹੱਦੀ ਹਲਕਾ ਖੇਮਕਰਨ ਦੇ ਇੰਚਾਰਜ ਸਰਵਨ ਸਿੰਘ ਧੁਨ ਤੇ ਜਿਲ੍ਹ ਤਰਨ ਤਾਰਨ ਦੀ ਲੀਡਰਸ਼ਿਪ ਮਜੂਦ ਸੀ। ਆਪ ਵਿਧਾਇਕ ਮੀਤ ਹੇਅਰ ਨੇ ਕਿਹਾ ਪਹਿਲਾਂ ਕਾਂਗਰਸ ਪਾਰਟੀ ਐਲਾਨ ਕਰੇ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਕੌਣ ਹੋਵੇਗਾ ਸਿੱਧੂ ਜਾ ਚੰਨੀ ਬਿਨਾ ਚਿਹਰੇ ਕਾਂਗਰਸ ਪਾਰਟੀ ਇਲੈਕਸ਼ਨ ਲੜਨਗੇ ਲੇਕਿਨ ਆਮ ਆਦਮੀ ਪਾਰਟੀ ਜਲਦ ਹੀ ਮੁੱਖ ਮੰਤਰੀ ਦਾ ਚੇਹਰਾ ਕੌਣ ਹੈ ਅਤੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਲੈਕੇ ਮੈਦਾਨ ਵਿੱਚ ਉਤਰੇਗੀ ਅਤੇ ਫਿਰ ਕਾਂਗਰਸ ਪਾਰਟੀ ਨੂੰ ਵੀ ਪੁੱਛਣਗੇ ਤੁਹਾਡਾ ਮੁੱਖ ਮੰਤਰੀ ਕੌਣ।

ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮੀਤ ਹੇਅਰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨਾਲ ਨਿੱਤ ਨਵੇਂ ਨਵੇਂ ਝੂਠੇ ਵਾਅਦੇ ਕੀਤੇ ਜਾਂਦੇ ਜਾ ਰਹੇ ਹਨ। 70 ਸਾਲਾਂ ਤੋਂ ਸੱਤਾ ਤੇ ਕਾਬਜ਼ ਅਕਾਲੀ ਕਾਂਗਰਸੀ ਵਰਕਰਾਂ ਨੂੰ ਲੁਟੇਰਿਆਂ ਤੇ ਕੁੱਟਿਆ ਹੈ। ਪਹਿਲਾਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਚਾਰ ਸਾਲਾ ਵਿੱਚ ਵਾਅਦੇ ਪੂਰੇ ਨਹੀਂ ਕੀਤੇ । ਉਸ ਤੋਂ ਬਾਅਦ ਅਕਾਲੀ ਦਲ ਦੇ ਸਾਬਕਾ ਡਿਪਟੀ ਸੀਐੱਮ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਾਅਦਾ ਕੀਤਾ ਸੀ ਕਿ ਮੈ ਲੈਪਟਾਪ ਦਿਆਗਾ । ਠੀਕ ਉਸੇ ਤਰਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰ ਦਿਆਗਾ, ਨੋਜਵਾਨਾ ਨੂੰ ਸਮਾਰਟ ਫੋਨ ਦਿਆਗਾ।

ਉਹਨਾ ਕਿਹਾ ਕਿ ਆਪਣੇ ਕਾਰਜਕਾਲ ਵਿੱਚ ਕੋਈ ਵੀ ਚੁਨਾਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਹੁਣ ਮੋਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਲਾਨ ਤੇ ਐਲਾਨ ਕਰੀ ਜਾ ਰਹੇ ਹਨ , ਜਦਕਿ ਜ਼ਮੀਨ ਪੱਧਰ ਤੇ ਕੋਈ ਵੀ ਕੰਮ ਨਹੀਂ ਹੋ ਰਿਹਾ । ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜੋ ਵੀ ਵਾਅਦਾ ਚੋਣਾਂ ਦੌਰਾਨ ਕੀਤਾ ਸੀ ਉਹ ਵਾਅਦਾ ਦਿੱਲੀ ਵਿੱਚ ਪੂਰਾ ਕੀਤਾ ਹੈ ।

ਇਸ ਮੋਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਤਰਨ ਤਾਰਨ ਤੋਂ ਇੰਚਾਰਜ ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਵੱਖ ਵੱਖ ਪਾਰਟੀਆਂ ਦਾ ਰਾਜ ਪੰਜਾਬ ਅੰਦਰ ਵੇਖਿਆ ਹੈ । ਇਸ ਲਈ ਅੱਜ ਲੋੜ ਹੈ ਕਿ ਸੂਬੇ ਅੰਦਰ ਇਕ ਅਜਿਹੀ ਇਮਾਨਦਾਰ ਸਰਕਾਰ ਬਣਾਈ ਜਾਵੇ । ਅਜਿਹੀ ਸਰਕਾਰ ਕੇਵਲ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਹੀ ਦੇ ਸਕਦੀ ਹੈ।

Leave a Reply

Your email address will not be published. Required fields are marked *