January 30, 2023

Aone Punjabi

Nidar, Nipakh, Nawi Soch

ਕਾਂਗਰਸ ਕਰੇਗੀ ਅੱਜ ਮੰਥਨ ਮੀਟਿੰਗ ਚੰਨੀ ਤੇ ਸਿੱਧੂ ਨਹੀ ਹੋਣਗੇ ਸ਼ਾਮਿਲ

1 min read

ਵਿਧਾਨ ਸਭਾ ਚੋਣਾ ਦੇ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਜਿਸ ਵਿੱਚ ਸਾਬਕਾ ਸੀ.ਐੱਮ. ਚੰਨੀ ਦੀ ਦੋਹਾ ਸੀਟਾ ਚਮਕੌਰ ਸਾਹਿਬ ਤੇ ਭਦੌੜ ਤੋ ਹਾਰ ਦਾ ਮੂੰਹ ਦੇਖਣਾ ਪਿਆ।ਇਸਦੇ ਨਾਲ ਹੀ ਜੇ ਆਪਾ ਗੱਲ ਕਰਿਏ ਨਵਜੋਤ ਸਿੰਘ ਸਿੱਦੂ ਦੀ ਤਾ ਉਹ ਅੰਮ੍ਰਿਤਸਰ ਪੂਰਬੀ ਤੋ ਚੋਣ ਲੜ ਰਹੇ ਸਨ ਜਿਸ ਵਿੱਚ ਉਹਨਾ ਨੂੰ ਵੀ ਕਰਾਰੀ ਹਾਰ ਮਿਲੀ ਹੈ।ਇਸਦੇ ਨਾਲ ਹੀ ਕਾਂਗਰਸੀ ਲੀਡਰ ਕਦੇ ਇਸ ਹਾਰ ਦਾ ਕਾਰਨ ਨਵਜੋਤ ਸਿੱਧੂ ਨੂੰ ਦੱਸਦੇ ਤੇ ਕਦੇ ਚੰਨੀ ਨੂੰ ਜਿਸ ਨੂੰ ਲੈ ਕੇ ਹਰੀਸ਼ ਚੌਧਰੀ ਨੇ ਇਹ ਬੈਠਕ ਬੁਲਾਈ ਹੈ।ਜਿਸ ਵਿੱਚ ਮਾਲਵੇ ਦੇ 69 ਉਮੀਦਵਾਰ ਸ਼ਾਮਿਲ ਹੋਣਗੇ।ਹਰੀਸ਼ ਚੌਦਰੀ ਨੇ ਕਿਹਾ ਕਿ ਇਹ ਬੈਠਕ ਹੋਏਗੀ ਤੇ ਹਾਰ ਦੇ ਕੀ ਕਾਰਨ ਰਹੇ ਇਸ ਮੁੱਦੁ ਤੇ ਗੱਲਬਾਤ ਹੋਏਗੀ।11 ਵਜੇ ਪਹਿਲੇ ਦੌਰ ਦੀ ਮੀਟਿੰਗ ਕੀਤੀ ਜਾਏਗੀ ਜਿਸ ਵਿੱਚ ਫਤਿਹਗੜ੍ਹ, ਮੁਹਾਲੀ,ਰੋਪੜ, ਪਟਿਆਲਾ, ਲੁਧਿਆਣਾ ਤੇ ਮੋਗਾ ਦੇ ਉਮੀਦਵਾਰ ਸ਼ਾਮਿਲ ਹੋਣਗੇ।ਉੱਥੇ ਹੀ ਸ਼ਾਮ 4 ਵਜੇ ਦੇ ਕਰੀਬ ਦੂਸਰੇ ਗੇੜ ਦੀ ਮੀਟਿੰਗ ਹੋਏਗੀ ਜਿਸ ਵਿੱਚ ਫਾਜ਼ਿਲਕਾ, ਬਠਿੰਡਾ,ਮੁਕਤਸਰ,ਫਿਰੋਜ਼ਪੁਰ,ਫਰੀਦਕੋਟ,ਬਰਨਾਲਾ, ਮਲੇਰਕੋਟਲਾ,ਮਾਨਸਾ ,ਸੰਗਰੂਰ,ਜਿਿਲ੍ਹਆ ਦੇ ਉਮੀਦਵਾਰਾ ਨਾਲ ਮੀਟਿੰਗ ਰੱਖੀ ਗਈ ਹੈ।ਇਹ ਮੀਟਿੰਗ ਮਾਲਵਾ ਦੇ ਉਮੀਵਾਰਾ ਲਈ 11 ਵਜੇ ਰੱਖੀ ਗਈ ਹੈ।ਉਹਨਾ ਇਹ ਵੀ ਕਿਹਾ ਕਿ ਮਾਝਾਂ ਤੇ ਦੁਆਬਾ ਉਮੀਦਵਾਰਾ ਨਾਲ ਕੱਲ੍ਹ ਮੀਟਿੰਗ ਹੋਏਗੀ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਸਿੱਧੂ ਤੇ ਚੰਨੀ ਨਹੀ ਸ਼ਾਮਿਲ ਹੋਣਗੇ।ਕੁਝ ਉਮੀਦਵਾਰਾ ਨੇ ਇਹ ਕਿਹਾ ਹੈ ਕਿ ਅਸੀ ਚੰਨੀ ਤੇ ਸਿੱਧੂ ਤੋ ਬਿਨਾ ਆਪਣਾ ਫੀਡਬੈਕ ਦੇਣਾ ਚਾਹੁੰਦੇ ਹਾ।

Leave a Reply

Your email address will not be published. Required fields are marked *