July 5, 2022

Aone Punjabi

Nidar, Nipakh, Nawi Soch

ਕੁਦਰਤ

1 min read

ਅੱਜ ਕੱਲ ਅਸੀਂ ਆਪਣੇ ਹੱਕਾਂ ਪ੍ਰਤੀ ਕਾਫ਼ੀ ਜਾਗਰੂਕ ਹਾਂ। ਸਾਨੂੰ ਪਤਾ ਹੈ ਕਿ ਆਪਣੇ ਹੱਕ ਲਈ ਕਿੱਥੇ ਤੇ ਕਿਵੇਂ ਲੜਨਾ ਹੈ, ਪਤਾ ਹੋਣਾ ਚਾਹੀਦਾ ਵੀ ਹੈ ਪਰ ਕਿ ਅਸੀਂ ਉਹਨੇ ਹੀ ਸਜਗ ਆਪਣੇ ਫ਼ਰਜ਼ਾਂ ਪ੍ਰਤੀ ਵੀ ਹਾਂ? ਸਾਡੀਆਂ ਲਾਲਸਾਵਾਂ ਸਾਡੇ ਤੇ ਇਹਨੀਆਂ ਹਾਵੀ ਹੋ ਜਾਂਦੀਆਂ ਨੇ ਕਿ ਅਸੀਂ ਆਪਣੇ ਫ਼ਾਇਦੇ ਤੋਂ ਅੱਗੇ ਵੱਧ ਕੇ ਕੁਝ ਵੀ ਨਹੀਂ ਦੇਖ ਪਾਉਂਦੇ।ਇਥੇ ਸਾਡਾ ਇਸ਼ਾਰਾ ਕੁਦਰਤ ਵੱਲ ਹੈ। ਕੁਦਰਤ ਤੋਂ ਬਿਨਾਂ ਸਾਡੀ ਹੋਂਦ ਦੀ ਕਲਪਨਾ ਕਰ ਸਕਣਾ ਵੀ ਅਸੰਭਵ ਹੈ।ਅਕਸਰ ਹੀ ਲੋਕ ਪਾਣੀ ਨੂੰ ਪਿਤਾ ਦਾ ਦਰਜ਼ਾ ਤੇ ਧਰਤੀ ਨੂੰ ਮਾਤਾ ਕਹਿ ਕੇ ਸੰਬੋਧਨ ਕਰਦੇ ਆਮ ਹੀ ਦੇਖੇ ਜਾ ਸਕਦੇ ਨੇ, ਪਰ ਦਿਨੋ ਦਿਨ ਪਲੀਤ ਹੁੰਦੀ ਜਾ ਰਹੀ ਹਵਾ, ਪਾਣੀ ਅਤੇ ਮਿੱਟੀ ਦੀ ਹਾਲਤ ਦੇਖ ਕੇ ਪ੍ਰਤੀਤ ਹੁੰਦਾ ਹੈ ਕਿ ਸਾਨੂੰ ਮਾਤਾ ਪਿਤਾ ਦੀ ਬਹੁਤੀ ਲੋੜ ਮਹਿਸੂਸ ਨਹੀਂ ਹੋ ਰਹੀ ਭਾਵੇਂ ਕਿ ਸਾਰਾ ਮਨੁੱਖੀ ਜੀਵਨ ਸਿਰਫ਼ ਇਸੇ ਤੇ ਖੜਾ ਰਹਿ ਸਕਦਾ ਹੈ।

ਗੰਦਲੀ ਹੁੰਦੀ ਜਾ ਰਹੀ ਹਵਾ ਤੇ ਤੇਜ਼ੀ ਨਾਲ ਬਦਲਦੇ ਮੌਸਮ ਚਾਹੇ ਅਜੇ ਸਾਨੂੰ ਬਹੁਤੇ ਨੁਕਸਾਨ ਦੇਹ ਨਹੀਂ ਲੱਗ ਰਹੇ ਪਰ ਇਹ ਸਾਡੇ ਜੀਵਨ ਨੂੰ ਪੂਰੀ ਤਰ੍ਹਾਂ ਤਬਦੀਲ ਕਰਨ ਦੀ ਸਮਰੱਥਾ ਰੱਖਦੇ ਨੇ। ਜਿੰਨੀ ਗੰਭੀਰਤਾ ਨਾਲ ਇਹਨਾਂ ਮਸਲਿਆਂ ਨੂੰ ਲੈ ਕੇ ਸਾਨੂੰ ਇਨ੍ਹਾਂ ਤੇ ਗੱਲ ਕਰਨੀ ਚਾਹੀਦੀ ਹੈ ਉਸ ਤਰੀਕੇ ਨਾਲ ਗੱਲ ਨਹੀਂ ਹੋ ਰਹੀ।ਪ੍ਰਦੂਸ਼ਨ ਸਿਰਫ਼ ਮਨੁੱਖੀ ਗਤੀਵਿਧੀਆਂ ਕਾਰਨ ਨਹੀਂ ਪਰ ਕੁਦਰਤੀ ਤੌਰ ਤੇ ਵੀ ਹੋ ਜਾਂਦਾ ਹੈ। ਹਾਲਾਂਕਿ ਵਾਤਾਵਰਣ ਪ੍ਰਦੂਸ਼ਣ ਕੁਦਰਤੀ ਘਟਨਾਵਾਂ ਜਿਵੇਂ ਕਿ ਜੰਗਲ ਦੀ ਅੱਗ ਅਤੇ ਸਰਗਰਮ ਜੁਆਲਾਮੁਖੀ ਕਾਰਨ ਹੋ ਸਕਦਾ ਹੈ, ਪਰ ਪ੍ਰਦੂਸ਼ਣ ਸ਼ਬਦ ਦੀ ਵਰਤੋਂ ਆਮ ਤੌਰ ‘ਤੇ ਇਹ ਦਰਸਾਉਂਦੀ ਹੈ ਕਿ ਪ੍ਰਦੂਸ਼ਕਾਂ ਦਾ ਇੱਕ ਮਾਨਵ-ਜਨਕ ਸਰੋਤ ਹੈ, ਜੋ ਕਿ ਮਨੁੱਖੀ ਗਤੀਵਧਿੀਆਂ ਦੁਆਰਾ ਬਣਾਇਆ ਗਿਆ ਇੱਕ ਸਰੋਤ ਹੈ।

