July 26, 2021

Aone Punjabi

Nidar, Nipakh, Nawi Soch

ਕਾਂਗਰਸ ‘ਚ ਘੁਟਣ ਮਹਿਸੂਸ ਕਰਦਿਆਂ ਲਿਆ ਅਕਾਲੀ ਦਲ ‘ਚ ਸ਼ਾਮਿਲ ਹੋਣ ਦਾ ਫ਼ੈਸਲਾ

1 min read

ਫਾਜ਼ਿਲਕਾ ਤੋਂ ਕਾਂਗਰਸ ਦੇ ਵਿਧਾਇਕ ਰਹੇ ਡਾ. ਮਹਿੰਦਰ ਰਿਣਵਾ ਨੇ ਹੁਣ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ ਹੈ । ਰਿਣਵਾ 2002 ‘ਚ ਕਾਂਗਰਸ ਦੀ ਟਿਕਟ ‘ਤੇ ਵਿਧਾਇਕ ਬਣੇ ਸਨ। ਜਦਕਿ 1992 ‘ਚ ਉਹ ਆਜ਼ਾਦ ਜਿੱਤੇ ਸਨ। ਰਿਣਵਾ ਵੀਰਵਾਰ ਨੂੰ ਅਕਾਲੀ ਦਲ ਸ਼ਾਮਲ ਹੋਗਏ ਹਨ। ਸਰਕਾਰ ਦੀ ਕਾਰਗੁਜ਼ਾਰੀ ਮੰਦਭਾਗੀ ਰਹੀ ਇਸ ਕਰਕੇ ਕਾਂਗਰਸ ਤੋਂ ਕਿਨਾਰਾ ਕੀਤਾ| ਪੁਰਾਣੇ ਸਾਥੀਆਂ ਦੀ ਵੀ ਇਹੋ ਰਾਇ ਸੀ|

ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੀਤੀ ਗਈ ਕਾਨਫਰੰਸ ਦੌਰਾਨ ਮਹਿੰਦਰ ਸਿੰਘ ਰਿਣਵਾ ਦੀ ਅਕਾਲੀ ਦਲ ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ , ਇਸ ਦੌਰਾਨ ਮਹਿੰਦਰ ਸਿੰਘ ਰਿਣਵਾ ਨੂੰ ਪਾਰਟੀ ਜਨਰਲ ਸਕੱਤਰ ਦਾ ਅਹੁਦਾ ਥਾਪਿਆ ਗਿਆ ਹੈ।

ਅਕਾਲੀ ਦਲ ਜਾਣ ਦੇ ਫ਼ੈਸਲੇ ਤੋਂ ਮਗਰੋਂ ਰਿਣਵਾ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ‘ਤੇ ਤਿੱਖੇ ਹਮਲੇ ਕੀਤੇ ਹਨ।
ਦੱਸਣਯੋਗ ਹੈ ਕਿ ਮਹਿੰਦਰ ਸਿੰਘ ਦੋ ਵਾਰ ਫਾਜਿਲਕਾ ਤੋ ਰਹਿ ਚੁੱਕੇ ਨੇ ਵਿਧਾਇਕ। ਕਈ ਬਲਾਕ ਸੰਮਤੀ ਜਿਲਾ ਪਰਿਸ਼ਦ ਮੈਬਰ ਅਤੇ ਕਈ ਸਰਪੰਚ ਵੀ ਹੋਏ ਸ਼ਾਮਲ ਇਸ ਦੌਰਾਨ ਆਉਣ ਵਾਲੇ ਦਿਨ ਅੰਦਰ ਹੋਰ ਜਿੰਮੇਵਾਰੀ ਦੇਣ ਲਈ ਕਿਹਾ|

Leave a Reply

Your email address will not be published. Required fields are marked *