July 2, 2022

Aone Punjabi

Nidar, Nipakh, Nawi Soch

ਇੱਕ ਅਪ੍ਰੈਲ ਤੋਂ ਕਿਸਾਨਾਂ ਨੂੰ ਮਿਲਣਗੇ ਡਿਜ਼ੀਟਲ J-ਫਾਰਮ।

1 min read
1 ਅਪ੍ਰੈਲ 2022 ਤੋਂ ਪੰਜਾਬ ਕਿਸਾਨਾਂ ਨੂੰ ਡਿਜੀਟਲ ਜੇ-ਫਾਰਮ ਮੁਹੱਈਆ ਕਰਵਾਏਗੀ ਭਗਵੰਤ ਮਾਨ  ਸਰਕਾਰ, From April 1, 2022, Bhagwant Mann Government will provide Digital J- Farm to Punjab farmers– News18 Punjab

ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਹਿਲੀ ਅਪਰੈਲ ਤੋਂ ਡਿਜੀਟਲ ਜੇ-ਫਾਰਮ ਉਪਲੱਬਧ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਫ਼ੈਸਲੇ ਨਾਲ 9 ਲੱਖ ਤੋਂ ਵਧ ਰਜਿਸਟਰਡ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਖੇਤੀ ਉਪਜਾਂ ਲਈ ਜੇ-ਫਾਰਮ ਆੜ੍ਹਤੀਆਂ ਤੇ ਖ਼ਰੀਦਦਾਰਾਂ ਵੱਲੋਂ ਸਿਸਟਮ ’ਤੇ ਵਿਕਰੀ ਦੀ ਪੁਸ਼ਟੀ ਉਪਰੰਤ ਡਿਜੀਟਲ ਤੌਰ ’ਤੇ ਨਾਲੋਂ-ਨਾਲ ਉਨ੍ਹਾਂ ਦੇ ਵਟਸਐਪ ਖਾਤੇ ’ਤੇ ਮੁਹੱਈਆ ਕੀਤੇ ਜਾਣਗੇ। ਹਾੜੀ ਅਤੇ ਸਾਉਣੀ ਦੇ ਮੰਡੀਕਰਨ ਸੀਜ਼ਨ 2021-22 ਦੌਰਾਨ ਜੇ-ਫਾਰਮ ਜਾਰੀ ਕਰਕੇ ਪੰਜਾਬ ਮੰਡੀ ਬੋਰਡ ਦੇਸ਼ ਭਰ ਵਿੱਚ ਮੋਹਰੀ ਹੈ। ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦੇ ਝੋਨੇ ਤੇ ਕਣਕ ਲਈ ਇਹ ਡਿਜੀਟਲ ਜੇ-ਫਾਰਮ ਹਰ ਵੇਲੇ ਉਪਲੱਬਧ ਹੋਣਗੇ।

Bhagwant Mann Government Big Decision Of Digital J Forms Will Be Provided  To Farmers From April 1 | ਭਗਵੰਤ ਮਾਨ ਸਰਕਾਰ ਦਾ ਵੱਡਾ ਫ਼ੈਸਲਾ , ਹੁਣ 1 ਅਪ੍ਰੈਲ ਤੋਂ  ਕਿਸਾਨਾਂ ਨੂੰ ਮੁਹੱਈਆ

Leave a Reply

Your email address will not be published. Required fields are marked *