ਕੁਰਬਾਨੀ ਦੀ ਮੂਰਤ ਮਾਤਾ ਗੁਜਰ ਕੌਰ
1 min read

ਕੁਰਬਾਨੀਆਂ ਦੇ ਪੁੰਜ, ਸਿਦਕੀ, ਸਾਹਸੀ, ਸਹਿਣਸ਼ੀਲ ਤੇ ਵਿਲੱਖਣ ਸ਼ਖ਼ਸੀਅਤ ਦੀ ਮਾਲਕ ਮਾਤਾ ਗੁਜਰ ਕੌਰ ਜੀ ਨੂੰ ਮਾਤਾ ਗੁਜਰੀ ਜੀ ਦੇ ਨਾਂ ਨਾਲ ਨਿਵਾਜਿਆ ਜਾਂਦਾ ਹੈ। ਮਾਤਾ ਗੁਜਰੀ ਜੀ ਅਜਿਹੀ ਪੂਜਨੀਕ ਮਾਤਾ ਹਨ, ਜਿਨ੍ਹਾਂ ਨੇ ਮਨੁੱਖਤਾ ਦੀ ਭਲਾਈ ਤੇ ਦਰਦ ਅਤੇ ਧਰਮ, ਦੇਸ਼, ਕੌਮ ਲਈ ਮਰ ਮਿਟ ਜਾਣ ਲਈ ਆਪਣਾ ਹੀ ਨਹੀਂ ਸਗੋਂ ਆਪਣੇ ਜਣੇਆਂ ਦਾ ਵੀ ਖ਼ੂਨ ਨਿਛਾਵਰ ਕੀਤਾ। ਆਪ ਜੀ ਦੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ, ਪੁੱਤਰ ਗੁਰੂ ਗੋਬਿੰਦ ਸਿੰਘ ਜੀ, ਭਰਾ ਸ੍ਰੀ ਕਿ੍ਰਪਾਲ ਚੰਦ, ਚਾਰ ਪੋਤਰੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ, ਪੰਜ ਦੋਹਤੇ ਤੇ ਖ਼ੁਦ ਆਪ ਕੌਮ ਦੀ ਖ਼ਾਤਰ ਸ਼ਹੀਦ ਹੋਏ ਹਨ।
ਕਰਤਾਰਪੁਰ ’ਚ ਹੋਇਆ ਜਨਮ
ਸਿੱਖ ਪੰਥ ਵਿਸ਼ਵਕੋਸ਼ ਅਨੁਸਾਰ ਮਾਤਾ ਗੁਜਰ ਕੌਰ ਜੀ ਦਾ ਜਨਮ ਸੰਨ 1627 ਈ. ’ਚ ਕਰਤਾਰਪੁਰ, ਜ਼ਿਲ੍ਹਾ ਜਲੰਧਰ ਦੇ ਨਿਵਾਸੀ ਭਾਈ ਲਾਲ ਚੰਦ ਸੁਖੀਏ ਖੜ੍ਹੀ ਦੇ ਘਰ ਮਾਤਾ ਬਿਸ਼ਨ ਕੌਰ ਦੀ ਕੁੱਖੋਂ ਹੋਇਆ। ਬਚਪਨ ਵਿਚ ਹੀ ਇਨ੍ਹਾਂ ਦਾ ਸੁਭਾਅ ਬਹੁਤ ਨਿਰਮਲ ਅਤੇ ਝੁਕਾਅ ਅਧਿਆਤਮਿਕਤਾ ਵਲ ਸੀ। ਸੰਨ 1632 ਈ. ਵਿਚ ਇਨ੍ਹਾਂ ਦਾ ਵਿਆਹ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੋਇਆ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਦੇਸ਼ ਨੂੰ ਮੰਨਦਿਆਂ ਮਾਤਾ ਗੁਜਰੀ ਜੀ ਆਪਣੇ ਪਤੀ ਗੁਰੂ ਤੇਗ ਬਹਾਦਰ ਜੀ ਅਤੇ ਆਪਣੀ ਸੱਸ ਮਾਤਾ ਨਾਨਕੀ ਸਮੇਤ ਬਾਬਾ ਬਕਾਲਾ ਰਹਿਣ ਲੱਗ ਪਏ ਸਨ। ਬਾਬਾ ਬਕਾਲਾ ਆ ਕੇ ਗੁਰੂ ਤੇਗ ਬਹਾਦਰ ਜੀ ਬੰਦਗੀ ਕਰਨ ਲੱਗ ਪਏ। ਗੁਰੂ ਜੀ ਦੀ ਬੰਦਗੀ ਸਮੇਂ ਮਾਤਾ ਗੁਜਰੀ ਜੀ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਨਾਲ ਸੇਵਾ-ਸੰਭਾਲ ਕੀਤੀ।

