January 30, 2023

Aone Punjabi

Nidar, Nipakh, Nawi Soch

ਕਪਿਲ ਸ਼ਰਮਾ ਦਾ ਬੇਟਾ ਤ੍ਰਿਸ਼ਾਨ ਸ਼ਰਮਾ ਆਪਣਾ ਪਹਿਲਾ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ

1 min read
Kapil Sharma Cuddling His Daughter, Anayra Sharma In His Arms Proves She Is  Her Daddy's Little Angel

ਸ਼ਾਨ ਦਾ ਜਨਮ 1 ਫਰਵਰੀ 2021 ਨੂੰ ਹੋਇਆ ਸੀ ਅਤੇ ਅੱਜ ਉਹ 1 ਸਾਲ ਦਾ ਹੋ ਗਿਆ ਹੈ। ਕਪਿਲ ਸ਼ਰਮਾ ਆਪਣੇ ਬੱਚਿਆਂ ਦੇ ਬਹੁਤ ਕਰੀਬ ਹਨ। ਆਪਣੇ ਪਿਆਰੇ ਬੇਟੇ ਤ੍ਰਿਸ਼ਾਨ ਦੇ ਪਹਿਲੇ ਜਨਮਦਿਨ ‘ਤੇ ਕਪਿਲ ਸ਼ਰਮਾ ਨੇ ਉਨ੍ਹਾਂ ਦੀ ਇਕ ਬਹੁਤ ਹੀ ਪਿਆਰੀ ਤਸਵੀਰ ਪੋਸਟ ਕੀਤੀ ਹੈ। ਤਸਵੀਰ ਪੋਸਟ ਕਰਨ ਦੇ ਨਾਲ

ਹੀ ਕਪਿਲ ਨੇ ਇੱਕ ਕਿਊਟ ਮੈਸੇਜ ਵੀ ਲਿਖਿਆ। ਕਪਿਲ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸਿਤਾਰੇ ਤ੍ਰਿਸ਼ਾਨ ‘ਤੇ ਜ਼ਬਰਦਸਤ ਪਿਆਰ ਦੀ ਵਰਖਾ ਕਰ ਰਹੇ ਹਨ।

Inside Kapil Sharma's daughter Anayra and son Trishaan's first Raksha  Bandhan celebrations - Hindustan Times

ਸਿਤਾਰਿਆਂ ਨੇ ਕਪਿਲ ਸ਼ਰਮਾ ਦੇ ਬੇਟੇ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵੀ ਸ਼ੁਭਕਾਮਨਾਵਾਂ ਦਿੱਤੀਆਂ। ਕਾਮੇਡੀਅਨ ਭਾਰਤੀ ਸ਼ਰਮਾ ਨੇ ਤ੍ਰਿਸ਼ਾਨ ਨੂੰ ਜਨਮਦਿਨ ‘ਤੇ ਵਧਾਈ ਦਿੰਦੇ ਹੋਏ ਲਿਖਿਆ, ‘ਹੈਪੀ ਵਾਲਾ ਬਰਥਡੇ ਤ੍ਰਿਸ਼ੂ’। ਸੋਫੀ ਚੌਧਰੀ ਨੇ ਵਧਾਈ ਦਿੰਦੇ ਹੋਏ ਲਿਖਿਆ, ‘ਕਿਊਟ, ਜਨਮਦਿਨ ਮੁਬਾਰਕ ਤ੍ਰਿਸ਼ਾਨ। ਹਰਭਜਨ ਸਿੰਘ ਨੇ ਤ੍ਰਿਸ਼ਾਨ ਨੂੰ ਉਸਦੇ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਇੱਕ ਪਿਆਰ ਭਰਿਆ ਸੁਨੇਹਾ ਵੀ ਲਿਖਿਆ, ‘ਹੈਪੀ ਬਰਥਡੇ ਪੁੱਤ’। ਇਸ ਦੇ ਨਾਲ ਹੀ ਸਿਧਾਂਤ ਚਤੁਰਵੇਦੀ, ਹੁਮਾ ਕੁਰੈਸ਼ੀ, ਬਿਪਾਸ਼ਾ ਬਾਸੂ, ਟਾਈਗਰ ਸ਼ਰਾਫ ਸਮੇਤ ਕਈ ਸਿਤਾਰਿਆਂ ਨੇ ਤ੍ਰਿਸ਼ਾਨ ਨੂੰ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।

Kapil Sharma's Son, Trishaan Looks Exactly Like Him, Visits The Sets Of  'TKSS' With Sister, Anayra

Leave a Reply

Your email address will not be published. Required fields are marked *