ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਗੋਲੀਆ ਮਾਰ ਕੇ ਹੋਇਆ ਕਤਲ
1 min read
ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਗੋਲੀਆ ਮਾਰ ਕੇ ਹੋਇਆ ਕਤਲ ਇਹ ਹਾਦਸਾ ਖੇਡ ਦੇ ਮੈਦਾਨ ਵਿੱਚ ਹੀ ਵਾਪਰਿਆ ਹੈ।ਇਹ ਵੱਡੀ ਖਬਰ ਸ਼ਾਹਕੋਟ ਤੋ ਸਾਮਣੇ ਆਈ ਹੈ ਕਿ ਦਿਨ ਦਿਹਾੜੇ ਹੀ ਇੱਕ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਜੋ ਕਿ 10 ਰਾਊਡ ਤੋ ਵੱਧ ਫਾਇਰ ਕੀਤੇ ਗਏ ਹਨ।ਸ਼ਾਹਕੋਟ ਦੇ ਕੋਲ ਇੱਕ ਪਿੰਡ ਮੱਲੀਆ ਖੁਰਦ ਚ ਇਹ ਘਟਨਾ ਵਾਪਰੀ ਹੈ।ਇੱਥੇ ਇੱਕ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ।ਜਿਸ ਵਿੱਚ ਸੰਦੀਪ ਨੰਗਲ ਅੰਬੀਆ ਕਬੱਡੀ ਖੇਡ ਰਿਹਾ ਸੀ।ਕਾਰ ਦੇ ਵਿੱਚ ਸਵਾਰ ਹੋ ਕੇ 4 ਹਮਲਾਵਰ ਕਬੱਡੀ ਵਾਲੀ ਜਗ੍ਹਾ ਪਹੁੰਚੇ ਸਨ।ਜਿਹਨਾ ਵੱਲੋ ਇਹ ਪੂਰੀਮ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।ਪੁਲਿਸ ਇਸ ਮਾਮਲੇ ਦੀ ਪੂਰੀ ਤਰ੍ਹਾ ਛਾਣਬੀਨ ਕਰ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਘਟਨਾ ਵਾਲੀ ਜਗ੍ਹਾਂ ਤੋ 7ਤੇ 8 ਦੇ ਕਰੀਬ ਗੋਲੀਆ ਬਰਾਮਦ ਹੋਇਆ ਹਨ ਮਤਲਬ 7;8 ਗੌਲੀਆ ਚਲਾਈਆ ਗਿਆ ਹਨ।ਜੋ ਵੀਡਿਓ ਸਾਹਮਣੇ ਆ ਰਹੀ ਉਸ ਵਿੱਚ 12ਤੋ 13 ਗੋਲੀਆ ਚੱਲਣ ਦੀ ਅਵਾਜ਼ ਸੁਣਾਈ ਦੇ ਰਹੀ ਹੈ।10 ਗੋਲੀਆ ਦੇ ਵੱਜਣ ਦੇ ਕਾਰਨ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਮੌਕੇ ਤੇ ਹੀ ਮੌਤ ਹੋ ਜਾਦੀ ਹੈ।
ਡਾਂ ਦਾ ਕਹਿਣਾ ਹੈ ਕਿ ਇਹ 6:50 ਦੇ ਕਰੀਬ ਹਸਪਤਾਲ ਦੇ ਵਿੱਚ ਆਏ ਹਨ।ਤੇ ਉਸ ਸਮੇ ਮਰੀਜ਼ ਹੈ ਨਹੀ ਸੀ।ਉਹਨਾ ਦੇ ਵਿੱਚ ਕੋਈ ਸਾਹ ਸੱਤ ਨਹੀ ਸੀ।ਹਜੇ ਤੱਕ ਉਹਨਾ ਦਾ ਪੋਸਟਮਾਟਮ ਚੱਲ ਰਿਹਾ ਹੈ ਕਰੀਬ 10 ਦੇ ਗੋਲੀਆ ਲੱਗੀਆ ਹਨ।
ਪੁਲਿਸ ਦਾ ਕਹਿਣਾ ਹੈ ਕਿ ਗੋਲੀਆ ਬਹੁਤ ਨਜ਼ਦੀਕ ਜਾ ਕੇ ਚਲਾਈਆ ਗਿਆ ਹਨ। ਜੇ ਦੂਰ ਤੋ ਚਲਾਉਦੇ ਤਾ ਹੋਰਾ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ।ਪਤਾ ਨੀ ਇਹ ਕਿਸੇ ਦੀ ਸਾਜ਼ਿਸ਼ ਹੈ ਜਾ ਕਿ ਘਟਨਾ ਵਾਪਰੀ ਹੈ। ਪੁਲਿਸ ਆਪਣੀ ਜਾਂਚ ਵਿੱਚ ਜੁਟੀ ਪਈ ਹੈ।
