ਓ ਸਕਿਉਰਿਟੀ ਪਾਸੇ ਹੋ ਜਾਓ ਮੈਨੂੰ ਕੋਈ ਨਹੀਂ ਮਾਰਦਾ:ਚਰਨਜੀਤ ਸਿੰਘ ਚੰਨੀ
1 min read
ਅੱਜ ਹਲਕੇ ਦੀ ਫੇਰੀ ਦੌਰਾਨ ਪਹਿਲੇ ਪਿੰਡ ਅਤਰ ਸਿੰਘ ਬਟਾਲਾ ਵਿਖੇ ਆਪਣੀ ਗੱਡੀ ਚੋਂ ਉਤਰਦਿਆਂ ਹੀ ਪੁਲਿਸ ਸੁਰੱਖਿਆ ਨੂੰ ਪਾਸੇ ਹੋਣ ਦੇ ਆਦੇਸ਼ ਜਾਰੀ ਕਰਦਿਆਂ ਕਹੇ। ਪਿੰਡ ਦੇ ਬਜ਼ੁਰਗਾਂ ਮਹਿਲਾਵਾਂ ਨੂੰ ਮੱਥਾ ਟੇਕ ਮੰਚ ਤੋਂ ਸੰਬੋਧਨ ਹੁੰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤੁਹਾਡੇ ਪਿੰਡ ਕਦੇ ਕੋਈ ਪਹਿਲਾਂ ਮੁੱਖਮੰਤਰੀ ਆਇਆ ਜੇ ਨਹੀਂ ਆਇਆ ਤਾਂ ਮੈਨੂੰ ਹੱਥ ਲਾ ਕੇ ਵੇਖ ਲਓ ਮੈਂ ਮੁੱਖ ਮੰਤਰੀ ਹਾਂ, ਹਲਕਾ ਭਦੌੜ ਵਾਲਿਓ ਹੁਣ ਮੁੱਖ ਮੰਤਰੀ ਦੀ ਕੁਰਸੀ ਤੁਹਾਡੇ ਕੋਲ ਚੱਲ ਕੇ ਆਈ ਹੈ ਤੇ ਜਿੱਤਣ ਤੋਂ ਬਾਅਦ ਵੀ ਮੈਂ ਹਲਕੇ ਵਿਚ ਹੀ ਪੱਕੇ ਤੌਰ ‘ਤੇ ਰਹਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਚ ਮੁੜ ਕਾਂਗਰਸ ਦੀ ਸਰਕਾਰ ਬਣਨ ਤੇ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਦਿਆਂ ਹੀ ਜਿੱਥੇ ਸਿੱਖਿਆ ਦਾ ਮਿਆਰ ਉੱਚਾ ਚੁੱਕਣਗੇ ਉਥੇ ਹੀ ਹਰ ਵਰਗ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ।
ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਲੱਡੂਆਂ ਨਾਲ ਵੀ ਤੋਲਿਆ ਇਸ ਮੌਕੇ ਉਨ੍ਹਾਂ ਨਾਲ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਸਾਬਕਾ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਬੀਬੀ ਸੁਰਿੰਦਰ ਕੌਰ ਵਾਲੀਆ, ਸੁਸ਼ੀਲ ਮਹਿਲ ਕਲਾਂ ਆਦਿ ਸਣੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
