ਕਿਸਾਨਾਂ ਦੀ ਘਰ ਦੀ ਵਾਪਸੀ ਜਾਰੀ, ਜਾਣੋ ਕਦੋਂ ਤਕ ਪੁਰੀ ਤਰ੍ਹਾਂ ਖਾਲੀ ਹੋ ਜਾਵੇਗਾ ਸਿੰਘੂ ਬਾਰਡਰ
1 min read
ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਦੀਆਂ ਹੱਦਾਂ ’ਤੇ ਇਕੱਠੇ ਹੋਏ ਕਿਸਾਨ ਹੁਣ ਆਪਣੇ ਘਰਾਂ ਨੂੰ ਜਾ ਰਹੇ ਹਨ। ਸ਼ਨਿਚਰਵਾਰ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਕੁਝ ਦਿਨ ਚੱਲੇਗਾ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਸਿਟੀ ਸਿੰਘੂ ਬਾਰਡਰ 15 ਦਸੰਬਰ ਤਕ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ ਜਾਵੇਗਾ। ਕਿਸਾਨਾਂ ਦੇ ਜਥੇ ਜਿਥੇ-ਜਿਥੇ ਜਾ ਰਹੇ ਹਨ, ਉਥੇ-ਉਥੇ ਹੀ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ।ਰਿਆਣਾ ’ਚ ਦਾਖ਼ਲ ਹੋਣ ’ਤੇ ਫੁੱਲਾਂ ਦੀ ਬਰਸਾਤ ਕੀਤੀ ਗਈ। ਇਸ ਤੋਂ ਪਹਿਲਾਂ ਅੰਦੋਲਨਕਾਰੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਲਟਕੀਆਂ ਮੰਗਾਂ ’ਤੇ ਵਿਚਾਰ ਕਰਨ ਲਈ ਕੇਂਦਰ ਵੱਲੋਂ ਇਕ ਪੱਤਰ ਪ੍ਰਾਪਤ ਹੋਣ ਤੋਂ ਬਾਅਦ ਇਸ ਹਫਤੇ ੇਦੇ ਸ਼ੁਰੂ ਆਧਿਕਾਰਿਤ ਤੌਰ ’ਤੇ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਾਂ ਨੇ ਐਲਾਨ ਕੀਤਾ ਕਿ ਉਹ ਸ਼ਨਿਚਰਵਾਰ ਸਵੇਰੇ 9 ਵਜੇ ਸਾਈਟ ਖਾਲੀ ਕਰ ਦੇਣਗੇ। ਸ਼ਨਿਚਵਾਰ ਸਵੇਰੇ ਇਸਦੀ ਸ਼ੁਰੂਆਤ ਹੋ ਗਈ। ਉਥੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨ ਸਥਾਨ ਖਾਲੀ ਕਰਨ ’ਚ 4-5 ਦਿਨ ਦਾ ਸਮਾਂ ਲੱਗ ਸਕਦਾ ਹੈ
