ਐੱਸ ਕੇ.ਐੱਮ ਦੀ ਮੀਟਿੰਗ ਚ ਕਿਸਾਨਾਂ ਨੇ ਦਿਖਾਇਆ ਆਪਣਾ ਗੁੱਸਾ
1 min read
ਐੱਸ ਕੇ.ਐੱਮ ਦੀ ਮੀਟਿੰਗ ਚ ਕਿਸਾਨਾਂ ਨੇ ਦਿਖਾਇਆ ਆਪਣਾ ਗੁੱਸਾ ਇਸਦੇ ਨਾਲ ਹੀਕਿਹਾ ਜਾ ਰਿਹਾ ਹੈ ਕਿ ਚੋਣ ਲੜਣ ਵਾਲੇ ਕਿਸਾਨਾਂ ਤੇ ਉਗਰਾਹਾ ਦਾ ਗੁੱਸਾ ਫੁੱਟਿਆ ਹੈ।ਉਗਰਾਹਾ ਇਹ ਵੀ ਕਿਹਾ ਕਿ ਜੇ ਸੰਯੁਕਤ ਸਮਾਜ ਮੋਰਚਾ ਇਸਦਾ ਹਿੱਸਾ ਬਣਿਆ ਤਾ ਕੋਈ ਮੀਟਿੰਗ ਨਹੀ ਹੋਏਗੀ।ਜੋਗਿੰਦਰ ਸਿੰਘ ਉਗਰਾਹਾ ਜਿਹਨਾ ਨੂੰ ਇਹ ਕਿਹਾ ਜਾਦਾ ਹੈ ਕਿ ਮਾਲਵਾ ਖੇਤਰ ਦੇ ਵਿੱਚ ਪੈਰਲਾ ਗੌਰਮਿਟ ਚਲਾਉਦੇ ਹਨ।
ਜੱਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜੇਕਰ ਬਲਵੀਰ ਸਿੰਘ ਰਾਜੇਵਾਲ ਜਾਂ ਗੁਰਨਾਮ ਸਿੰਘ ਚਡੂਨੀ ਸ਼ਾਮਲ ਹੋਏ ਤਾਂ ਮੀਟਿੰਗ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇ SSM ਹਿੱਸਾ ਬਣਿਆ ਤਾਂ ਅਸੀਂ ਮੀਟਿੰਗ ਦਾ ਬਾਈਕਾਟ ਕਰਾਂਗੇ। ਉਗਰਾਹਾਂ ਨੇ ਕਿਹਾ ਕਿ ਸਾਡਾ SSM ਨਾਲ ਕੋਈ ਨਾਤਾ ਨਹੀਂ ਹੈ।
