ਕਾਨੂੰਨ ਰੱਦ ਦਾ ਫ਼ੈਸਲਾ ਚੰਗਾਂ ਪਰ ਕਿਸਾਨਾਂ ਦੀ ਸ਼ਹਾਦਤ ਭੁਲਾਇਆਂ ਵੀ ਨਹੀਂ ਭੁਲਣੀ
1 min read
ਸ਼੍ਰੋਮਣੀ ਅਕਾਲੀ ਦਲ ਹਲਕਾ ਮਜੀਠਾ ਦੇ ਸੀਨਿਅਰ ਆਗੂ ਅਤੇ ਸਰਪੰਚ ਮਨਪ੍ਰੀਤ ਸਿੰਘ ਉੱਪਲ ਨੇ ਕਿਹਾ ਕੇ ਅੱਜ ਦੁਨਿਆਂ ਭਰ ਵਿਚ ਸਭ ਤੋਂ ਵੱਡੇ ਸੰਗਰਸ਼ ਕਿਸਾਨ ਅੰਦੋਲਨ ਦੀ ਜਿੱਤ ਹੋਈ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਤਿੰਨੇ ਕਾਲੇ ਕਨੂੰਨ ਬਿਨਾ ਸਰਤ ਵਾਪਸ ਲੈਣੇ ਪਏ ਪਰ ਇਸ ਵੱਡੇ ਜੇਤੂ ਕਿਸਾਨ ਸੰਗਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੀਆਂ ਸ਼ਹੀਦੀਆਂ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕੇ ਜਿੱਥੇ ਉਹ ਬਹੁਤ ਦੇਰ ਨਾਲ ਲਏ ਗਏ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਉਥੇ ਕੇਂਦਰ ਸਰਕਾਰ ਨੂੰ ਐੱਮਐੱਸਪੀ ਤੇ ਤੁਰੰਤ ਕਨੂੰਨ ਬਣਾਉਣ ਦੀ ਮੰਗ ਕਰਦਿਆਂ ਸਾਰਿਆਂ ਕਿਸਾਨ ਜਥੇਬੰਦਿਆਂ, ਮਜਦੂਰ ਜਥੇਬੰਦਿਆਂ ਦੇ ਨਾਲ ਨਾਲ ਹਰ ਉਸ ਵਰਗ,ਧਰਮ ਜਾਤੀ ਦੇ ਵੀਰ ਭੈਣ ਭਰਾ ਨੂੰ ਵਧਾਈ ਦਿੱਤੀ ਜਿੰਨਾ ਕਿਸੇ ਵੀ ਰੂਪ ਚ ਇਸ ਸਚੇ ਸੁੱਚੇ ਕਿਸਾਨ ਸੰਗਰਸ਼ ਵਿਚ ਆਪਣਾ ਜੋਗਦਾਨ ਪਾਇਆ। ਸਰਪੰਚ ਉੱਪਲ ਨੇ ਕਿਹਾ ਕੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਤੇ ਉਨਾਂ ਦੀ ਅਪਾਰ ਕਿਰਪਾ ਸਦਕਾ ਇੱਕ ਤਾਨਾਸ਼ਾਹੀ ਸਰਕਾਰ ਦਾ ਹੰਕਾਰ ਚਕਣਾ ਚੂਰ ਹੋਇਆ ਹੈ ।
