ਕਾਂਗਰਸ ਹਾਰ ਦੇ ਡਰ ਤੋਂ ਬੌਖਲਾ ਰਹੀ ਹੈ, ਇਸ ਲਈ ਸੀ.ਐੱਮ. ਫੇਸ ਦਾ ਐਲਾਨ ਨਹੀ ਕਰ ਰਹੇ – ਭਗਵੰਤ ਮਾਨ
1 min read
ਕਾਂਗਰਸ ਹਾਰ ਦੇ ਡਰ ਤੋਂ ਬੌਖਲਾ ਗਈ ਹੈ। ਉਨ੍ਹਾਂ ਨੂੰ ਕੁੱਝ ਵੀ ਸੁੱਝ ਨਹੀਂ ਰਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਬਣਾਇਆ ਜਾਵੇ। ਕਾਂਗਰਸ ਹਾਈਕਮਾਂਡ ਅਜੇ ਵੀ ਇਸ ਸ਼ੰਕੇ ਵਿੱਚ ਹੈ ਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਕਰੇ ਜਾਂ ਦੂਜੇ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਦੋ-ਤਿੰਨ ਨੇਤਾਵਾਂ ਦੇ ਨਾਂ ’ਤੇ ਚੋਣ ਲੜੇ।
ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਈ ਕਾਂਗਰਸ ਦੇ ਸਰਵੇ ‘ਤੇ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਚੁਣਨ ਲਈ ਆਮ ਆਦਮੀ ਪਾਰਟੀ ਵੱਲੋਂ ਜਨਤਾ ਤੋਂ ਲਈ ਗਈ ਰਾਇ ‘ਤੇ ਕਾਂਗਰਸੀ ਆਗੂ ਸਵਾਲ ਚੁੱਕਦੇ ਸਨ ਅਤੇ ਇਸ ਨੂੰ ਫਰਜ਼ੀ ਦੱਸਦੇ ਸਨ। ਹੁਣ ਆਮ ਆਦਮੀ ਪਾਰਟੀ ਦੀ ਨਕਲ ਕਰਕੇ ਕਾਂਗਰਸ ਖੁਦ ਸਰਵੇ ਕਰਵਾ ਰਹੀ ਹੈ। ਕਾਂਗਰਸ ਹਰ ਮਾਮਲੇ ਵਿੱਚ ਪਹਿਲਾਂ ਸਾਡੇ ‘ਤੇ ਸਵਾਲ ਕਰਦੀ ਹੈ, ਫਿਰ ਸਾਡੀ ਨਕਲ ਕਰਦੀ ਹੈ। ਮਾਨ ਨੇ ਕਿਹਾ ਕਿ ਹੁਣ ਲੋਕਾਂ ਨੇ ਕਾਂਗਰਸ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ। ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਲਈ ਪੂਰੀ ਤਰ੍ਹਾਂ ਦ੍ਰਿੜ ਹਨ