ਗੁਰੂ ਜੀ ਦੀਆਂ ਯਾਤਰਾਵਾਂ ਸਮੇਂ ਰਹੇ ਨਾਲ
ਅੱਠਵੇਂ ਪਾਤਸ਼ਾਹ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਨੇ ਪਰਲੋਕ ਗਮਨ ਕਰਨ ਵੇਲੇ ਅਗਲੇ ਗੁਰੂ ਲਈ ‘ਬਾਬਾ ਬਕਾਲਾ’ ਸ਼ਬਦ ਕਹਿ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲ ਸੰਕੇਤ ਕੀਤਾ ਸੀ ਪਰ ਬਹੁਤ ਸਾਰੇ ਬੇਦੀ ਤੇ ਸੋਢੀ ਬਕਾਲੇ ਵਿਚ ਮੰਜੀਆਂ ਲਾ ਕੇ ਬੈਠ ਗਏ। ਇਨ੍ਹਾਂ ਦੀ ਗਿਣਤੀ 22 ਦੱਸੀ ਜਾਂਦੀ ਹੈ। ਇਕ ਕਥਾ ਅਨੁਸਾਰ ਇਕ ਸਿੱਖ ਵਪਾਰੀ ਮੱਖਣ ਸ਼ਾਹ ਲੁਬਾਣਾ ਨੇ ਮੰਜੀ ਲਾ ਕੇ ਬੈਠੇ ਸਾਰੇ 22 ਵਿਅਕਤੀਆਂ ਦੀ ਪੜਤਾਲ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ‘ਗੁਰੂ ਲਾਧੋ ਰੇ’ ਕਹਿ ਕੇ ਸਿੱਖ ਸਿੰਘਾਸਨ ਦਾ ਅਸਲ ਵਾਰਿਸ ਐਲਾਨਿਆ ਤੇ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਵਜੋਂ ਗੁਰਗੱਦੀ ’ਤੇ ਬਿਰਾਜਮਾਨ ਹੋਏ। ਗੁਰਗੱਦੀ ’ਤੇ ਬਿਰਾਜਮਾਨ ਹੋਣ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਾਤਾ ਨਾਨਕੀ ਜੀ ਦੀ ਆਗਿਆ ਮੰਨ ਕੇ ਗੁਰਮਤਿ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਉਦੇਸ਼ ਨਾਲ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ ਅਤੇ
ਆਸਾਮ ਜਿਹੇ ਸੂਬਿਆਂ ਵੱਲ ਯਾਤਰਾ ’ਤੇ ਗਏ। ਇਸ ਸਮੇਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਮਾਤਾ ਨਾਨਕੀ ਜੀ, ਪਤਨੀ ਗੁਜਰੀ ਜੀ ਅਤੇ ਬਹੁਤ ਸਾਰੇ ਸਿੱਖ ਸੇਵਕ ਸਨ।
