Skip to content
ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸਭਰਾਂ ਵੇਖੇ ਮੰਜੇ ਤੇ ਰਿੜਕ ਰਹੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਰਾਜ ਕੌਰ ਕਾਫ਼ੀ ਲੰਮੇ ਸਮੇਂ ਤੋਂ ਬੱਚੇਦਾਨੀ ਦੇ ਵਿਚ ਰਸੌਲੀਆਂ ਤੋਂ ਪੀੜਿਤ ਹੈ ਅਤੇ ਜਿਸ ਦਾ ਉਸਨੇ ਕਾਫ਼ੀ ਇਲਾਜ ਕਰਵਾਇਆ ਹੈ ਉਸ ਨੇ ਕਿਹਾ ਕਿ ਇਲਾਜ ਮਹਿੰਗਾ ਹੋਣ ਕਰਕੇ ਹੁਣ ਉਸ ਦੀ ਸਮਰੱਥਾ ਖ਼ਤਮ ਹੋ ਚੁੱਕੀ ਹੈ ਕਿ ਉਹ ਆਪਣੀ ਪਤਨੀ ਦਾ ਇਲਾਜ ਕਰਵਾ ਸਕੇ ਕਿਉਂਕਿ ਉਸ ਦੇ ਘਰ ਦੇ ਨਾਲ ਨਾਲ ਉਸ ਦਾ ਸਾਰਾ ਸਾਮਾਨ ਵੀ ਵਿਕ ਗਿਆ ਹੈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਦੱਪਾ ਕਰਨ ਵਾਲਾ ਇਨਸਾਨ ਸੀ ਅਤੇ ਇੱਕ ਦਿਨ ਉਹ ਆਪਣਾ ਦਿਹਾੜੀ ਦੱਪਾ ਕਰਕੇ ਘਰ ਨੂੰ ਵਾਪਸ ਆ ਰਿਹਾ ਸੀ ਕਿ ਅਚਾਨਕ ਉਹ ਡਿੱਗ ਗਿਆ ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਤੇ ਗੰਭੀਰ ਸੱਟ ਲੱਗ ਗਈ ਜਿਸ ਕਾਰਨ ਉਹ ਮੰਜੇ ਤੋਂ ਉੱਠ ਹੀ ਨਹੀਂ ਪਾ ਰਿਹਾ ਉਸ ਨੇ ਕਿਹਾ ਕਿ ਉਸ ਦੀਆਂ ਦੋ ਧੀਆਂ ਤੇ ਇੱਕ ਲੜਕਾ ਹੈ ਜੋ ਬਿਲਕੁਲ ਛੋਟੀਆਂ ਹਨ ਜਿਨ੍ਹਾਂ ਦਾ ਪਾਲਣ ਪੋਸ਼ਣ ਕਰਨ ਲਈ ਉਸ ਨੂੰ ਰਾਤ ਦਿਨ ਉਨ੍ਹਾਂ ਦੀ ਚਿੰਤਾ ਸਤਾਈ ਜਾ ਰਹੀ ਹੈ ਪੀਡ਼ਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਵੀ ਕਾਫ਼ੀ ਜ਼ਿਆਦਾ ਬਿਮਾਰ ਰਹਿੰਦੀ ਹੈ ਅਤੇ ਮੰਜੇ ਤੇ ਹੀ ਰਹਿੰਦੀ ਹੈ ਜਿਸ ਦਾ ਇਲਾਜ ਕਰਵਾਉਣ ਲਈ ਉਸ ਕੋਲ ਦੋ ਰੁਪਏ ਤਕ ਨਹੀਂ ਹੈ ਅਤੇ ਦਵਾਈ ਖੁਣੋਂ ਹੀ ਮੰਜੇ ਤੇ ਇਹ ਰਿੜਕ ਰਹੀ ਹੈ ਪੀਡ਼ਤ ਪਰਿਵਾਰ ਨੇ ਸਮਾਜ ਸੇਵੀ ਅਤੇ ਐੱਨਆਰਆਈ ਵੀਰਾਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਲਾਜ ਹੀ ਕਰਵਾ ਦਿਓ ਤਾਂ ਜੋ ਉਹ ਆਪਣੀਆਂ ਛੋਟੀਆਂ ਧੀਆਂ ਦਾ ਪਾਲਣ ਪੋਸ਼ਣ ਕਰ ਸਕੇ ਇੱਥੇ ਇਹ ਦੱਸਣਯੋਗ ਹੈ ਕਿ ਇਸ ਪੀਡ਼ਤ ਪਰਿਵਾਰ ਦੀ ਹਾਲਤ ਇੰਨੀ ਕੁ ਜ਼ਿਆਦਾ ਮੰਨਦੀ ਹੈ ਕਿ ਘਰ ਵਿਚ ਨਾ ਤਾਂ ਰੋਟੀ ਖਾਣ ਨੂੰ ਕੋਈ ਦਾਣਾ ਹੈ ਜੇ ਕੁਝ ਖਾਣ ਨੂੰ ਹੈ ਤਾਂ ਉਹ ਵੀ ਲਾਗੇ ਦੇ ਆਂਢ ਗੁਆਂਢ ਦੇ ਕੁਝ ਲੋਕਾਂ ਨੇ ਆਪਣੇ ਘਰਾਂ ਵਿੱਚੋਂ ਲਿਆ ਕੇ ਰੱਬ ਤਰਸੀਂ ਦਿੱਤਾ ਹੋਇਆ ਹੈ ਸੋ ਅਸੀਂ ਆਪਣੇ ਚੈਨਲ ਜ਼ਰੀਏ ਆਪ ਤੋਂ ਮੰਗ ਕਰਦੇ ਹਾਂ ਕਿ ਆਪ ਇਸ ਪੀਡ਼ਤ ਪਰਿਵਾਰ ਦੀ ਜ਼ਰੂਰ ਮਦਦ ਕਰਨ ਤਾਂ ਜੋ ਇਹ ਦੋਵੇਂ ਮੀਆਂ ਬੀਵੀ ਮੰਜੇ ਤੋਂ ਉੱਠ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਸਕਣ ਜੇ ਕਿਸੇ ਵਿਅਕਤੀ ਨੇ ਇਸ ਪੀਡ਼ਤ ਪਰਿਵਾਰ ਨਾਲ ਕਨੈਕਟ ਕਰਨਾ ਹੋਵੇ ਤਾਂ ਇਸ ਦਾ ਮੋਬਾਇਲ ਨੰਬਰ ਅਤੇ ਬੈਂਕ ਅਕਾਉਂਟ ਥੱਲੇ ਦਿੱਤਾ ਹੋਵੇ
Related