ਪੰਜਾਹ ਸਾਲਾਂ ‘ਚ ਕੀਤੀ ਗਈ ਤਰੱਕੀ ਨੇ ਅੱਜ ਧਰਤੀ ‘ਤੇ ਜੀਵਨ ਨੂੰ ਖਤਰੇ ‘ਚ ਪਾ ਦਿੱਤਾ ਹੈ ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ ਜੰਗਲ ਕੱਟ ਕੇ ਵਸਾਈਆਂ ਗਈਆਂ ਬਸਤੀਆਂ ਕਾਰਨ ਧਰਤੀ ਤੋਂ ਜੀਵ-ਜੰਤੂਆਂ ਦੀਆਂ ਹਜ਼ਾਰਾਂ ਪ੍ਰਜਾਤੀਆਂ ਖਤਮ ਹੋ ਗਈਆਂ ਹਨ ਅਜਿਹਾ ਨਹੀਂ ਕਿ ਅਸੀਂ ਧਰਤੀ ‘ਤੇ ਹੋ ਰਹੇ ਬਦਲਾਅ ਤੋਂ ਅਣਜਾਣ ਹਾਂ ਅੱਜ ਹਰ ਸਾਖਰ ਵਅਿਕਤੀ ਇਹ ਜਾਣਦਾ ਹੈ ਕਿ ਵਾਤਾਵਰਨ ਕਾਫ਼ੀ ਤੇਜ਼ੀ ਨਾਲ ਬਦਲ ਰਿਹਾ ਹੈ ਹਵਾ, ਪਾਣੀ ਤੇ ਮਿੱਟੀ ਆਦਿ ‘ਚ ਪ੍ਰਦੂਸ਼ਣ ਦੀ ਮਾਤਰਾ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ ਅਜਿਹਾ ਕਿਸੇ ਇੱਕ ਮੁਲਕ ‘ਚ ਨਹੀਂ ਸਗੋਂ ਪੂਰੀ ਦੁਨੀਆ ‘ਚ ਇਹੀ ਹਾਲਾਤ ਹਨ ਅੱਜ ਦੁਨੀਆ ਦੇ 70 ਫੀਸਦੀ ਪਾਣੀ ਦੇ ਸੋਮੇ, ਕਾਰਖਾਨਆਿਂ ਦੇ ਰਾਸਾਇਨਕਿ ਪ੍ਰਦੂਸ਼ਣ ਕਾਰਨ ਜ਼ਹਿਰੀਲੇ ਹੋ ਚੁੱਕੇ ਹਨ ਤੇ ਪਾਣੀ ‘ਚ ਜ਼ਹਿਰ ਦੀ ਮਾਤਰਾ ਏਨੀ ਹੋ ਗਈ ਹੈ ਕਿ ਪਾਣੀ ਉਸਨੂੰ ਖਤਮ ਨਹੀਂ ਕਰ ਪਾ ਰਿਹਾ, ਜੋ ਕਿ ਪਾਣੀ ਦਾ ਗੁਣ ਹੈ ਸਮੁੰਦਰ ‘ਚ ਤੇਲ ਡਿੱਗਣਾ, ਧਮਾਕੇ ਤੇ ਰਾਸਾਇਨਾਂ ਦਾ ਹਰ ਸਾਲ ਕਰੋੜਾਂ ਟਨ ਕੂੜਾ ਮਿਲ ਰਿਹਾ ਹੈ, ਜਿਸ ਨਾਲ ਸਮੁੰਦਰੀ ਵਨਸਪਤੀ ਤੇ ਜੀਵ-ਜੰਤੂਆਂ ਦੀ ਹੋਂਦ ਖਤਰੇ ‘ਚ ਹੈ ਅਜਿਹਾ ਹੀ ਬੁਰਾ ਅਸਰ ਜੰਗਲਾਂ ਦੀ ਕਟਾਈ, ਉਦਯੋਗਿਕ ਮਕਾਨਾਂ ਦੇ ਨਿਰਮਾਣ ਕਾਰਨ ਧਰਤੀ ਤੇ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਅਸੀਂ ਆਪਣੇ ਹੀ ਹੱਥੀਂ ਆਪਣੇ ਘਰ ਨੂੰ ਬਰਬਾਦ ਕਰ ਰਹੇ ਹਾਂ। ਸਾਨੂੰ ਲੋੜ ਹੈ ਵਾਤਾਵਰਣ ਦੇ ਮਸਲਿਆਂ ਪ੍ਰਤੀ ਸਾਵਧਾਨ ਹੋਣ ਦੀ।

Leave a Reply

Your email address will not be published. Required fields are marked *