ਪਟਨਾ ਨਿਵਾਸ ਦੌਰਾਨ ਮਾਤਾ ਗੁਜਰੀ ਜੀ ਦੇ ਕੁੱਖੋਂ ਪੋਹ ਸੁਦੀ ਸੱਤਵੀਂ ਸੰਨ 1666 ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਇਸੇ ਸਾਲ ਗੁਰੂ ਤੇਗ ਬਹਾਦਰ ਜੀ ਨੇ ਮਾਖੋਵਾਲ ਤੋਂ ਜ਼ਮੀਨ ਖ਼ਰੀਦ ਕੇ ਚੱਕ ਨਾਨਕੀ (ਆਨੰਦਪੁਰ ਸਾਹਿਬ) ਵਸਾਇਆ ਸੀ। ਕੁਝ ਸਮੇਂ ਬਾਅਦ ਗੁਰੂ ਜੀ ਨੇ ਆਨੰਦਪੁਰ ਵਿਖੇ ਮਾਤਾ ਗੁਜਰੀ ਸਮੇਤ ਆਪਣੇ ਸਾਰੇ ਪਰਿਵਾਰ ਨੂੰ ਬੁਲਾ ਲਿਆ।
ਸਾਹਿਬਜ਼ਾਦਿਆਂ ਨੂੰ ਦਿੱਤੀ ਹੱਲਾਸ਼ੇਰੀ
ਪਿੰਡ ਆ ਕੇ ਗੰਗੂ ਬ੍ਰਾਹਮਣ ਦਾ ਲਾਲਚ ਵੱਸ ਇਰਾਦਾ ਬਦਲ ਗਿਆ ਤੇ ਉਸ ਨੇ ਮਾਤਾ ਗੁਜਰੀ ਜੀ ਤੇ ਦੋਵੇਂ ਨਿਰਦੋਸ਼ ਮਾਸੂਮਾਂ ਨੂੰ ਗਿ੍ਰਫ਼ਤਾਰ ਕਰਵਾ ਕੇ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਦੇ ਹਵਾਲੇ ਕਰ ਦਿੱਤਾ। ਨਵਾਬ ਦੇ ਆਦੇਸ਼ਾਂ ’ਤੇ ਮਾਤਾ ਗੁਜਰੀ ਜੀ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ’ਚ ਬੰਦ ਕਰ ਦਿੱਤਾ ਗਿਆ। ਠੰਢੇ ਬੁਰਜ ’ਚ ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦਿਆਂ ਨੂੰ ਆਉਣ ਵਾਲੇ ਸੰਕਟ ਤੋਂ ਜਾਣੂ ਕਰਵਾ ਕੇ ਧਰਮ ਵਿਚ ਦਿ੍ਰੜ੍ਹ ਰਹਿਣ ਦੀ ਸਿੱਖਿਆ ਦਿੱਤੀ। ਆਪ ਜੀ ਨੇ ਸਾਹਿਬਜ਼ਾਦਿਆਂ ਨੂੰ ਸਿੱਖੀ ਸਿਧਾਂਤ, ਪਿਤਾ ਤੇ ਦਾਦੇ ਦੀਆਂ ਸ਼ਹਾਦਤਾਂ ਨੂੰ ਯਾਦ ਕਰਵਾ ਕੇ ਹਰ ਮੁਸੀਬਤ ਵਿਚ ਚੜ੍ਹਦੀ ਕਲਾ ਵਿਚ ਰਹਿਣ ਦੀ ਹੱਲਾਸ਼ੇਰੀ ਦਿੱਤੀ।
ਮਾਤਾ ਗੁਜਰੀ ਜੀ ਦੀਆਂ ਸਿੱਖਿਆਵਾਂ ਸਦਕਾ ਪੋਹ ਮਹੀਨੇ ਦੀ ਜਾਨ ਕੱਢਦੀ ਠੰਡ ਵਿਚ ਵੀ ਦੋਵੇਂ ਸਾਹਿਬਜ਼ਾਦੇ ਬਿਲਕੁਲ ਨਹੀਂ ਘਬਰਾਏ। ਜਦੋਂ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਉੱਥੇ ਮੌਜੂਦ ਸਾਰੇ ਸਾਹਿਬਜ਼ਾਦਿਆਂ ਦੀ ਛੋਟੀ ਉਮਰ ’ਚ ਹਿੰਮਤ ਅਤੇ ਲਗਨ ਵੇਖ ਕੇ ਹੈਰਾਨ ਹੋ ਗਏ।
