July 6, 2022

Aone Punjabi

Nidar, Nipakh, Nawi Soch

ਉਘੇ ਗੀਤਕਾਰ ਦੇਵ ਥਰੀਕਿਆਂ ਵਾਲਾ ਦਾ ‘ਚ ਦੇਹਾਂਤ

1 min read

ਦੇਵ ਥਰੀਕਿਆਂ ਵਾਲੇ ਦਾ ਅਸਲ ਨਾਂਅ ਹਰਦੇਵ ਸਿੰਘ ਸੀ ਪਰ ਇੰਡਸਟਰੀ ‘ਚ ਉਹਨਾਂ ਨੂੰ ਦੇਵ ਥਰੀਕਿਆਂ ਦੇ ਨਾਂ ਵਜੋਂ ਜਾਣਿਆ ਜਾਂਦਾ ਸੀ। ਦੇਵ ਦਾ ਜਨਮ ਪਿੰਡ ਥਰੀਕੇ ‘ਚ ਸੰਨ 1932 ਵਿੱਚ ਹੋਇਆ ਸੀ । ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਸੀ। ਬਾਅਦ ‘ਚ ਉਹ ਆਪਣੀ ਉਚੇਰੀ ਪੜ੍ਹਾਈ ਕਰਨ ਦੇ ਲਈ ਲੁਧਿਆਣਾ ਆ ਗਏ ਸਨ।

ਦੇਵ ਥਰੀਕਿਆਂਂ ਵਾਲੇ ਅੱਜ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ । ਉਨ੍ਹਾਂ ਦਾ ਅੰਤਿਮ ਸਸਕਾਰ 25 ਜਨਵਰੀ ਨੂੰ ਦੁਪਹਿਰ 2 ਵਜੇ ਪਿੰਡ ਥਰੀਕੇ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ । ਸੈਂਕੜੇ ਗੀਤ ਤੇ ਪੰਜਾਬੀ ਸਾਹਿਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਦੇਵ ਥਰੀਕੇ ਦੀ ਕਲਮ ਹਮੇਸ਼ਾ ਪੰਜਾਬ ਦੇ ਸੱਭਿਆਚਾਰ ਦਾ ਸੁਮੇਲ ਬਣ ਕੇ ਰਹੀ । ਦੇਵ ਥਰੀਕੇ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ , ਜਿਨ੍ਹਾਂ ਦੀ ਹਮੇਸ਼ਾ ਘਾਟ ਰੜਕਦੀ ਰਹੇਗੀ ।

ਪਿੰਡ ਦੇ ਸਕੂਲ ‘ਚ ਪੜ੍ਹਦਿਆਂ ਉਨ੍ਹਾਂ ਬੱਚਿਆਂ ‘ਤੇ ਇੱਕ ਗੀਤ ਲਿਖਿਆ ਸੀ, ਜਿਸਦਾ ਨਾਂਅ ਸੀ ‘ਚੱਲ ਚੱਕ ਭੈਣੇ ਬਸਤਾ ਸਕੂਲ ਚੱਲੀਏ’, ਜੋ ਬਾਲ ਦਰਬਾਰ ਨਾਮ ਦੇ ਮੈਗਜ਼ੀਨ ਵਿਚ ਵੀ ਪ੍ਰਕਾਸ਼ਿਤ ਹੋਇਆ ਸੀ। ਇਸਤੋਂ ਬਾਅਦ ਉਨ੍ਹਾਂ ਲਿਖਣਾ ਜਾਰੀ ਰੱਖਿਆ। ਚੱਲ ਸੋ ਚੱਲ ਫਿਰ ਉਨ੍ਹਾਂ ਬਹੁਤ ਕਹਾਣੀਆਂ ਲਿਖੀਆਂ, ਕਿਤਾਬਾਂ ਵੀ ਲਿਖੀਆਂ, ਜੋ ਕਿ ਕਾਫ਼ੀ ਮਕਬੂਲ ਵੀ ਹੋਈਆ । ਦੇਵ ਨੂੰ 1960 ਵਿੱਚ ਇੱਕ ਅਧਿਆਪਕ ਦੀ ਨੌਕਰੀ ਵੀ ਮਿਲੀ।

ਗੀਤਕਾਰੀ ਦੀ ਸਫ਼ਰ ਦੀ ਤਾਂ ਉਨ੍ਹਾਂ ਦਾ ਲਿਖਿਆ ਪਹਿਲਾ ਗੀਤ 1961 ਵਿੱਚ ਰਿਕਾਰਡ ਹੋਇਆ ਸੀ। ਦੇਵ ਦੇ ਗੀਤਾਂ ਨੂੰ ਕਰਮਜੀਤ ਧੂਰੀ, ਕਰਨੈਲ ਗਿੱਲ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ,ਸਵਰਨ ਲਤਾ, ਪੰਮੀ ਬਾਈ, ਜਗਮੋਹਨ ਕੌਰ, ਨਰਿੰਦਰ ਬੀਬਾ ਸੰਮੇਤ ਬਹੁਤ ਸਾਰੇ ਆਧੁਨਿਕ ਪੰਜਾਬੀ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ।

ਨਹੀਂ ਰਹੇ ‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ’ ਦੇ ਗੀਤਕਾਰ ਬਾਬਾ ਬੋਹੜ ਦੇਵ ਥਰੀਕੇਵਾਲਾ

Leave a Reply

Your email address will not be published. Required fields are marked *