January 27, 2023

Aone Punjabi

Nidar, Nipakh, Nawi Soch

ਆਮਿਰ ਖ਼ਾਨ ਤੀਜੀ ਵਾਰ ਕਰਨ ਜਾ ਰਹੇ ਨਿਕਾਹ

1 min read

ਆਮਿਰ ਖ਼ਾਨ ਤੀਜੀ ਵਾਰ ਨਿਕਾਹ ਕਰਵਾਉਣ ਦੀ ਤਿਆਰੀ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਅਜਿਹੇ ਚਰਚੇ ਚੱਲਣ ਤੋਂ ਬਾਅਦ ਟਵਿੱਟਰ ‘ਤੇ ਵੀ #AamirKhan ਟ੍ਰੈਂਡ ਹੋ ਰਿਹਾ ਹੈ। ਮੀਡੀਆ ਰਿਪੋਰਟਸ ਮੁਤਾਬਕ Aamir Khan ਆਪਣੇ ਨਾਲ ਫਿਲਮ ‘ਚ ਕੰਮ ਕਰ ਚੁੱਕੀ ਇਕ ਅਦਾਕਾਰ ਨਾਲ ਵਿਆਹ ਕਰਨ ਦਾ ਫ਼ੈਸਲਾ ਕਰ ਚੁੱਕੇ ਹਨ। ਬੱਸ ਅਦਾਕਾਰ ਆਪਣੀ ਅਗਲੀ ਫਿਲਮ ਲਾਲ ਸਿੰਘ ਚੱਢਾ (Laal Singh Chaddha) ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਅਸਲ ਵਿਚ ਆਮਿਰ ਖ਼ਾਨ ਨਹੀਂ ਚਾਹੁੰਦੇ ਕਿ ਫਿਲਮ ਦੀ ਰਿਲੀਜ਼ ਦੌਰਾਨ ਕੋਈ ਵਿਵਾਦ ਹੋਵੇ। ਇਹੀ ਵਜ੍ਹਾ ਹੈ ਕਿ ਉਨ੍ਹਾਂ Laal Singh Chaddha ਦੀ ਰਿਲੀਜ਼ ਤੋਂ ਬਾਅਦ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ Laal Singh Chaddha ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ

ਹਾਲ ਹੀ ‘ਚ ਹੋਇਆ ਸੀ ਕਿਰਨ ਰਾਓ ਨਾਲ ਤਲਾਕ

ਇਸ ਸਾਲ ਦੀ ਸ਼ੁਰੂਆਤ ‘ਚ (ਅਗਸਤ ‘ਚ) ਆਮਿਰ ਖ਼ਾਨ ਨੇ ਐਲਾਨ ਕੀਤਾ ਸੀ ਕਿ ਉਹ ਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ ਤਲਾਕ ਲੈ ਰਹੇ ਹਨ। ਕਿਰਨ ਖ਼ੁਦ ਇਕ ਫਿਲਮ ਨਿਰਮਾਤਾ ਹੈ ਤੇ ਆਮਿਰ ਦੀ ਦੂਸਰੀ ਪਤਨੀ ਹੈ। ਦੋਵਾਂ ਨੇ ਦਸੰਬਰ 2005 ‘ਚ ਵਿਆਹ ਰਚਾਇਆ ਸੀ। ਦੋਵਾਂ ਦਾ ਇਕ ਬੇਟਾ ਆਜ਼ਾਦ ਵੀ ਹੈ। ਉੱਥੇ ਹੀ ਪਹਿਲੀ ਪਤਨੀ ਰੀਨਾ ਦੱਤਾ ਤੋਂ ਆਮਿਰ ਖ਼ਾਨ ਦੇ ਦੋ ਬੱਚੇ ਹਨ ਈਰਾ ਤੇ ਜੁਨੈਦ।ਇਸ ਦੌਰਾਨ ਆਮਿਰ ਖਾਨ ਦਾ ਨਾਂ ਫਾਤਿਮਾ ਸਨਾ ਸ਼ੇਖ ਨਾਲ ਜੋੜਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਅਫੇਅਰ ਚੱਲ ਰਿਹਾ ਹੈ। ਫਾਤਿਮਾ ਸਨਾ ਸ਼ੇਖ ਉਹੀ ਹੈ ਜੋ 2016 ਦੀ ਫਿਲਮ ‘ਦੰਗਲ’ ‘ਚ ਆਮਿਰ ਖਾਨ ਦੇ ਨਾਲ ਨਜ਼ਰ ਆਈ ਸੀ। ਸਨਾ ਨੇ ਇਸ ਫਿਲਮ ‘ਚ ਆਮਿਰ ਦੀ ਬੇਟੀ ਦਾ ਕਿਰਦਾਰ ਨਿਭਾਇਆ ਸੀ।

14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਲਾਲ ਸਿੰਘ ਚੱਢਾ

ਆਮਿਰ ਖਾਨ ਤੇ ਕਰੀਨਾ ਕਪੂਰ ਖਾਨ ਸਟਾਰਰ ਫਿਲਮ ਲਾਲ ਸਿੰਘ ਚੱਢਾ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 14 ਅਪ੍ਰੈਲ, 2022 ਯਾਨੀ ਵਿਸਾਖੀ ‘ਤੇ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਲਾਲ ਸਿੰਘ ਚੱਢਾ ਨੂੰ ਆਮਿਰ ਖਾਨ ਤੇ ਕਿਰਨ ਰਾਓ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਇਹ ਅਦਵੈਤ ਚੰਦਨ ਵੱਲੋਂ ਡਾਇਰੈਕਟ ਕੀਤੀ ਗਈ ਹੈ, ਜਿਸ ਵਿੱਚ ਪ੍ਰੀਤਮ ਵੱਲੋਂ ਸੰਗੀਤ ਤੇ ਅਮਿਤਾਭ ਭੱਟਾਚਾਰੀਆ ਦੇ ਗੀਤ ਹਨ। ਇਹ ਫਿਲਮ 1994 ਦੀ ਟੌਮ ਹੈਂਕਸ ਦੀ ਬਲਾਕਬਸਟਰ ਫਾਰੈਸਟ ਗੰਪ ‘ਤੇ ਆਧਾਰਿਤ ਹੈ।

Leave a Reply

Your email address will not be published. Required fields are marked *