ਸਰਹਿੰਦ ਸੂਬੇ ਦੀ ਕਚਹਿਰੀ ’ਚ ਇਨ੍ਹਾਂ ਬੇਕਸੂਰ ਮਾਸੂਮਾਂ ਨੂੰ ਪਹਿਲਾਂ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਅਤੇ ਫਿਰ ਧਮਕੀਆਂ ਦਿੱਤੀਆਂ ਗਈਆਂ ਪਰ ਮਾਤਾ ਗੁਜਰ ਕੌਰ ਜੀ ਦੀਆਂ ਸਿੱਖਿਆਵਾਂ ਸਦਕਾ ਉਸ ਦਾ ਸਾਹਿਬਜ਼ਾਦਿਆਂ ’ਤੇ ਕੋਈ ਅਸਰ ਨਹੀਂ ਹੋਇਆ। ਡਰ, ਝੂਠ, ਲਾਲਚ ਆਦਿ ਦੇ ਬਾਵਜੂਦ ਉਹ ਆਪਣੇ ਧਰਮ ਦੇ ਰਸਤੇ ਤੋਂ ਬਿਲਕੁਲ ਵੀ ਨਹੀਂ ਹਟੇ ਬਲਕਿ ਉਸ ਸਮੇਂ ਦੇ ਸ਼ਾਸਕਾਂ, ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਾਹਮਣੇ ਸੱਚ ਦੀ ਆਵਾਜ਼ ਬੁਲੰਦ ਕਰ ਕੇ ਜ਼ੁਲਮ ਦਾ ਵਿਰੋਧ ਕਰਦੇ ਰਹੇ। ਸਾਹਿਬਜ਼ਾਦਿਆਂ ਦੀ ਨਿਡਰਤਾ ਤੇ ਸਵੈ-ਮਾਣ ਘਟਦਾ ਨਾ ਦੇਖ ਸੂਬਾ ਸਰਹੰਦ ਦੇ ਆਦੇਸ਼ਾਂ ’ਤੇ ਕਾਜ਼ੀ ਨੇ ਉਨ੍ਹਾਂ ਨੂੰ ਦੀਵਾਰ ਵਿਚ ਜ਼ਿੰਦਾ ਚਿਣਵਾ ਕੇ ਸ਼ਹੀਦ ਕਰ ਦਿੱਤਾ।

ਸਾਲ 1705 ਈ. ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਵੀ ਸ਼ਹੀਦ ਹੋ ਗਏ। ਆਪ ਜੀ ਨੇ ਆਪਣੇ ਜੀਵਨ ’ਚ ਗ੍ਰਹਿਸਤੀ ਦੇ ਸਾਰੇ ਰਿਸ਼ਤਿਆਂ ਨੂੰ ਬਾਖ਼ੂਬੀ ਨਿਭਾਇਆ। ਆਪ ਨੇ ਆਗਿਆਕਾਰੀ ਤੇ ਸੇਵਾ-ਭਾਵੀ ਪਤਨੀ, ਸਿਆਣੀ ਮਾਤਾ ਤੇ ਅਦੁੱਤੀ ਦਾਦੀ ਹੋਣ ਦਾ ਫ਼ਰਜ਼ ਨਿਭਾਇਆ। ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿੱਖ ਪੰਥ ਲਈ ਪ੍ਰੇਰਨਾ ਸਰੋਤ ਹੈ, ਜੋ ਆਪਣੇ ਧਰਮ ’ਚ ਪੱਕੇ ਰਹਿ ਕੇ ਜ਼ੁਲਮਾਂ ਵਿਰੁੱਧ ਸੱਚਾਈ ਪ੍ਰਤੀ ਖੜ੍ਹੇ ਹੋਣ ਦੀ ਸਿੱਖਿਆ ਦਿੰਦੀ ਹੈ।
ਵਿੱਛੜ ਗਿਆ ਪਰਿਵਾਰ
