ਇਹ ਮਹੀਨਾ ਮਨੋਰੰਜਨ ਜਗਤ ਲਈ ਕਾਫੀ ਨਿਰਾਸ਼ਾਜਨਕ ਰਿਹਾ
1 min read
ਬੀਤੇ 10 ਦਿਨਾਂ ‘ਚ ਬਾਲੀਵੁੱਡ ਨੇ ਫਿਲਮ ਇੰਡਸਟਰੀ ਦੇ ਆਪਣੇ ਦੋ ਗਾਇਕਾਂ ਨੂੰ ਖੋਹਿਆ ਹੈ। ਭੱਪੀ ਦਾ ਦੇਹਾਂਤ ਅੱਜ ਹੋਇਆ ਹੈ ਤੇ ਇਸ ਤੋਂ 10 ਦਿਨ ਪਹਿਲਾਂ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ ਦੇਹਾਂਤ ਹੋਇਆ ਸੀ। ਬੱਪੀ ਲਹਿਰੀ ਤੇ ਲਤਾ ਮੰਗੇਸ਼ਕਰ ‘ਚ ਕਾਫੀ ਖਾਸ ਰਿਸ਼ਤਾ ਸੀ।
ਬੱਪੀ ਲਹਿਰੀ ਲਤਾ ਮੰਗੇਸ਼ਕਰ ਨੂੰ ਆਪਣੀ ਮਾਂ ਮੰਨਦੇ ਸੀ।ਇਸ ਗੱਲ ਦਾ ਖੁਲਾਸਾ ਬੱਪੀ ਜੀ ਨੇ ਆਪ ਅੰਗਰੇਜ਼ੀ ਅਖਬਾਰ ਟਾਈਮ ਆਫ ਇੰਡੀਆ ਨਾਲ ਗੱਲ ਬਾਤ ਕਰਦੇ ਹੋਏ ਕੀਤਾ ਸੀ।ਸਾਲ 2012 ‘ਚ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਬੱਪੀ ਲਹਿਰੀ ਨੇ ਦੱਸਿਆ ਸੀ ਕਿ ਲਤਾ ਮੰਗੇਸ਼ਕਰ ਉਨ੍ਹਾਂ ਨੂੰ ਤਦ ਤੋਂ ਮੰਨਦੀ ਹੈ ਜਦ ਉਹ ਕੇਵਲ 4 ਸਾਲ ਦੇ ਸੀ।

“ਮੇਰੇ ਕੋਲ ਉਨ੍ਹਾਂ ਦੀ ਗੋਦ ‘ਚ ਬੈਠੇ ਹੋਇਆ ਦੀ ਇਕ ਤਸਵੀਰ ਵੀ ਹੈ। ਉਨ੍ਹਾਂ ਨੇ ਮੇਰੇ ਪਿਤਾ ਜੀ ਲਈ ਕਈ ਬੰਗਾਲੀ ਗਾਣੇ ਵੀ ਗਾਏ, ਜੋ ਕੋਕਿਲਾ ਦੇ ਜਾਨੇ-ਮਾਨੇ ਸੰਗੀਤਕਾਰ ਸੀ। ਜੇ ਉਨ੍ਹਾਂ ਨੇ ਮੇਰੇ ਲਈ ਗਾਣਾ ਨਹੀਂ ਗਾਇਆ ਹੁੰਦਾ ਤਾਂ ਮੈਂ ਮੁਕਾਬਲੇ ‘ਚੋਂ ਬਾਹਰ ਹੋ ਜਾਂਦਾ।”ਇਸ ਤੋਂ ਇਲਾਵਾ ਬੱਪੀ ਲਹਿਰੀ ਨੇ ਲਤਾ ਮੰਗੇਸ਼ਕਰ ਬਾਰੇ ਹੋਰ ਵੀ ਢੇਰ ਸਾਰੀਆਂ ਗੱਲਾਂ ਕੀਤੀਆਂ ਸੀ। ਉਨ੍ਹਾਂ ਨੇ ਲਤਾ ਜੀ ਦੇ ਦੇਹਾਂਤ ਸਮੇਂ ਆਪਣੀ ਚਾਰ ਸਾਲ ਦੀ ਉਮਰ ਵਾਲੀ ਪੁਰਾਣੀ ਤਸਵੀਰ ਨੂੰ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕਰਕੇ ਉਨ੍ਹਾਂ ਨੇ ਸ਼ਰਧਾਂਜਲੀ ਭੇਟ ਕੀਤੀ ਸੀ। ਇਸ ਤਸਵੀਰ ‘ਚ ਉਹ ਲਤਾ ਜੀ ਦੀ ਗੋਦ ‘ਚ ਬੈਠੇ ਹੋਏ ਨਜ਼ਰ ਆ ਰਹੇ ਸਨ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਉਨ੍ਹਾਂ ਨੇ ਮਾਂ ਲਿਖਿਆ ਸੀ। ਉਸ ਸਮੇਂ ਇਹ ਤਸਵੀਰ ਜਮ ਕੇ ਵਾਇਰਲ ਹੋਈ ਸੀ।