January 31, 2023

Aone Punjabi

Nidar, Nipakh, Nawi Soch

ਕਿਸਾਨਾਂ ਦਾ ਐਲਾਨ: ਮੰਗਾਂ ਨਾ ਮੰਨੀਆਂ ਤਾਂ ਚੰਡੀਗੜ੍ਹ CM ਹਾਊਸ ਬਾਹਰ ਲੱਗੇਗਾ ਪੱਕਾ ਮੋਰਚਾ

1 min read

 ਪੰਜਾਬ ਬਾਰਡਰ ਏਰੀਆ ਕਿਸਾਨ ਵੈਲਫੇਅਰ ਸੁਸਾਇਟੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਇਕ ਹਫਤੇ ਵਿੱਚ ਉਹਨਾਂ ਦੀ ਪੈਂਡਿੰਗ ਮੰਗਾ ਨ ਮੰਨਿਆ ਤਾਂ ਚੰਡੀਗੜ੍ਹ ਸੀਐਮ ਹਾਊਸ ਬਾਹਰ ਪੱਕਾ ਮੋਰਚਾ ਲਗਾਇਆ ਜਾਏਗਾ। ਇਸ ਸਬੰਧ ਵਿੱਚ ਇਕ ਯਾਦ ਪੱਤਰ ਵੀ ਤਰਨ ਤਾਰਨ ਦੇ ਡੀ ਸੀ ਕੁਲਵੰਤ ਸਿੰਘ ਨੂੰ ਦਿੱਤਾ ਗਿਆ। ਕਿਸਾਨ ਨੇਤਾਵਾਂ ਨੇ ਕਹਿਣਾ ਸੀ ਕਿ ਸਾਡੀਆਂ ਜ਼ਮੀਨਾਂ ਭਾਰਤ-ਪਾਕਿਸਤਾਨ ਸਰਹੱਦ ਤਾਰਾਂ ਤੋਂ ਪਾਰ ਖੇਤੀ ਵਾਲੀ ਜ਼ਮੀਨ ਦੇ ਸਰਕਾਰ ਵਲੋਂ ਪਿਛਲੇ 4 ਸਾਲਾਂ ਦਾ ਕਿਸਾਨਾਂ ਨੂੰ ਬਣਦਾ ਮੁਆਵਜਾ ਨਹੀਂ ਦਿੱਤਾ ਗਿਆ।

ਬਾਰਡਰ ਏਰੀਆ ਕਿਸਾਨ ਵੈਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਤਾਰੋਂ ਪਾਰ ਜਮੀਨ ਵਾਲੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਕੁਲੈਕਟਰ ਰੇਟ ਵੀ ਕਿਸਾਨਾਂ ਨੂੰ ਨਹੀਂ ਮਿਲਦਾ। ਤਾਰ ਤੋਂ ਪਹਿਲਾਂ ਜਮੀਨ ਡੀਆ ਮੂਲ 6 ਲੱਖ ਰੁਪਏ ਕਿੱਲਾ ਅਤੇ ਤਾਰੋ ਪਾਰ ਜਮੀਨ ਦਾ ਰੇਟ ਲੱਖ ਰੁਪਏ ਰਖਿਆ ਗਿਆ ਹੈ। ਜਿਸ ਕਰਕੇ ਸਰਹੱਦੀ ਕਿਸਾਨਾਂ ਨੂੰ ਵਾਜਿਬ ਮੁਆਵਜਾ ਨਈ ਮਿਲ ਪਾਉਂਦਾ।। ਇਸ ਤੋਂ ਇਲਾਵਾ ਪੰਜਾਬ ਸਰਾਕਰ ਵਲੋਂ ਚਾਰ ਸਾਲਾਂ ਦਾ ਮੁਆਵਜਾ ਵੀ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਜਦਕਿ ਕਈ ਵਾਰ ਸਰਕਾਰ ਵਲੋਂ ਭਰੋਸਾ ਦਿੱਤਾ ਗਿਆ ਲੇਕਿਨ ਮੁਆਵਜਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਉਹਨਾਂ ਦੀ ਜਥੇਬੰਦੀ ਪੰਜਾਬ ਸਰਕਾਰ ਨੂੰ ਇਕ ਹਫਤੇ ਦਾ ਸਮਾਂ ਦਿੰਦੀ ਹੈ ਜੇਕਰ ਉਹਨਾਂ ਦੀ ਮੰਗਾ ਨ ਮੰਨਿਆ ਤਾਂ ਸੀਐਮ ਹਾਊਸ ਬਾਹਰ ਪੱਕਾ ਮੋਰਚਾ ਲਗਾਇਆ ਜਾਵੇਗਾ।

ਤਰਨ ਤਾਰਨ ਦੇ ਡੀਸੀ ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਕਿਸਾਨਾਂ ਦਾ ਵਫਦ ਮਿਲਿਆ ਸੀ ਅਤੇ ਮੰਗ ਪੱਤਰ ਦਿੱਤਾ ਗਿਆ। ਕਿਸਾਨਾਂ ਦੀ ਮੰਗ ਸਰਾਕਰ ਤਕ ਪਹੁੰਚਾਈ ਜਾਵੇਗੀ।

Leave a Reply

Your email address will not be published. Required fields are marked *