ਸਾਲ 1704 ਈ. ’ਚ ਗੁਰੂ ਗੋਬਿੰਦ ਸਿੰਘ ਜੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮ ਵਿਰੁੱਧ ਲੜ ਰਹੇ ਸਨ। ਲੰਬੀ ਲੜਾਈ ਤੋਂ ਪਰੇਸ਼ਾਨ ਹੋ ਕੇ ਮੁਗ਼ਲ ਸਮਰਾਟ ਨੇ ਗੁਰੂ ਜੀ, ਉਨ੍ਹਾਂ ਦੇ ਪਰਿਵਾਰ ਤੇ ਸਿੱਖਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾਉਣ ਦੀ ਕਸਮ ਖਾ ਕੇ ਕਿਲ੍ਹਾ ਖ਼ਾਲੀ ਕਰਨ ਲਈ ਬੇਨਤੀ ਕੀਤੀ। ਭਾਵੇਂ ਗੁਰੂ ਜੀ ਨੂੰ ਔਰੰਗਜ਼ੇਬ ਦੀਆਂ ਕਸਮਾਂ ’ਤੇ ਬਿਲਕੁਲ ਵਿਸ਼ਵਾਸ ਨਹੀਂ ਸੀ ਪਰ ਫਿਰ ਵੀ ਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਖ਼ਾਲੀ ਕਰਨ ਦਾ ਫ਼ੈਸਲਾ ਕੀਤਾ। ਉਸ ਰਾਤ ਸਰਦੀ ਪੂਰੀ ਜੋਬਨ ’ਤੇ ਸੀ ਅਤੇ ਜ਼ਿਆਦਾ ਮੀਂਹ ਪੈਣ ਕਾਰਨ ਸਰਸਾ ਨਦੀ ’ਚ ਆਏ ਹੜ੍ਹਾਂ ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਕਾਫ਼ਲੇ ਤੋਂ ਵੱਖ ਹੋ ਗਿਆ। ਦੋ ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ) ਤੇ 40 ਸਿੱਖ ਗੁਰੂ ਜੀ ਨਾਲ ਚਮਕੌਰ ਸਾਹਿਬ ਪਹੁੰਚ ਗਏ। ਮਾਤਾ ਗੁਜਰ ਕੌਰ ਜੀ ਤੇ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਨੌਕਰ ਗੰਗੂ ਆਪਣੇ ਪਿੰਡ ਖੇੜੀ ਲੈ ਗਿਆ।

ਬਾਲ ਗੋਬਿੰਦ ਰਾਏ ਨੂੰ ਦਿੱਤੀ ਅਧਿਆਤਮਿਕ ਸਿੱਖਿਆ
ਉਸ ਸਮੇਂ ਔਰੰਗਜ਼ੇਬ ਹਿੰਦੂਆਂ ’ਤੇ ਜ਼ੁਲਮ ਤੇ ਅੱਤਿਆਚਾਰ ਕਰ ਰਿਹਾ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰੱਖਿਆ ਖ਼ਾਤਰ ਆਪਣਾ ਸੀਸ ਕੁਰਬਾਨ ਕਰ ਦਿੱਤਾ। ਇਸ ਵੱਡੀ ਘਟਨਾ ’ਤੇ ਵੀ ਮਾਤਾ ਗੁਜਰੀ ਜੀ ਭਾਣੇੇ ਅੰਦਰ ਅਡੋਲ ਰਹੇ। ਇਸ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਆਪਣੀ ਜ਼ਿੰਮੇਵਾਰੀ ਨਿਭਾੳਂੁਦਿਆਂ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਅਧਿਆਤਮਿਕ ਸਿੱਖਿਆ ਦਿਵਾਈ ਤੇ ਇਸ ਦੇ ਨਾਲ ਹੀ ਮਾਨਵਤਾ ’ਤੇ ਹੋ ਰਹੇ ਜ਼ੁੁਲਮ ਅਤੇ ਅੱਤਿਆਚਾਰਾਂ ਵਿਰੁੱਧ ਲੜਨ ਲਈ ਤਿਆਰ ਕੀਤਾ।