July 2, 2022

Aone Punjabi

Nidar, Nipakh, Nawi Soch

ਕਿਸਾਨੀ ਅੰਦੋਲਨ ’ਤੇ ਬਣੇਗੀ ਡਾਕੂਮੈਂਟਰੀ ਫਿਲਮ, ਅਮਰੀਕਾ ਤੋਂ ਟਿਕਰੀ ਬਾਰਡਰ ਪੁੱਜੇ ਫਿਲਮਸਾਜ਼ ਬੇਦੋਬਰਾਤਾ ਪੇਨ

1 min read

ਅਮਰੀਕੀ ਫਿਲਮਸਾਜ਼ ਤੇ ਨਾਸਾ ਦੇ ਸਾਬਕਾ ਵਿਗਿਆਨੀ ਬੇਦੋਬਰਾਤਾ ਪੇਨ ਸ਼ਨਿਚਰਵਾਰ ਨੂੰ ਕਿਸਾਨ ਅੰਦੋਲਨ ’ਤੇ ਬਣਾਈ ਜਾ ਰਹੀ ਡਾਕੂਮੈਂਟਰੀ ਫਿਲਮ ਸ਼ੂਟ ਕਰਨ ਲਈ ਟਿਕਰੀ ਬਾਰਡਰ ’ਤੇ ਪਹੁੰਚੇ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸਮੇਤ ਮੋਰਚੇ ਦੇ ਲੋਕਾਂ ਨਾਲ ਅੰਦੋਲਨ ਬਾਰੇ ਗੱਲਬਾਤ ਕੀਤੀ।

ਜ਼ਿਕਰਯੋਗ ਹੈ ਕਿ ਬੇਦੋਬਰਾਤਾ ਪੇਨ ਅਮਰੀਕਾ ਦੇ ਉੱਘੇ ਡਾਕੂਮੈਂਟਰੀ ਫਿਲਮਸਾਜ਼ ਹਨ।

ਉਹ ਕਿਸਾਨ ਅੰਦੋਲਨ ਦੌਰਾਨ ਹੀ ਅਮਰੀਕਾ ਦੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਵੱਲੋਂ ਤਬਾਹ ਕਰਨ ਬਾਰੇ ਪਹਿਲਾਂ ਵੀ ਡਾਕੂਮੈਂਟਰੀ ਫਿਲਮ ਬਣਾ ਚੁੱਕੇ ਹਨ।ਜਿਸ ਵਿੱਚ ਅਮਰੀਕਾ ਦੇ ਕਿਸਾਨਾਂ ਦਾ ਭਾਰਤੀ ਕਿਸਾਨਾਂ ਨੂੰ ਸੁਨੇਹਾ ਹੈ ਕਿ ਕਿਵੇਂ ਅਮਰੀਕਾ ਵਿੱਚ ਖੇਤੀ ਸੁਧਾਰਾਂ ਦੇ ਨਾਮ ’ਤੇ ਕਿਸਾਨੀ ਨੂੰ ਤਬਾਹ ਕਰਕੇ ਜ਼ਮੀਨ­ ਮਲਟੀਨੈਸ਼ਨਲ ਕੰਪਨੀਆਂ ਹਵਾਲੇ ਕਰ ਦਿੱਤੀ ਗਈ। ਉਨ੍ਹਾਂ ਕਿਸਾਨਾਂ ਦੇ ਭਾਰਤ ਵਿੱਚ ਚੱਲ ਰਹੇ ਅੰਦੋਲਨ ਦੀ ਡਟਵੀਂ ਸਪੋਰਟ ਕੀਤੀ ਅਤੇ ਜਿੱਤ ਤਕ ਪਹੁੰਚਣ ਲਈ ਡਟੇ ਰਹਿਣ ਦਾ ਸੁਨੇਹਾ ਭੇਜਿਆ।ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਇਸ ਅੰਦੋਲਨ ਨੇ ਪੂਰੀ ਦੁਨੀਆ ’ਚ ਧਾਕ ਜਮਾਈ ਹੈ।।ਇਸ ਅੰਦੋਲਨ ਦੀ ਜਿੱਤ ਨੇ ਕਾਰਪੋਰੇਟ ਪੱਖੀ ਸਰਕਾਰਾਂ ਨੂੰ ਚਿੰਤਾ ’ਚ ਪਾਇਆ ਹੈ ਤੇ ਦੁਨੀਆ ਭਰ ਦੇ ਪੂੰਜੀਵਾਦੀ ਪ੍ਰਬੰਧ ਤੋਂ ਸਤਾਏ ਲੋਕਾਂ ਲਈ ਪੇ੍ਰਰਨਾ ਸਰੋਤ ਬਣ ਗਿਆ ਹੈ।ਜਿਸ ਕਰਕੇ ਫਿਲਮਸਾਜ਼ ਯੂਨੀਵਰਸਿਟੀਆਂ ਦੇ ਖੋਜਾਰਥੀ ਤੇ ਹੋਰ ਚੇਤੰਨ ਲੋਕ ਲਗਾਤਾਰ ਮੋਰਚੇ ਬਾਰੇ ਲਿਖਣ ਤੇ ਜਾਨਣ ਲਈ ਲਗਾਤਾਰ ਪਹੁੰਚ ਰਹੇ ਹਨ।।ਬੇਦੋਬਰਾਤਾ ਪੇਨ ਵੀ ਇਸੇ ਲਈ ਅੰਦੋਲਨ ਬਾਰੇ ਫਿਲਮ ਬਣਾਉਣ ਲਈ ਭਾਰਤ ਪਹੁੰਚੇ ਹਨ।।ਅੱਜ ਉਹ ਆਪਣੇ ਸਾਥੀਆਂ ਸਮੇਤ ਟਿਕਰੀ ਬਾਰਡਰ ’ਤੇ ਪਹੁੰਚੇ।

