ਕਿਸਾਨਾਂ ਦਾ ਸੰਘਰਸ਼ ਹਾਲੇ ਜਾਰੀ ਰਹੇਗਾ : ਡੱਲੇਵਾਲ
1 min read
ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਤੇ ਮੈਂਬਰ 9 ਮੈਂਬਰੀ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰਰੈਸ ਨੋਟ ਜਾਰੀ ਕਰਦਿਆਂ ਸਮੂਹ ਕਿਸਾਨਾਂ, ਮਜ਼ਦੂਰਾਂ, ਐਨਆਰਆਈ ਵੀਰਾਂ, ਲੰਗਰ ਕਮੇਟੀਆਂ, ਧਾਰਮਿਕ ਜਥੇਬੰਦੀਆਂ, ਪੰਜਾਬੀ ਪ੍ਰਰੈਸ, ਸੋਸ਼ਲ ਮੀਡੀਆ, ਕਲਾਕਾਰ ਭਾਈਚਾਰੇ ਤੇ ਨੌਜਵਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਪ੍ਰਧਾਨ ਮੰਤਰੀ ਮੋਦੀ ਵੱਲੋ ਤਿੰਨ ਕਾਲੇ ਕਾਨੂੰਨ ਰੱਦ ਕਰਨ ਦਾ ਫੈਸਲਾ ਤੇ ਐਮਐਸਪੀ ‘ਤੇ ਕਮੇਟੀ ਬਣਾਉਣ ਲਈ ਕਿਹਾ ਗਿਆ ਹੈ। ਇਹ ਜੋ ਜਿੱਤ ਹੋਈ ਹੈ ਇਹ ਸਮੂਹ ਅੰਦੋਲਨਕਾਰੀਆਂ ਦੀ ਜਿੱਤ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਾਨੂੰ ਅੰਦੋਲਨ ਲੜਦਿਆਂ ਨੂੰ ਲੰਮਾ ਸਮਾਂ ਹੋ ਗਿਆ ਹੈ ਤੇ ਹੁਣ ਤੱਕ ਲਗਭਗ 700 ਕਿਸਾਨ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੱਗੇ ਮੋਰਚੇ ‘ਚ ਆਪਣੀਆਂ ਸ਼ਹਾਦਤਾਂ ਦੇ ਚੁੱਕੇ ਹਨ। ਬੀਕੇਯੂ ਏਕਤਾ ਸਿੱਧੂਪੁਰ ਉਹਨਾਂ ਸੰਘਰਸ਼ੀ ਯੋਧਿਆਂ ਨੂੰ ਸਿਜਦਾ ਕਰਦੀ ਹੈ ਤੇ ਇਹ ਜੋ ਜਿੱਤ ਹੈ, ਉਹਨਾਂ ਸ਼ਹੀਦਾਂ ਦੀ ਜਿੱਤ ਹੈ। ਡੱਲੇਵਾਲ ਨੇ ਕਿਹਾ ਭਾਵੇਂ ਸਰਕਾਰ ਨੇ ਕਾਲੇ ਕਾਨੂੰਨ ਰੱਦ ਕਰਨ ਦੀ ਗੱਲ ਮੰਨ ਲਈ ਹੈ, ਪਰ ਅਸੀ ਦਿੱਲੀ ਬਾਰਡਰਾਂ ਉੱਪਰ ਲੱਗਿਆ ਮੋਰਚਾ ਬਿਲਕੁਲ ਵੀ ਨਹੀ ਹਿਲਾਉਣਾ, ਕਿਉਕਿ ਸਰਕਾਰਾਂ ਦਾ ਕੋਈ ਪਤਾ ਨਹੀਂ। ਡੱਲੇਵਾਨ ਨੇ ਕਿਹਾ ਕਿ ਸਰਕਾਰਾਂ ਐਲਾਨ ਕੁੱਝ ਹੋਰ ਕਰਦੀਆਂ ਹਨ ਤੇ ਕਰਦੀਆਂ ਕੁੱਝ ਹੋਰ ਹਨ। ਇਸ ਲਈ 29 ਨਵੰਬਰ ਨੂੰ ਲੋਕ ਸਭਾ ਦਾ ਸ਼ੈਸ਼ਨ ਸ਼ੁਰੂ ਹੋ ਰਿਹਾ ਹੈ। ਸਰਕਾਰ ਨੇ ਕਿਹਾ ਹੈ ਕਿ ਇਸ ਸ਼ੈਸ਼ਨ ‘ਚ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇਗਾ, ਉਸ ਸਮੇ ਤੱਕ ਮੋਰਚਾ ਜਾਰੀ ਰਹੇਗਾ ਤੇ ਨਾਲ ਦੀ ਨਾਲ ਜੋ ਐਮਐਸਪੀ ਦੀ ਗਰੰਟੀ ਦੀ ਗੱਲ ਸਰਕਾਰ ਕਰ ਰਹੀ ਹੈ, ਅਸੀ ਉਹ ਵੀ ਦੇਖਣਾ ਉਸ ‘ਚ ਸਰਕਾਰ ਕਿ ਕਰ ਰਹੀ ਹੈ। ਜੇਕਰ ਐਮਐਸਪੀ ਦੀ ਗਾਰੰਟੀ ਨਹੀ ਮਿਲ ਦੀ ਤਾਂ ਇਹ ਅੰਦੋਲਨ ਦੀ ਜਿੱਤ ਨਹੀ, ਅਧੂਰੀ ਜਿੱਤ ਹੈ, ਲੜਾਈ ਹਜੇ ਬਾਕੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਿਢੱਲੇ ਬਿਲਕੁੱਲ ਨਹੀਂ ਪੈਣਾ ਕਿ ਸਰਕਾਰ ਨੇ ਕਾਨੂੰਨ ਰੱਦ ਕਰਨ ਲਈ ਕਹਿ ਦਿੱਤਾ ਹੈ। ਉਹਨਾਂ ਐਮਐਸਪੀ ਦੀ ਗਰੰਟੀ ਲੈਣ ਤੇ ਪ੍ਰਰੈਸ਼ਰ ਬਣਾਉਣ ਲਈ ਉਸੇ ਤਰਾਂ੍ਹ ਹੀ ਟ੍ਰੈਕਟਰ ਟਰਾਲੀਆਂ ਦੇ ਕਾਫਲੇ ਲੈ ਕੇ ਮੋਰਚੇ ‘ਚ ਪਹੁੰਚਣ ਦੀ ਅਪੀਲ ਕੀਤੀ। ਉਹਨਾਂ ਦੱਸਿਆਕਿ ਬੀਕੇਯੂ ਏਕਤਾ ਸਿੱਧੂਪੁਰ ਵੱਲੋ 24 ਨਵੰਬਰ ਨੂੰ ਪੰਜਾਬ ਭਰ ‘ਚੋਂ ਹਜ਼ਾਰਾਂ ਟ੍ਰੈਕਟਰ ਟਰਾਲੀਆਂ ਦਾ ਕਾਫਲਾ ਦਿੱਲੀ ਮੋਰਚੇ ਲਈ ਰਵਾਨਾ ਹੋਵੇਗਾ। ਡੱਲੇਵਾਲ ਨੇ ਕਿਹਾ ਜਦੋਂ ਤੱਕ ਸ਼ੈਸ਼ਨ ਬੁਲਾ ਕੇ ਕਾਲੇ ਕਾਨੂੰਨ ਰੱਦ ਨਹੀ ਹੋ ਜਾਂਦੇ ਉਸ ਸਮੇ ਤੱਕ ਸੰਯੁਕਤ ਕਿਸਾਨ ਮੋਰਚੇ ਵੱਲੋ ਜੋ ਵੀ ਪੋ੍ਗਰਾਮ ਦਿੱਤੇ ਗਏ ਹਨ, ਉਸ ਤਰਾਂ੍ਹ ਹੀ ਜਾਰੀ ਰਹਿਣਗੇ
