ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ’ਤੇ ਚੱਲੇਗਾ ਮਹਾਦੋਸ਼
1 min read

ਇਲਾਹਾਬਾਦ ਹਾਈ ਕੋਰਟ ਨੇ ਮੈਡੀਕਲ ਕਾਲਜ ’ਚ ਦਾਖ਼ਲੇ ਦੇ ਮਾਮਲੇ ’ਚ ਭ੍ਰਿਸ਼ਟਾਚਾਰ ਤੇ ਸਾਜ਼ਿਸ਼ ਦੇ ਮੁਲਜ਼ਮ ਸਾਬਕਾ ਜਸਟਿਸ ਐੱਸਐੱਨ ਸ਼ੁਕਲ ਖ਼ਿਲਾਫ਼ ਮਹਾਦੋਸ਼ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। 16 ਅਪ੍ਰੈਲ, 2021 ਨੂੰ ਸੀਬੀਆਈ ਨੇ ਸੇਵਾਮੁਕਤ ਜੱਜ ਸ਼ੁਕਲ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਅਪਰਾਧਿਕ ਕੇਸ ਚਲਾਉਣ ਦੀ ਇਜਾਜ਼ਤ ਮੰਗੀ ਸੀ। ਨਾਲ ਹੀ ਸੀਬੀਆਈ ਨੂੰ ਚਾਰਜਸ਼ੀਟ ਦਾਖ਼ਲ ਕਰਨ ਲਈ ਕਿਹਾ ਹੈ। ਸੀਬੀਆਈ ਨੇ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਦੇ ਜਸਟਿਸ ਸ਼ੁਕਲਾ ਤੋਂ ਇਲਾਵਾ ਛੱਤੀਸਗਡ਼੍ਹ ਹਾਈ ਕੋਰਟ ਦੇ ਸੇਵਾਮੁਕਤ ਜੱਜ ਆਈਐੱਮ ਕੱਦੂਸੀ, ਪ੍ਰਸਾਦ ਸਿੱਖਿਆ ਟਰੱਸਟ ਦੇ ਭਗਵਾਨ ਪ੍ਰਸਾਦ ਯਾਦਵ ਤੇ ਪਲਾਸ਼ ਯਾਦਵ ਆਪ ਟਰੱਸਟ ਤੇ ਭਾਵਨਾ ਪਾਂਡੇ ਤੇ ਸੁਧੀਰ ਗਿਰੀ ਨੂੰ ਨਾਮਜ਼ਦ ਕੀਤਾ ਹੈ।