ਜ਼ਿਕਰਯੋਗ ਹੈ ਕਿ ਬੇਦੋਬਰਾਤਾ ਪੇਨ ਤੇ ਉਨ੍ਹਾਂ ਦੇ ਸਾਥੀ ਪੱਤਰਕਾਰ ਸ਼ਿ੍ਰਸ਼ਟੀ ਅਗਰਵਾਲ ਨੇ ਅਮਰੀਕੀ ਕਿਸਾਨਾਂ ਦੀ ਦਸ਼ਾ ’ਤੇ ਡਾਕੂਮੈਂਟਰੀ ਬਣਾਉਣ ਲਈ ਦਸ ਹਜ਼ਾਰ ਕਿਲੋਮੀਟਰ ਦਾ ਸਫਰ ਕਰਕੇ ਅਤੇ ਕਿਸਾਨਾਂ ਨੂੰ ਮਿਲ ਕੇ ਹੈਰਾਨੀਜਨਕ ਖੁਲਾਸੇ ਕੀਤੇ।।ਉਨ੍ਹਾਂ ਸਾਹਮਣੇ ਲਿਆਂਦਾ ਕਿ ਅਮਰੀਕਾ ਵਿੱਚ ਔਸਤਨ ਡੇਢ ਸੌ ਏਕੜ ਵਾਲੇ ਕਿਸਾਨ ਸਨ।ਜਿਨ੍ਹਾਂ ਨੂੰ ਕਾਰਪੋਰੇਟ ਨੇ ਤਬਾਹ ਕਰਕੇ ਜ਼ਮੀਨਾਂ ਕਬਜ਼ਾ ਲਈਆਂ, ਖੁਰਾਕ ’ਤੇ ਕਬਜ਼ਾ ਕਰ ਲਿਆ, ­ਕੰਪਨੀਆਂ ਨੇ ਹਜ਼ਾਰਾਂ ਹੈਕਟੇਅਰ ਦੇ ਵੱਡੇ-ਵੱਡੇ ਫਾਰਮ ਬਣਾ ਲਏ। ਇਸ ਤੋਂ ਇਲਾਵਾ ਪਸ਼ੂ ਪਾਲਣ ਕਿੱਤੇ ਵਿੱਚ ਕਾਰਪੋਰੇਟ ਨੇ ਕਬਜ਼ਾ ਕਰਕੇ ਡੇਅਰੀ ਫਾਰਮਿੰਗ ਨੂੰ ਤਹਿਸ-ਨਹਿਸ ਕਰ ਦਿੱਤਾ। ਅਮਰੀਕਾ ਵਿੱਚ ਕੋਈ ਅਜਿਹਾ ਕਿਸਾਨ ਨਹੀਂ ਜਿਸ ਦੇ ਘਰ ਵਿੱਚ ਕਿਸੇ ਨਾ ਕਿਸੇ ਨੇ ਖ਼ੁਦਕੁਸ਼ੀ ਨਾ ਕੀਤੀ ਹੋਵੇ।

ਆਗੂਆਂ ਨੇ ਬੇਦੋਬਰਾਤਾ ਪੇਨ ਤੇ ਉਨ੍ਹਾਂ ਦੇ ਸਾਥੀਆਂ ਦਾ ਮੋਰਚੇ ’ਚ ਪਹੁੰਚਣ ’ਤੇ ਸਵਾਗਤ ਕੀਤਾ

Leave a Reply

Your email address will not be published. Required fields are marked *