ਕਰਜ਼ ਤੇ ਨਰਮੇ ਦੀ ਫ਼ਸਲ ਤਬਾਹ ਹੋਣ ਕਾਰਨ ਨੌਜਵਾਨ ਕਿਸਾਨ ਨੇ ਤਣਾਅ ’ਚ ਆ ਕੇ ਲਿਆ ਫਾਹਾ
1 min read
ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀ ਦੇ ਇਕ ਕਰਜ਼ਾਈ ਨੌਜਵਾਨ ਨੇ ਫ਼ਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਪੰਜਾਬ ਕਿਸਾਨ ਯੂਨੀਅਨ ਪ੍ਰਧਾਨ ਬੁਰਜ ਹਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਕਿਸਾਨ ਰੁਲਦੂ ਸਿੰਘ ਗੋਰਾ (26) ਸਾਲਾਂ ਦਾ ਸੀ ਤੇ ਉਸ ਨੇ ਅੱਜ ਫਾਹਾ ਲਗਾ ਲਿਆ ਹੈ। ਢਾਈ ਕੁ ਕਿੱਲੇ ਉਸ ਕੋਲ ਜ਼ਮੀਨ ਸੀ। ਜਿੱਥੇ ਉਸ ਦੇ ਸਿਰ ਆੜ੍ਹਤੀਆਂ ਅਤੇ ਸੁਸਾਇਟੀ ਦਾ ਕਰਜ਼ਾ ਸੀ ਉਥੇ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਤਬਾਹ ਹੋ ਗਈ ਸੀ। 5 ਜਾਂ 6 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ ਜਿਸ ਕਾਰਨ ਪਿਛਲੇ ਦਿਨਾਂ ਤੋਂ ਪਰੇਸ਼ਾਨ ਚੱਲ ਰਿਹਾ ਸੀ ਤੇ ਹੁਣ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਉਸ ਦਾ ਕਰਜ਼ਾ ਮਾਫ਼ ਕਰੇ ਤੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਮ੍ਰਿਤਕ ਦੇ ਇਕ ਬੱਚਾ ਸੀ ਜੋ ਛੋਟਾ ਸੀ।
